post

Jasbeer Singh

(Chief Editor)

Patiala News

ਪੇਂਡੂ ਮਹਿਲਾਵਾਂ ਦੇ ਸਵੈ ਸਹਾਇਤਾ ਸਮੂਹਾਂ ਨੂੰ ਸਵੈ ਰੋਜ਼ਗਾਰ ਲਈ ਲਗਭਗ 4.78 ਕਰੋੜ ਰੁਪਏ ਦੇ ਕਰਜ਼ੇ ਵੰਡੇ

post-img

ਪੇਂਡੂ ਮਹਿਲਾਵਾਂ ਦੇ ਸਵੈ ਸਹਾਇਤਾ ਸਮੂਹਾਂ ਨੂੰ ਸਵੈ ਰੋਜ਼ਗਾਰ ਲਈ ਲਗਭਗ 4.78 ਕਰੋੜ ਰੁਪਏ ਦੇ ਕਰਜ਼ੇ ਵੰਡੇ -ਪਟਿਆਲਾ ਜ਼ਿਲ੍ਹਾ 5248 ਸਵੈ ਸਹਾਇਤਾ ਸਮੂਹਾਂ ਨਾਲ ਪੰਜਾਬ ਰਾਜ ‘ਚ ਪਹਿਲੇ ਸਥਾਨ ‘ਤੇ : ਅਮਨਦੀਪ ਕੌਰ ਪਟਿਆਲਾ, 29 ਨਵੰਬਰ : ਪੰਜਾਬ ਰਾਜ ਦਿਹਾਤੀ ਅਜੀਵਿਕਾ ਮਿਸ਼ਨ ਨਾਲ ਜੁੜੀਆਂ ਦਿਹਾਤੀ ਮਹਿਲਾਵਾਂ ਦੇ ਸਵੈ ਸਹਾਇਤਾ ਸਮੂਹਾਂ ਨੂੰ ਸਵੈ-ਰੋਜ਼ਗਾਰ ਨਾਲ ਜੋੜਨ ਲਈ ਲਗਵਾਏ ਜ਼ਿਲ੍ਹਾ ਪੱਧਰੀ ਲੋਨ ਮੇਲੇ ਦੌਰਾਨ 202 ਸਵੈ ਸਹਾਇਤਾ ਸਮੂਹਾਂ ਨੂੰ ਲਗਭਗ 4 ਕਰੋੜ 78 ਲੱਖ ਰੁਪਏ ਦੇ ਕਰਜ਼ਿਆਂ ਦੇ ਪ੍ਰਵਾਨਗੀ ਪੱਤਰ ਵੰਡੇ ਗਏ । ਏ. ਡੀ. ਸੀ. (ਦਿਹਾਤੀ ਵਿਕਾਸ) ਅਨੁਪ੍ਰਿਤਾ ਜੌਹਲ ਦੀ ਅਗਵਾਈ ਹੇਠ ਆਜੀਵਿਕਾ ਮਿਸ਼ਨ ਵੱਲੋਂ ਇੱਥੇ ਬਹਾਵਲਪੁਰ ਪੈਲੇਸ ਵਿੱਚ ਕਰਵਾਏ ਗਏ ਲੋਨ ਮੇਲੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਦੇ ਸਕੱਤਰ-ਕਮ- ਸੀ. ਈ. ਓ. ਆਜੀਵਿਕਾ ਮਿਸ਼ਨ ਅਮਨਦੀਪ ਕੌਰ ਨੇ ਇਹ ਪ੍ਰਵਾਨਗੀ ਪੱਤਰ ਜਾਰੀ ਕੀਤੇ। ਉਨ੍ਹਾਂ ਨੇ ਇਸ ਮੌਕੇ ਦੱਸਿਆ ਕਿ ਪਟਿਆਲਾ ਜ਼ਿਲ੍ਹਾ 5248 ਸਵੈ ਸਹਾਇਤਾ ਸਮੂਹਾਂ ਨਾਲ ਪੰਜਾਬ ਰਾਜ ‘ਚ ਪਹਿਲੇ ਸਥਾਨ ‘ਤੇ ਹੈ ਅਤੇ ਪਹਿਲਾਂ ਇਨ੍ਹਾਂ ‘ਚੋਂ ਲਗਭਗ 2500 ਸਮੂਹ 1-1 ਲੱਖ ਰੁਪਏ ਦਾ ਕਰਜਾ ਲੈਕੇ ਸਫ਼ਲਤਾ ਪੂਰਵਕ ਵਾਪਸ ਕਰਕੇ ਆਪਣੇ ਰੋਜ਼ਗਾਰ ਨੂੰ ਵਧਾ ਚੁੱਕੇ ਹਨ । ਇਸ ਦੌਰਾਨ ਕੌਆਪਰੇਟਿਵ ਬੈਂਕ ਅਤੇ ਪੰਜਾਬ ਗ੍ਰਾਮੀਣ ਬੈਂਕ ਦੇ ਡੀ. ਸੀ. ਓ. ਵੱਲੋਂ ਪੀ. ਐਮ. ਐਸ. ਬੀ. ਵਾਈ., ਪੀ. ਐਮ. ਜੇ. ਜੇ. ਬੀ. ਵਾਈ, ਏ. ਪੀ. ਵਾਈ. ਆਦਿ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਗਈ । ਵੱਖ-ਵੱਖ ਬਲਾਕਾਂ ਤੋਂ ਆਜੀਵਿਕਾ ਮਿਸ਼ਨ ਨਾਲ ਜੁੜੇ ਤਕਰੀਬਨ 200 ਤੋਂ ਵੱਧ ਮੈਂਬਰਾਂ ਨੇ ਲੋਨ ਮੇਲੇ ਵਿੱਚ ਸ਼ਿਰਕਤ ਕੀਤੀ । ਮੇਲੇ ਦੌਰਾਨ ਮੈਂਬਰਾਂ ਨੇ ਆਪਣੀਆਂ ਸਫ਼ਲਤਾ ਕਹਾਣੀ ਪੇਸ਼ ਕੀਤੀਆਂ ਅਤੇ ਸਮੂਹਾਂ ਦੇ ਮੈਬਰਾਂ ਵੱਲੋਂ ਆਪਣੇ ਹੱਥੀ ਬਣਾਈਆਂ ਵਸਤੂਆਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ । ਇਸ ਦੌਰਾਨ ਡੀ. ਪੀ. ਐਮ. ਰੀਨਾ ਰਾਣੀ, ਡੀ. ਐਫ. ਐਮ. ਹਰਜਿੰਦਰ ਸਿੰਘ, ਜ਼ਿਲ੍ਹਾ ਐਮ. ਆਈ. ਐਮ. ਰਵਿੰਦਰ ਸਿੰਘ, ਬੀ. ਪੀ. ਐਮ. ਵਰੁਨ ਪ੍ਰਾਸ਼ਰ, ਬੀ. ਪੀ. ਐਮ ਹਰਦੀਪ ਕੁਮਾਰ, ਬੀ. ਪੀ. ਐਮ. ਰੇਨੂ, ਬੀ. ਪੀ. ਐਮ. ਪ੍ਰਿੰਕੂ ਸਿੰਗਲਾ, ਬਲਾਕ ਇੰਚਾਰਜ ਹਰਪ੍ਰੀਤ ਸਿੰਘ, ਬਲਾਕ ਇੰਚਾਰਜ ਸੌਵਿਤ ਸਿੰਘ, ਬਲਾਕ ਇੰਚਾਰਜ ਬਲਜੀਤ ਕੌਰ ਅਤੇ ਆਜੀਵਿਕਾ ਮਿਸ਼ਨ ਦੇ ਹੋਰ ਨੁਮਾਇੰਦੇ, ਐਲ. ਡੀ. ਐਮ., ਕੌਆਪਰੇਟਿਵ ਬੈਂਕ ਦਾ ਡੀ. ਸੀ. ਓ. ਅਤੇ ਹੋਰ ਬੈਂਕਾਂ ਦੇ ਨੁਮਾਇੰਦੇ ਵੀ ਮੌਜੂਦ ਸਨ ।

Related Post