ਰੋਜਾਨਾ ਵਧਰਹੀਆਂ ਚੋਰੀ ਦੀਆਂ ਵਾਰਦਾਤਾਂ..ਕੌਣ ਹੈ ਚੂੜੇ ਵਾਲੀ ਚੋਰਨੀ ਅਤੇ ਉਸਦੇ ਕਾਰਨਾਮੇ....
- by Jasbeer Singh
- July 31, 2024
ਮੋਗਾ : ਮੋਗਾ ਦੇ ਮਿੱਤਲ ਰੋਡ ‘ਤੇ ਸਥਿਤ ਇਕ ਪ੍ਰਾਈਵੇਟ ਕੰਪਨੀ ਦੇ ਡਿਪਾਰਟਮੈਂਟਲ ਸਟੋਰ ‘ਚ ਕੰਮ ਕਰਦੀ ਇਕ ਲੜਕੀ ਰੋਜ਼ਾਨਾ ਦੀ ਤਰ੍ਹਾਂ ਆਪਣੀ ਐਕਟਿਵਾ ਸਟੋਰ ਦੇ ਬਾਹਰ ਖੜ੍ਹੀ ਕੀਤੀ। ਬੀਤੇ ਐਤਵਾਰ ਨੂੰ ਵੀ ਉਸਨੇ ਆਪਣੀ ਐਕਟਿਵਾ ਪਾਰਕ ਕੀਤੀ, ਇਸ ਦੌਰਾਨ ਦੁਪਹਿਰ ਕਰੀਬ 2.30 ਵਜੇ ਲਾਲ ਰੰਗ ਦੇ ਚੂੜਾ ਪਾਈ ਇਕ ਨਵ-ਵਿਆਹੀ ਲੜਮੋਗਾ ਦੇ ਮਿੱਤਲ ਰੋਡ ‘ਤੇ ਸਥਿਤ ਇਕ ਪ੍ਰਾਈਵੇਟ ਕੰਪਨੀ ਦੇ ਡਿਪਾਰਟਮੈਂਟਲ ਸਟੋਰ ‘ਚ ਕੰਮ ਕਰਦੀ ਇਕ ਲੜਕੀ ਰੋਜ਼ਾਨਾ ਦੀ ਤਰ੍ਹਾਂ ਆਪਣੀ ਐਕਟਿਵਾ ਸਟੋਰ ਦੇ ਬਾਹਰ ਖੜ੍ਹੀ ਕੀਤੀ। ਬੀਤੇ ਐਤਵਾਰ ਨੂੰ ਵੀ ਉਸਨੇ ਆਪਣੀ ਐਕਟਿਵਾ ਪਾਰਕ ਕੀਤੀ, ਕੁਝ ਸਮੇਂ ਬਾਅਦ ਹੀ ਉਸਦੀ ਐਕਟਿਵਾ ਗਾਇਬ ਸੀ।ਔਰਤ ਦਾ ਸਾਥੀ ਪੈਦਲ ਹੀ ਅੱਗੇ ਵਧਿਆ ਅਤੇ ਔਰਤ ਨੇ ਬੜੀ ਸਾਵਧਾਨੀ ਨਾਲ ਚਾਬੀ ਐਕਟਿਵਾ ‘ਚ ਪਾ ਦਿੱਤੀ, ਉਸ ਨੂੰ ਸਟਾਰਟ ਕਰਕੇ ਲੈ ਗਈ। ਥੋੜੀ ਅੱਗੇ ਗਲੀ ‘ਚ ਜਾ ਕੇ ਐਕਟਿਵਾ ‘ਤੇ ਬੈਠੇ ਆਪਣੇ ਸਾਥੀ ਨੂੰ ਵੀ ਨਾਲ ਲੈ ਗਈ। ਇਹ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ, ਪੀੜਤ ਔਰਤ ਨੇ ਇਸ ਸਬੰਧੀ ਥਾਣਾ ਸਿਟੀ ਸਾਊਥ ‘ਚ ਸ਼ਿਕਾਇਤ ਦਿੱਤੀ ਹੈ। ਪੁਲਿਸ ਸੀਸੀਟੀਵੀ ਫੁਟੇਜ ਦੀ ਮਦਦ ਨਾਲ ਇਸ ਮਹਿਲਾ ਚੋਰ ਅਤੇ ਉਸਦੇ ਸਾਥੀ ਦੀ ਭਾਲ ਕਰ ਰਹੀ ਹੈ।
