
ਬਾਰਿਸ਼ ’ਤੇ ਤੇਜ਼ ਹਵਾਵਾਂ ਦੇ ਕਾਰਨ ਕਣਕ ਦੀ ਫਸਲ ਨੂੰ ਨੁਕਸਾਨ, ਕਿਸਾਨਾ ’ਤੇ ਚਿਹਰਿਆਂ ’ਤੇ ਚਿੰਤਾਂ ਦੀਆਂ ਲਕੀਰਾਂ
- by Jasbeer Singh
- April 19, 2024

ਪਟਿਆਲਾ, 19 ਅਪ੍ਰੈਲ (ਜਸਬੀਰ) : ਬੇਮੌਸਮੀ ਬਾਰਿਸ਼ ਅਤੇ ਤੇਜ ਹਵਾਵਾਂ ਦੇ ਕਾਰਨ ਖੇਤਾ ਵਿਚ ਖੜੀ ਕਣਕ ਦੀ ਪੱਕੀ ਫਸਲ ਅਤੇ ਮੰਡੀਆਂ ਵਿਚ ਪਈ ਕਿਸਾਨਾ ਦੀ ਸੋਨੇ ਵਰਗੀ ਫਸਲ ਦਾ ਨੁਕਸਾਨ ਹੋਇਆ। ਅੱਜ ਕਈ ਇਲਾਕਿਆਂ ਵਿਚ ਤੇਜ਼ ਬਾਰਿਸ਼ ਪਈ ਅਤੇ ਕਈ ਥਾਵਾਂ ’ਤੇ ਤੇਜ ਹਵਾਵਾਂ ਚੱਲੀਆਂ। ਜਿਸ ਕਾਰਨ ਕਿਸਾਨਾ ਦੇ ਚਿਹਰਿਆਂ ’ਤੇ ਚਿੰਤਾਂ ਦੀਆਂ ਲਕੀਰਾਂ ਦੇਖਣ ਨੂੰ ਮਿਲੀਆਂ। ਕਈ ਮੰਡੀਆਂ ਵਿਚ ਪਾਣੀ ਭਰ ਗਿਆ ਅਤੇ ਮੰਡੀਆਂ ਵਿਚ ਪਈ ਕਣਕ ਦੀ ਫਸਲ ਭਿੱਜ ਗਈ। ਜਗ ਬਾਣੀ ਟੀਮ ਵੱਲੋਂ ਨਵੀਂ ਅਨਾਜ ਮੰਡੀ ਦਾ ਦੌਰਾ ਕਰਨ ’ਤੇ ਪਾਇਆ ਗਿਆ ਕਿ ਇੱਕ ਦਮ ਤੇਜ਼ ਬਾਰਿਸ਼ ਦੇ ਕਾਰਨ ਕਣਕ ਦੀਆਂ ਕਈਆ ਢੇਰੀਆਂ ਗਿੱਲੀਆਂ ਹੋ ਗਈਆਂ ਅਤੇ ਸੜ੍ਹਕ ‘ਤੇ ਵੀ ਪਾਣੀ ਭਰ ਗਿਆ। ਹਲਾਂਕਿ ਜਿਆਦਾਤਰ ਫਸਲ ਨੂੰ ਤਿਰਪਾਲਾਂ ਨਾਲ ਢੱਕਿਆ ਹੋਇਆ ਸੀ ਫੇਰ ਵੀ ਇੱਕ ਦਮ ਆਈ ਤੇਜ਼ ਬਾਰਿਸ਼ ਦੇ ਕਾਰਨ ਤਿਰਪਾਲਾਂ ’ਤੇ ਵੀ ਪਾਣੀ ਭਰਿਆ ਹੋਇਆ ਸੀ। ਮੰਡੀ ਵਿਚ ਪਹੰੁਚੇ ਗੁਰਪ੍ਰੀਤ ਸਿੰਘ ਨਾਮ ਦੇ ਕਿਸਾਨ ਨੇ ਕਿਹਾ ਕਿ ਇਸ ਸਮੇਂ ਹਾਲਾਤ ਇਹ ਹਨ ਕਿ ਥੋੜੀ ਜਿਹੀ ਬਾਰਿਸ਼ ਹੀ ਕਾਫੀ ਜਿਆਦਾ ਨੁਕਸਾਨਦਾਇਕ ਹੈ, ਕਿਉਂਕਿ ਕਣਕ ਦੀ ਫਸਲ ਪੁਰੀ ਤਰ੍ਹਾਂ ਪੱਕੀ ਹੋਈ ਹੈ। ਜੇਕਰ ਉਹ ਖੇਤਾਂ ਵਿਚ ਖੜੀ ਹੈ ਤਾਂ ਥੋੜੀ ਜਿਹੀ ਤੇਜ਼ ਬਾਰਿਸ਼ ਦੇ ਕਾਰਨ ਵੀ ਨੁਕਸਾਨ ਹੈ ਅਤੇ ਜਿਹੜੀ ਵੱਢਣ ਤੋਂ ਬਾਅਦ ਮੰਡੀਆਂ ਵਿਚ ਪਈ ਹੈ ਉਸ ਦਾ ਤਾਂ ਨੁਕਸਾਨ ਹੈ ਹੀ। ਉਨ੍ਹਾਂ ਕਿਹਾ ਕਿ ਇਸ ਵਾਰ ਕਣਕ ਦੀ ਫਸਲ ਦੇਰੀ ਨਾਲ ਪੱਕੀ ਪਰ ਅਜਿਹੇ ਤੇਜ਼ ਬਾਰਿਸ਼ ਅਤੇ ਹਵਾ ਦੇ ਕਾਰਨ ਕਣਕ ਦੀ ਫਸਲ ਨੂੰ ਨੁਕਸਾਨ ਹੈ। ਆਪਣੀ ਕਣਕ ਵੇਚਣ ਲਈ ਆਈ ਜੋਗਿੰਦਰ ਸਿੰਘ ਨਾਮ ਦੇ ਕਿਸਾਨ ਨੇ ਕਿਹਾ ਕਿ ਇਸ ਸਮੇਂ ਮੌਸਮ ਜਿੰਨਾ ਸਾਫ ਹੋਵੇਗਾ ਉਨਾਂ ਹੀ ਵਧੀਆ ਹੈ। ਖਰਾਬ ਮੌਸਮ ਨਾਲ ਕਣਕ ਦੀ ਫਸਲ ਨੂੰ ਨੁਕਸਾਨ ਦੇ ਨਾਲ ਨਾਲ ਤੁੜੀ ਵੀ ਖਰਾਬ ਹੋਵੇਗੀ ਅਤੇ ਇਸ ਸਮੇਂ ਸੀਜ਼ਨ ਪੁਰੇ ਸਿਖਰ ’ਤੇ ਹੈ। ਇਸ ਸਮੇਂ ਤਾਂ ਤੇਜ਼ ਧੁੱਪ ਅਤੇ ਸਾਫ ਮੌਸਮ ਜ਼ਰੂਰੀ ਹੈ। ਇਧਰ ਕਣਕ ਦੀ ਖਰੀਦ ਹੌਲੀ ਹੋਣ ਦੇ ਕਾਰਨ ਮੰਡੀਆਂ ਵਿਚ ਕਣਕ ਦੇ ਢੇਰ ਲੱਗੇ ਪਏ ਹਨ। ਅਜੇ ਸਿਰਫ ਬੋਲੀ ਨਾਮ ਦੀ ਹੀ ਕੀਤੀ ਜਾ ਰਹੀ ਹੈ। ਜਿਸ ਦੇ ਕਾਰਨ ਹਰਕੇ ਮੰਡੀ ਵਿਚ ਭਾਰੀ ਮਾਤਰਾ ਵਿਚ ਕਣਕ ਦੇ ਢੇਰ ਲੱਗੇ ਪਏ ਹਨ। ਕਹਿਣ ਦਾ ਮਤਲਬ ਹੈ ਕਿ ਅੱਜ ਦੇ ਖਰਾਬ ਮੌਸਮ ਦੇ ਨਾਲ ਕਿਸਾਨਾ ਅਤੇ ਆੜ੍ਹਤੀਆ ਦੋਨਾ ਦੇ ਹੋਸ਼ ਉਡਾ ਕੇ ਰੱਖ ਦਿੱਤੇ ਹਨ। ਇਥੇ ਇਹ ਦੀ ਦੱਸਣਯੋਗ ਹੈ ਕਿ ਮੰਡੀਆਂ ਵਿਚ ਕਣਕ ਦੀ ਆਮਦ ਕਾਫੀ ਜਿਆਦਾ ਤੇਜ਼ ਹੈ, ਪਿਛਲੇ ਕਈ ਦਿਨਾਂ ਤੋਂ ਤਾਪਮਾਨ ਵਿਚ ਹੋਏ ਅਚਾਨਕ ਵਾਧੇ ਦੇ ਕਾਰਨ ਕਣਕ ਦੀ ਫਸਲ ਇੱਕ ਦਮ ਆ ਗਈ, ਪਰ ਕਣਕ ਦੀ ਖਰੀਦ ਉਨੀ ਤੇਜ਼ੀ ਨਾਲ ਨਹੀਂ ਹੋ ਰਹੀ। ਜਿਸ ਦੇ ਕਾਰਨ ਕਣਕ ਦੀ ਫਸਲ ਮੰਡੀਆਂ ਵਿਚ ਹੀ ਪਈ ਹੈ। ਉਧਰ ਮੌਮਸ ਮਾਹਿਰਾਂ ਦੀ ਮੰਨੀ ਜਾਵੇ ਤਾਂ ਖਰਾਬ ਮੌਸਮ ਅਗਲੇ ਕੁਝ ਦਿਨ ਹੋਰ ਜਾਰੀ ਰਹਿ ਸਕਦਾ ਹੈ। ਜੋ ਕਿ ਕਣਕ ਦੀ ਵਾਢੀ ਦੇ ਲਈ ਕਾਫੀ ਜਿਆਦਾ ਨੁਕਸਾਨਦਾਇਕ ਸਾਬਤ ਹੋਵੇਗਾ। ਮੌਸਮ ਮਾਹਿਰਾਂ ਦੇ ਮੁਤਾਬਕ ਅਗਲੇ ਕਈ ਿਦਿਨਾਂ ਤੱਕ ਅੱਜ ਵਾਂਗ ਹੀ ਮੌਸਮ ਰਹੇਗਾ।