post

Jasbeer Singh

(Chief Editor)

Punjab

ਡੱਬਵਾਲੀ: ਜ਼ਮੀਨੀ ਵਿਵਾਦ ਵਿੱਚ ਪਤੀ ਵੱਲੋਂ ਪਤਨੀ ਦਾ ਕਤਲ

post-img

ਇਲਾਕੇ ਦੇ ਪਿੰਡ ਗਿੱਦੜਖੇੜਾ ਵਿੱਚ ਇਕ ਵਿਅਕਤੀ ਨੇ ਜ਼ਮੀਨੀ ਵਿਵਾਦ ਕਾਰਨ ਕੁਹਾੜੀ ਮਾਰ ਕੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ। ਪਤੀ-ਪਤਨੀ ਵਿਚਾਲੇ ਇਕ ਏਕੜ ਜ਼ਮੀਨ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਦੋਵੇਂ ਜਣੇ ਜ਼ਮੀਨ ’ਤੇ ਆਪੋ-ਆਪਣਾ ਹੱਕ ਜਤਾ ਰਹੇ ਸਨ। ਕਾਫੀ ਸਮੇਂ ਤੋਂ ਮੁਲਜ਼ਮ ਧਰਮਪਾਲ (45) ਅਤੇ ਉਸ ਦੀ ਪਤਨੀ ਰਾਜਬਾਲਾ (41) ਖੇਤ ’ਚ ਸਥਿਤ ਦੋ ਵੱਖ-ਵੱਖ ਮਕਾਨਾਂ ਵਿੱਚ ਰਹਿੰਦੇ ਸਨ। ਉਕਤ ਝਗੜੇ ਕਾਰਨ ਉਨ੍ਹਾਂ ਦਾ ਲੜਕਾ ਆਪਣੇ ਮਾਮੇ ਕੋਲ ਰਹਿੰਦਾ ਸੀ। ਪੁਲੀਸ ਸੂਤਰਾਂ ਅਨੁਸਾਰ ਬੀਤੀ ਰਾਤ ਪਤੀ-ਪਤਨੀ ਵਿਚਾਲੇ ਝਗੜਾ ਹੋਇਆ ਸੀ। ਇਸ ਦੌਰਾਨ ਧਰਮਪਾਲ ਨੇ ਰਾਜਬਾਲਾ ਦੇ ਸਿਰ ਵਿੱਚ ਕੁਹਾੜੀ ਨਾਲ ਹਮਲਾ ਕੀਤਾ। ਇਸ ਹਮਲੇ ਵਿੱਚ ਗੰਭੀਰ ਜ਼ਖ਼ਮੀ ਹੋਈ ਰਾਜਬਾਲਾ ਦੀ ਮੌਕੇ ’ਤੇ ਹੀ ਮੌਤ ਹੋ ਗਈ। ਥਾਣਾ ਸਦਰ ਦੇ ਮੁਖੀ ਨੇ ਦੱਸਿਆ ਕਿ ਮੁਲਜ਼ਮ ਧਰਮਪਾਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

Related Post