
ਪਟਿਆਲਾ ਪ੍ਰੋਗਰੈਸਿਵ ਫਰੰਟ ਨੇ ਕੀਤਾ ਜਥੇਬੰਦਕ ਢਾਂਚੇ ਦਾ ਗਠਨ ਸ਼ੁਰੂ
- by Jasbeer Singh
- August 18, 2025

ਪਟਿਆਲਾ ਪ੍ਰੋਗਰੈਸਿਵ ਫਰੰਟ ਨੇ ਕੀਤਾ ਜਥੇਬੰਦਕ ਢਾਂਚੇ ਦਾ ਗਠਨ ਸ਼ੁਰੂ ਪੰਕਜ ਸ਼ਰਮਾ ਨੂੰ ਲਗਾਇਆ ਵਾਰਡ ਨੰ: 42 ਦਾ ਪ੍ਰਧਾਨ -ਸਾਰੇ ਵਾਰਡਾਂ ਦੇ ਪ੍ਰਧਾਨ ਲਗਾਉਣ ਤੋਂ ਇਲਾਵਾ ਵੱਖ ਵੱਖ ਵਿੰਗਾਂ ਦਾ ਵੀ ਕੀਤਾ ਜਾਵੇਗਾ ਗਠਨ : ਪ੍ਰਧਾਨ ਅਕਾਸ ਬੋਕਸਰ ਪਟਿਆਲਾ, 18 ਅਗਸਤ 2025 : ਸ਼ਹਿਰ ਵਿਚ ਸਮਾਜ ਸੇਵਾ ਦੇ ਲਈ ਗਠਨ ਕੀਤੇ ਗਏ ਪਟਿਆਲਾ ਪ੍ਰੋਗਰੈਸਿਵ ਫਰੰਟ ਦੇ ਪ੍ਰਧਾਨ ਅਕਾਸ ਬੋਕਸਰ ਵੱਲੋਂ ਜਥੇਬੰਦਕ ਢਾਂਚੇ ਦਾ ਗਠਨ ਕਰਨਾ ਸ਼ੁਰੂ ਕਰ ਦਿੱਤਾ ਹੈ, ਜਿਸ ਦੇ ਤਹਿਤ ਸਮਾਜ ਸੇਵਕ ਪੰਕਜ ਸ਼ਰਮਾ ਨੂੰ ਵਾਰਡ ਨੰ:42 ਦਾ ਪ੍ਰਧਾਨ ਲਗਾਇਆ ਗਿਆ ਹੈ। ਪੰਕਜ ਸ਼ਰਮਾ ਨੂੰ ਫਰੰਟ ਦੇ ਸਰਪ੍ਰਸ਼ਤ ਐਡਵੋਕੇਟ ਸਤੀਸ਼ ਕਰਕਰਾ ਨੇ ਸਿਰੋਪਾਉ ਪਾ ਕੇ ਸਨਮਾਨਤ ਕੀਤਾ ਗਿਆ। ਐਡਵੋਕੇਟ ਸਤੀਸ਼ ਕਰਕਰਾ ਨੇ ਕਿਹਾ ਕਿ ਸੰਗਠਨ ਵਿਚ ਸਮਾਜ ਸੇਵਾ ਕਰਨ ਵਾਲੇ ਅਤੇ ਅਗਾਂਹ ਵਧੂ ਵਿਅਕਤੀਆਂ ਨੂੰ ਜਿੰਮੇਵਾਰੀਆਂ ਦਿੱਤੀਆਂ ਜਾ ਰਹੀਆਂ ਹਨ। ਪ੍ਰਧਾਨ ਅਕਾਸ ਬੋਕਸਰ ਨੇ ਦੱਸਿਆ ਕਿ ਪਟਿਆਲਾ ਪ੍ਰੋਗਰੈਸਿਵ ਫਰੰਟ ਨੂੰ ਹੋਰ ਮਜਬੂਤ ਕਰਨ ਦੇ ਲਈ ਪਟਿਆਲਾ ਸ਼ਹਿਰ ਦੇ ਸਾਰੇ ਵਾਰਡ ਦੇ ਪ੍ਰਧਾਨ ਲਗਾਏ ਜਾਣਗੇ ਅਤੇ ਇਸ ਤੋਂ ਬਾਅਦ ਸਾਰੇ ਵਿੰਗਾ ਦਾ ਗਠਨ ਕੀਤਾ ਜਾਵੇਗਾ। ਪ੍ਰਧਾਨ ਅਕਾਸ ਬੋਕਸਰ ਨੇ ਕਿਹਾ ਕਿ ਇਸ ਨਾਲ ਜਿਥੇ ਸੰਗਠਨ ਮਜਬੂਤ ਹੋਵੇਵਾ, ਉਥੇ ਸਮਾਜ ਸੇਵਾ ਦੇ ਕੰਮ ਸ਼ਹਿਰ ਦੇ ਹਰ ਇਲਾਕੇ ਵਿਚ ਕੀਤੇ ਜਾ ਸਕਣਗੇ। ਉਨ੍ਹਾਂ ਦੱਸਿਆ ਕਿ ਪਟਿਆਲਾ ਪ੍ਰੋਗਰੈਸਿਵ ਫਰੰਟ ਦੇ ਗਠਨ ਮੌਕੇ ਪਹਿਲੇ 100 ਮੈਂਬਰੀ ਟੀਮ ਦਾ ਐਲਾਨ ਕੀਤਾ ਗਿਆ ਹੈ ਅਤੇ ਦੂਜੇ 100 ਮੈਂਬਰਾਂ ਦੀ ਸੂਚੀ ਵੀ ਜਲਦੀ ਹੀ ਜਾਰੀ ਕੀਤੀ ਜਾ ਰਹੀ ਹੈ। ਪ੍ਰਧਾਨ ਅਕਾਸ ਬੋਕਸਰ ਨੇ ਦੱਸਿਆ ਕਿ ਪਟਿਆਲ ਪ੍ਰੋਗਰੈਸਿਵ ਫਰੰਟ ਦਾ ਮੈਂਬਰ ਸ਼ਹਿਰ ਦੇ ਹਰ ਕੋਨੇ ਤੋਂ ਬਣ ਰਹੇ ਹਨ ਅਤੇ ਵਿਸ਼ੇਸ ਗੱਲ ਇਹ ਹੈ ਕਿ ਲੋਕ ਸਮਾਜ ਸੇਵਾ ਦੇ ਕੰਮ ਨੂੰ ਦੇਖ ਕੇ ਖੁਦ ਫਰੰਟ ਦੇ ਨਾਲ ਜੁੜ ਰਹੇ ਹਨ। ਉਨ੍ਹਾਂ ਦੱਸਿਆ ਕਿ ਵਾਤਾਵਰਣ ਸ਼ੁਧਤਾ ਪ੍ਰਾਜੈਕਟ ਦੇ ਤਹਿਤ ਇਸ ਸਾਲ 200 ਬੂਟਾ ਲਗਾ ਕੇ ਉਸ ਦਾ ਹਰ ਮੈਂਬਰ ਵੱਲੋਂ ਪਾਲਣ ਪੋਸ਼ਣ ਕੀਤਾ ਜਾ ਰਿਹਾ ਹੈ ਅਤੇ ਇਸ ਤੋਂ ਮੁਫਤ ਕਾਨੂੰਨੀ ਸਲਾਹਕਾਰ ਕੈਂਪ ਲਗਾਇਆ ਗਿਆ ਅਤੇ ਸਮਾਜ ਸੇਵਾ ਦਾ ਇਹ ਸਿਲਸਿਲ ਇਸੀ ਤਰ੍ਹਾਂ ਜਾਰੀ ਰਹੇਗਾ। ਨਵ ਨਿਯੁਕਤ ਵਾਰਡ ਪ੍ਰਧਾਨ ਪੰਕਜ ਸਰਮਾ ਨੇ ਦੱਸਿਆ ਕਿ ਫਰੰਟ ਦੀ ਸਮਾਜ ਸੇਵਾ ਦੇ ਕੰਮਾਂ ਤੋਂ ਪ੍ਰੇਰਿਤ ਹੋ ਕੇ ਫਰੰਟ ਨਾਲ ਜੁੜਨ ਦਾ ਫੈਸਲਾ ਕੀਤਾ ਅਤੇ ਉਨ੍ਹਾਂ ਨੂੰ ਜਿਹੜੀ ਜਿੰਮੇਵਾਰੀ ਦਿੱਤੀ ਗਈ ਹੈ, ਉਸ ਦੇ ਤਹਿਤ ਫਰੰਟ ਦੇ ਉਦੇਸ਼ ਨੂੰ ਘਰ ਘਰ ਤੱਕ ਪਹੰੁਚਾਇਆ ਜਾਵੇਗਾ। ਪੰਕਜ ਸ਼ਰਮਾ ਨੇ ਫਰੰਟ ਦੇ ਸਰਪ੍ਰਸਤ ਐਡਵੋਕੇਟ ਸਤੀਸ਼ ਕਰਕਰਾ ਅਤੇ ਪ੍ਰਧਾਨ ਅਕਾਸ਼ ਬੋਕਸਰ ਦਾ ਜਿੰਮੇਵਾਰੀ ਲਈ ਧੰਨਾਵਾਦ ਵੀ ਕੀਤਾ। ਇਸ ਮੌਕੇ ਭਗਵੰਤ ਸਿੰਘ ਆਰੇ ਵਾਲੇ ਆੜ੍ਹਤੀ, ਅਰਵਿੰਦਰ ਸ਼ਰਮਾ ਬਿੱਟਾ, ਓਮ ਪ੍ਰਕਾਸ਼ ਗਰਗ, ਜਸਪਾਲ ਮਹਿਰਾ, ਰੋਹਿਤ ਗਰਗ, ਬੂਟਾ ਸਿੰਘ, ਨਰੇਸ ਖੰਨਾਂ, ਨਰੇਸ਼ ਸ਼ਰਮਾ ਚੁੱਘਾ, ਅਮਿਤ ਸ਼ਰਮਾ, ਭੁਪਿੰਦਰ ਕੁਮਾਰ ਭੋਲੂ, ਰਜਿੰਦਰ ਕੁਮਾਰ ਖੋਪਾ, ਰਾਜੇਸ਼ ਗਰਗ ਬਿੰਟਾਆਦਿ ਵੀ ਹਾਜ਼ਰ ਸਨ। ਪਟਿਆਲਾ ਪ੍ਰੋਗਰੈਸਿਵ ਫਰੰਟ ਦਾ ਵਾਰਡ ਨੰ:42 ਦੇ ਨਵ ਨਿਯੁਕਤ ਪ੍ਰਧਾਨ ਪੰਕਜ ਸ਼ਰਮਾ ਨੂੰ ਸਨਮਾਨਤ ਕਰਦੇ ਹੋਏ ਐਡਵੋਕੇਟ ਸਤੀਸ਼ ਕਰਕਰਾ ਅਤੇ ਪ੍ਰਧਾਨ ਅਕਾਸ ਬੋਕਸਰ।