post

Jasbeer Singh

(Chief Editor)

Patiala News

ਡੀ. ਸੀ. ਨੇ ਔਰਤਾਂ ਵੱਲੋਂ ਖੂਨਦਾਨ ਕਰਨ ਦੀ ਕੀਤੀ ਸ਼ਲਾਘਾ

post-img

ਡੀ. ਸੀ. ਨੇ ਔਰਤਾਂ ਵੱਲੋਂ ਖੂਨਦਾਨ ਕਰਨ ਦੀ ਕੀਤੀ ਸ਼ਲਾਘਾ ਕਿਹਾ, ਮਰਦਾਂ ਦੇ ਨਾਲੋਂ ਔਰਤਾਂ ਵੱਲੋਂ ਵੀ ਖੂਨਦਾਨ ਕਰਨਾ ਮਾਨਵਤਾ ਦੇ ਭਲੇ ਲਈ ਪ੍ਰਸ਼ੰਸਾ ਯੋਗ ਉਪਰਾਲਾ ਰੈਵਨਿਊ ਪਟਵਾਰ ਤੇ ਕਾਨੂੰਨਗੋ ਯੂਨੀਯਨ ਵੱਲੋਂ ਰੈਡ ਕਰਾਸ ਸੋਸਾਇਟੀ ਦੇ ਸਹਿਯੋਗ ਨਾਲ ਡੀ. ਸੀ. ਦਫਤਰ ‘ਚ ਖੂਨਦਾਨ ਕੈਂਪ ਡੀ.ਸੀ. ਦਫਤਰ ਦੀਆਂ ਔਰਤ ਕਰਮਚਾਰੀਆਂ ਨੇ ਵੱਧ ਚੜ੍ਹ ਕੇ ਕੀਤਾ ਖੂਨਦਾਨ ਪਟਿਆਲਾ 29 ਨਵੰਬਰ : ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ‘ਦ ਰੈਵਿਨਯੂ ਪਟਵਾਰ ਯੂਨੀਅਨ ਜ਼ਿਲ੍ਹਾ ਪਟਿਆਲਾ ਵਾ ਕਾਨੂੰਗੋ ਐਸੋਸੀਏਸ਼ਨ ‘ ਜ਼ਿਲ੍ਹਾ ਪਟਿਆਲਾ ਅਤੇ ਰੈਡ ਕਰਾਸ ਪਟਿਆਲਾ ਦੀ ਸਹਾਇਤਾ ਨਾਲ ‘ਸਰਬੱਤ ਦੇ ਭਲੇ’ ਵੱਲੋਂ ਲਗਾਏ ਗਏ ਵਿਸ਼ਾਲ ਖੂਨਦਾਨ ਕੈਂਪ ਵਿੱਚ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ । ਉਹਨਾਂ ਕਿਹਾ ਕਿ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਡਿਪਟੀ ਕਮਿਸ਼ਨਰ ਦਫਤਰ ਦੀਆਂ ਔਰਤ ਕਰਮਚਾਰੀਆਂ ਨੇ ਇਸ ਕੈਂਪ ਵਿੱਚ ਖੂਨ ਦਾਨ ਲਈ ਵੱਧ ਚੜ੍ਹ ਕੇ ਯੋਗਦਾਨ ਪਾ ਰਹੀਆਂ ਹਨ । ਉਹਨਾਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਅੱਗੇ ਆਉਣ ਅਤੇ ਅਜਿਹੇ ਖੂਨਦਾਨ ਕੈਂਪਾਂ ਵਿੱਚ ਭਾਗ ਲੈਣ ਤਾਂ ਜੋ ਮਨੁੱਖਤਾ ਦੇ ਭਲੇ ਲਈ ਕੀਤੇ ਖੂਨਦਾਨ ਨਾਲ ਕਿਸੇ ਦੀ ਜਾਨ ਬਚ ਸਕੇ । ਇਸ ਤੋਂ ਇਲਾਵਾ ਕਿਸੇ ਵੀ ਮੁਸ਼ਕਿਲ ਸਥਿਤੀ ਦਾ ਸਾਹਮਣਾ ਕਰਨ ਲਈ ਖੂਨ ਦਾ ਸਟਾਕ ਮੌਜੂਦ ਰਹੇ । ਡਿਪਟੀ ਕਮਿਸ਼ਨਰ ਨੇ ਕਿਹਾ ਕਿ ਖੂਨ ਦਾਨ, ਮਹਾਂਦਾਨ ਹੈ ਅਤੇ ਕਿਸੇ ਹੋਰ ਦੀ ਜ਼ਿੰਦਗੀ ਬਚਾਉਣਾ ਮਾਨਵਤਾ ਪ੍ਰਤੀ ਇਕ ਸੇਵਾ ਹੈ । ਉਹਨਾਂ ਦੱਸਿਆ ਕਿ ਇਕ ਸਿਹਤਮੰਦ ਵਿਅਕਤੀ 65 ਸਾਲ ਦੀ ਉਮਰ ਤੱਕ ਖੂਨਦਾਨ ਕਰ ਸਕਦਾ ਹੈ ਅਤੇ ਹਰ 3 ਮਹੀਨੇ ਬਾਅਦ ਖੂਨਦਾਨ ਕੀਤਾ ਜਾ ਸਕਦਾ ਹੈ ਅਤੇ ਇਹ ਦਾਨ ਕਈ ਬਿਮਾਰੀਆਂ ਤੋ ਬਚਾਉਂਦਾ ਹੈ । ਕੈਂਪ ਵਿੱਚ ਖੂਨ ਦਾਨੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ । ਕੈਂਪ ਵਿੱਚ ਰੈਡ ਕਰਾਸ ਦੇ ਸਕੱਤਰ ਡਾ. ਪ੍ਰਿਤਪਾਲ ਸਿੰਘ, ਦ ਰੈਵਿਨਯੂ ਪਟਵਾਰ ਯੂਨੀਅਨ ਜ਼ਿਲ੍ਹਾ ਪਟਿਆਲਾ ਵਾ ਕਾਨੂੰਗੋ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਸੁਖਜਿੰਦਰ ਸਿੰਘ, ਕਾਨੂੰਨਗੋ ਰਾਜ ਕੁਮਾਰ, ਪਟਵਾਰੀ ਰਣਬੀਰ ਸਿੰਘ, ਜਸਪ੍ਰੀਤ ਸਿੰਘ ਅਤੇ ਕਰਮਪਾਲ ਸਿੰਘ ਸ਼ਾਮਲ ਸਨ ।

Related Post