
ਪੰਜਾਬੀ ਯੂਨੀਵਰਸਿਟੀ ਅਤੇ ਵਿਦਿਆਰਥੀਆਂ ਦੇ ਹਿੱਤ ਲਈ ਪੂਰੀ ਅਜਾਦੀ ਨਾਲ ਹੋਣਗੇ ਫੈਸਲੇ : ਵਾਈਸ ਚਾਂਸਲਰ ਡਾ. ਜਗਦੀਪ ਸਿੰਘ
- by Jasbeer Singh
- June 4, 2025

ਪੰਜਾਬੀ ਯੂਨੀਵਰਸਿਟੀ ਅਤੇ ਵਿਦਿਆਰਥੀਆਂ ਦੇ ਹਿੱਤ ਲਈ ਪੂਰੀ ਅਜਾਦੀ ਨਾਲ ਹੋਣਗੇ ਫੈਸਲੇ : ਵਾਈਸ ਚਾਂਸਲਰ ਡਾ. ਜਗਦੀਪ ਸਿੰਘ - ਮੁੱਖ ਮੰਤਰੀ ਨੇ ਪੀਯੂ ਦੀ ਬਿਹਤਰੀ ਲਈ ਫੈਸਲੇ ਲੈਣ ਦੀ ਦਿੱਤੀ ਖੁਲ - ਦੇਰ ਸ਼ਾਮ ਤੱਕ ਦਫ਼ਤਰ ਬੈਠ ਕੇ ਪੀਯੂ ਦੇ ਵਿਗੜੇ ਮਸਲੇ ਸੁਲਝਾਉਣ ਲਈ ਜੁਟੇ ਹੋਏ ਹਨ ਵਾਈਸ ਚਾਂਸਲਰ ਪਟਿਆਲਾ, 4 ਜੂਨ 2025 : ਲਗਭਗ 13 ਮਹੀਨੇ ਬਾਅਦ ਪੰਜਾਬ ਸਰਕਾਰ ਵਲੋ ਹਾਲ ਹੀ ਵਿਚ ਪੰਜਾਬ ਅਤੇ ਮਾਲਵਾ ਦੀ ਸ਼ਾਨ ਪੰਜਾਬੀ ਯੂਨੀਵਰਸਿਟੀ ਵਿਖੇ ਲਗਾਏ ਗਏ ਉੱਘੇ ਸਿੱਖਿਆ ਸ਼ਾਸਤਰੀ ਵਾਈਸ ਚਾਂਸਲਰ ਡਾਕਟਰ ਜਗਦੀਪ ਸਿੰਘ ਨੇ ਅੱਜ ਜੱਗ ਬਾਣੀ ਨਾਲ ਬੇਬਾਕ ਹੋ ਕੇ ਗੱਲਾਂ ਕਰਦਿਆਂ ਆਖਿਆ ਕਿ ਪੰਜਾਬੀ ਯੂਨੀਵਰਸਿਟੀ ਅਤੇ ਵਿਦਿਆਰਥੀਆਂ ਦੇ ਹਿੱਤ ਲਈ ਪੂਰੀ ਅਜਾਦੀ ਦੇ ਨਾਲ ਫੈਸਲੇ ਹੋਣਗੇ। ਉਨਾ ਆਖਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਉਨਾ ਨੂੰ ਪੀਯੂ ਦੀ ਬਿਹਤਰੀ ਲਈ ਫੈਸਲੇ ਲੈਣ ਦੀ ਖੁਲ ਦਿੱਤੀ ਹੈ ਤੇ ਆਉਣ ਵਾਲੇ ਸਮੇ ਅੰਦਰ ਪੰਜਾਬੀ ਯੂਨੀਵਰਸਿਟੀ ਵਿਚ ਸੁਧਾਰ ਨਜਰ ਆਵੇਗਾ। 21 ਮਈ 2025 ਨੂੰ ਬਤੌਰ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਜੁਆਇਨ ਕਰਨ ਤੋਂ ਬਾਅਦ ਡਾ.ਜਗਦੀਪ ਸਿੰਘ ਦੇਰ ਸ਼ਾਮ ਤੱਕ ਦਫ਼ਤਰ ਬੈਠ ਕੇ ਯੂਨੀਵਰਸਿਟੀ ਦੇ ਮਸਲੇ ਸੁਲਝਾਉਣ ਲਈ ਜੁਟੇ ਹੋਏ ਹਨ। ਉਨਾ ਆਖਿਆ ਕਿ ਉਹ ਇਕ ਇਕ ਕਰਕੇ ਹਰ ਵਿਗੜੇ ਹੋਏ ਮਸਲੇ ਨੂੰ ਹਥ ਪਾ ਰਹੇ ਹਨ ਤੇ ਉਨਾ ਨੂੰ ਹੱਲ ਕਰਨ ਦੇ ਯਤਨ ਕਰ ਰਹੇ ਹਨ। ਉਨਾ ਆਖਿਆ ਕਿ ਕੁੱਝ ਥਾਵਾਂ 'ਤੇ ਜਿਥੇ ਵਿਦਿਆਰਥੀ ਅਤੇ ਮਾਪੇ ਸਿਧੇ ਤੌਰ 'ਤੇ ਪ੍ਰਭਾਵਿਤ ਹੁੰਦੇ ਹਨ, ਉਥੇ ਐਮਰਜੈਂਸੀ ਡੋਜ ਵੀ ਦਿੱਤੀ ਗਈ ਹੈ ਤਾਂ ਜੋ ਕਿਸੇ ਦੀ ਕੋਈ ਵੀ ਖੱਜਲ ਖੁਆਰੀ ਨਾ ਹੋਵੇ।