post

Jasbeer Singh

(Chief Editor)

Latest update

ਦੋ ਰੇਲ ਗੱਡੀਆਂ ਦੇ ਆਪਸ ਵਿਚ ਟਕਰਾਉਣ ਕਾਰਨ ਹੋਈਆਂ ਮੌਤਾਂ ਹੀ ਮੌਤਾਂ

post-img

ਦੋ ਰੇਲ ਗੱਡੀਆਂ ਦੇ ਆਪਸ ਵਿਚ ਟਕਰਾਉਣ ਕਾਰਨ ਹੋਈਆਂ ਮੌਤਾਂ ਹੀ ਮੌਤਾਂ ਇੰਡੋਨੇਸ਼ੀਆ, 28 ਅਪ੍ਰੈਲ 2026 : ਭਾਰਤ ਦੇਸ਼ ਦੇ ਗੁਆਂਢੀ ਮੁਲਕ ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਨੇੜੇ ਰੇਲਵੇ ਸਟੇਸ਼ਨ ਦੋ ਰੇਲ ਗੱਡੀਆਂ ਦੀ ਆਪਸੀ ਟੱਕਰ ਕਾਰਨ ਕਈ ਲੋਕਾਂ ਦੀ ਮੌਤ ਹੋ ਗਈ ਹੈ। ਕਿੰਨਿਆਂ ਦੀ ਹੋਈ ਹੈ ਮੌਤ ਤੇ ਕਿੰਨੇ ਹੋਏ ਹਨ ਜਖਮੀ ਮਿਲੀ ਜਾਣਕਾਰੀ ਅਨੁਸਾਰ ਬੀਤੀ ਦੇਰ ਰਾਤ ਜੋ ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਨੇੜੇ ਬੇਕਾਸੀ ਰੇਲਵੇ ਸਟੇਸ਼ਨ `ਤੇ ਦੋ ਰੇਲ ਗੱਡੀਆਂ ਵਿਚਕਾਰ ਹੋਈ ਭਿਆਨਕ ਟੱਕਰ ਵਿਚ 14 ਲੋਕਾਂ ਦੀ ਮੌਤ ਹੋ ਗਈ ਅਤੇ 84 ਜ਼ਖਮੀ ਹੋ ਗਏ ਹਨ। ਬਹੁਤ ਸਾਰੇ ਯਾਤਰੀ ਰੇਲ ਗੱਡੀਆਂ ਵਿੱਚ ਫਸੇ ਰਹੇ ਅਤੇ ਮੰਗਲਵਾਰ ਸਵੇਰ ਤੱਕ ਬਚਾਅ ਕਾਰਜ ਜਾਰੀ ਹਨ । ਕੀ ਜਾਣਕਾਰੀ ਦਿੱਤੀ ਸਰਕਾਰੀ ਰੇਲਵੇ ਕੰਪਨੀ ਨੇ ਇੰਡੋਨੇਸ਼ੀਆ ਦੀ ਸਰਕਾਰੀ ਰੇਲਵੇ ਕੰਪਨੀ ਕੇ. ਏ. ਆਈ. ਨੇ ਦੱਸਿਆ ਕਿ ਮੰਗਲਵਾਰ ਸਵੇਰੇ 8:45 ਵਜੇ ਤੱਕ 14 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਸੀ । ਸ਼ੁਰੂਆਤੀ ਰਿਪੋਰਟਾਂ ਵਿਚ ਪੰਜ ਮੌਤਾਂ ਦਾ ਸੰਕੇਤ ਮਿਲਿਆ ਪਰ ਬਾਅਦ ਵਿਚ ਗਿਣਤੀ ਵਧ ਗਈ । ਜ਼ਖਮੀਆਂ ਨੂੰ ਨੇੜਲੇ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ । ਅਧਿਕਾਰੀਆਂ ਨੇ ਕਿਹਾ ਕਿ ਦੂਜੀ ਰੇਲਗੱਡੀ ਦੇ ਸਾਰੇ 240 ਯਾਤਰੀ ਸੁਰੱਖਿਅਤ ਹਨ ।

Related Post

Instagram