post

Jasbeer Singh

(Chief Editor)

National

ਮੰਦਰ ਲਈ ਕਣਕ ਦਾਨ ਨਾ ਦੇਣ 'ਤੇ ਚਾੜ੍ਹਿਆ ਦਲਿਤ ਪਰਿਵਾਰ ਦਾ ਕੁਟਾਪਾ

post-img

ਮੰਦਰ ਲਈ ਕਣਕ ਦਾਨ ਨਾ ਦੇਣ 'ਤੇ ਚਾੜ੍ਹਿਆ ਦਲਿਤ ਪਰਿਵਾਰ ਦਾ ਕੁਟਾਪਾ ਛਤਰਪੁਰ, 6 ਮਈ 2026 : ਭਾਰਤ ਦੇਸ਼ ਦੇ ਸੂਬੇ ਮੱਧ ਪ੍ਰਦੇਸ਼ ਦੇ ਬੁਲੰਦੇਖੰਡ ਜਿ਼ਲਾ ਦੇ ਸ਼ਹਿਰ ਛਤਰਪੁਰ ਵਿਖੇ ਮੰਦਰ ਲਈ ਕਣਕ ਦਾਨ ਨਾ ਦੇਣ ਤੇ ਦਲਿਤ ਪਰਿਵਾਰ ਦੀ ਕੁੱਟਮਾਰ ਕੀਤੀ ਗਈ ਹੈ। ਕੀ ਹੈ ਪੂਰਾ ਮਾਮਲਾ ਮਿਲੀ ਜਾਣਕਾਰੀ ਅਨੁਸਾਰ ਬੁੰਦੇਲਖੰਡ ਦੇ ਛਤਰਪੁਰ ਵਿਖੇ ਪਿੰਡ ਦੇ ਹੀ ਕੁੱਝ ਲੋਕ ਜੋ ਕਿ ਪਿੰਡ ਵਿਚ ਰਹਿੰਦੇ ਇਕ ਦਲਿਤ ਪਰਿਵਾਰ ਦੇ ਘਰ ਮੰਦਰ ਲਈ ਦੋ ਕੁਇੰਟਲ ਕਣਕ ਦਾਨ ਵਿਚ ਮੰਗਣ ਲਈ ਗਏ ਤਾਂ ਦਲਿਤ ਪਰਿਵਾਰ ਨੇ ਆਪਣੀ ਪਰਿਵਾਰਕ ਸਥਿਤੀ ਦਾ ਹਵਾਲਾ ਦਿੰਦਿਆਂ ਕਣਕ ਦੇਣ ਤੋਂ ਇਨਕਾਰ ਕੀਤਾ, ਜਿਸ ਤੇ ਪਿੰਡ ਦੇ ਹੀ ਕੁੱਝ ਵਾਸੀਆਂ ਨੇ ਮੌਕੇ ਤੇ ਹੀ ਗੁੱਸੇ ਵਿਚ ਆਉਂਦਿਆਂ ਦਲਿਤ ਪਰਿਵਾਰ ਦੇ ਮੈਂਬਰਾਂ ਦੀ ਮੌਕੇ ਤੇ ਹੀ ਕੁਟਮਾਰ ਕਰ ਦਿੱਤੀ । ਪੁਲਸ ਨੇ ਕਰ ਦਿੱਤੀ ਹੈ ਕਾਰਵਾਈ ਸ਼ੁਰੂ ਛਤਰਪੁਰ ਵਿਖੇ ਦਾਨ ਮੰਗਣ ਤੇ ਨਾ ਦੇਣ ਤੇ ਇਸ ਤਰ੍ਹਾਂ ਇਕ ਪਰਿਵਾਰ ਦੀ ਕੁਟਮਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਉਣ ਤੇ ਪੁਲਸ ਨੇ ਅਗਲੀ ਕਾਰਵਾਈ ਸ਼ੁਰੂ ਕਰਦਿਆਂ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਹੈ।ਜਿਨ੍ਹਾਂ ਵਿਅਕਤੀਆਂ ਵਲੋਂ ਉਪਰੋਕਤ ਘਟਨਾ ਨੂੰ ਅੰਜਾਮ ਦਿੱਤਾ ਗਿਆ ਵਿਚ ਸਿ਼ਆਮ ਪਟੇਲ, ਹਰਦਿਆਲ ਪਟੇਲ, ਕ੍ਰਿਪਾਲ ਪਟੇਲ, ਰਾਜਾ ਭਈਆ ਪਟੇਲ ਅਤੇ ਸ਼੍ਰੀਪਤ ਪਟੇਲ ਸ਼ਾਮਲ ਸਨ । ਪੁਲਸ ਨੇ ਜਖਮੀ ਵਿਅਕਤੀਆਂ ਦੇ ਬਿਆਨਾਂ ਦੇ ਆਧਾਰ ਤੇ ਕੁੱਟਮਾਰ ਕਰਨ ਵਾਲੇ ਵਿਅਕਤੀਆਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Related Post

Instagram