ਅਫਗਾਨਿਸਤਾਨ `ਚ 13 ਸਾਲ ਦੇ ਬੱਚੇ ਕੋਲੋਂ ਦਿਵਾਈ ਗਈ ਮੌਤ ਦੀ ਸਜ਼ਾ
- by Jasbeer Singh
- December 4, 2025
ਅਫਗਾਨਿਸਤਾਨ `ਚ 13 ਸਾਲ ਦੇ ਬੱਚੇ ਕੋਲੋਂ ਦਿਵਾਈ ਗਈ ਮੌਤ ਦੀ ਸਜ਼ਾ ਕਾਬੁਲ, 4 ਦਸੰਬਰ 2025 : ਅਫਗਾਨਿਸਤਾਨ ਦੇ ਖੋਸਤ ਸੂਬੇ ਮੰਗਲਵਾਰ ਨੂੰ ਇੱਕ ਸਟੇਡੀਅਮ `ਚ 80,000 ਲੋਕਾਂ ਦੇ ਸਾਹਮਣੇ ਇਕ ਅਪਰਾਧੀ ਨੂੰ ਗੋਲੀ ਮਾਰ ਦਿੱਤੀ ਗਈ । ਮੌਤ ਦੇ ਘਾਟ ਉਤਰੇ ਵਿਅਕਤੀ ਤੇ ਕੀ ਸੀ ਦੋਸ਼ ਅਮੂ ਨਿਊਜ਼ ਦੇ ਅਨੁਸਾਰ ਗੋਲੀ ਚਲਾਉਣ ਦਾ ਕੰਮ ਇਕ 13 ਸਾਲਾ ਲੜਕੇ ਨੇ ਕੀਤਾ। ਜਿਸ ਵਿਅਕਤੀ ਨੂੰ 13 ਸਾਲ ਦੇ ਲੜਕੇ ਨੇ ਮਾਰਿਆ, ਉਸ `ਤੇ ਦੋਸ਼ ਸੀ ਕਿ ਉਸ ਨੇ ਬੱਚੇ ਦੇ ਪਰਿਵਾਰ ਦੇ 13 ਮੈਂਬਰਾਂ ਦਾ ਕਤਲ ਕੀਤਾ ਸੀ, ਜਿਨ੍ਹਾਂ `ਚ ਕਈ ਬੱਚੇ ਅਤੇ ਔਰਤਾਂ ਵੀ ਸ਼ਾਮਲ ਸਨ। ਤਾਲਿਬਾਨ ਅਧਿਕਾਰੀਆਂ ਨੇ ਉਸ 13 ਸਾਲ ਦੇ ਬੱਚੇ ਤੋਂ ਪੁੱਛਿਆ ਕਿ ਕੀ ਉਹ ਦੋਸ਼ੀ ਨੂੰ ਮੁਆਫ਼ ਕਰਨਾ ਚਾਹੁੰਦਾ ਹੈ। ਬੱਚੇ ਨੇ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਅਧਿਕਾਰੀ ਨੇ ਬੱਚੇ ਨੂੰ ਬੰਦੂਕ ਫੜਾ ਕੇ ਸਾਹਮਣੇ ਖੜ੍ਹੇ ਵਿਅਕਤੀ ਨੂੰ ਗੋਲੀ ਮਾਰਨ ਲਈ ਕਿਹਾ। ਕਤਲ ਦੌਰਾਨ ਸਟੇਡੀਅਮ `ਚ ਸੁਪਰੀਮ ਕੋਰਟ ਦੇ ਚੀਫ ਜਸਟਿਸ, ਖੋਸਤ ਦੇ ਰਾਜਪਾਲ, ਖੋਸਤ ਅਪੀਲੀ ਅਦਾਲਤ ਦੇ ਮੁਖੀ, ਹੋਰ ਸਰਕਾਰੀ ਅਧਿਕਾਰੀ ਅਤੇ ਵੱਡੀ ਗਿਣਤੀ `ਚ ਲੋਕ ਮੌਜੂਦ ਸਨ।
