ਹੈਡ ਆਫਿਸ ਜੁਆਇੰਟ ਐਕਸ਼ਨ ਕਮੇਟੀ / ਪਾਵਰਕਾਮ ਵੱਲੋ ਮੰਗਾਂ ਸਬੰਧੀ ਸੰਘਰਸ਼ ਦਾ ਐਲਾਨ
- by Jasbeer Singh
- September 18, 2024
ਹੈਡ ਆਫਿਸ ਜੁਆਇੰਟ ਐਕਸ਼ਨ ਕਮੇਟੀ / ਪਾਵਰਕਾਮ ਵੱਲੋ ਮੰਗਾਂ ਸਬੰਧੀ ਸੰਘਰਸ਼ ਦਾ ਐਲਾਨ ਪਟਿਆਲਾ : ਹੈਡ ਆਫਿਸ ਜੁਆਇੰਟ ਐਕਸ਼ਨ ਕਮੇਟੀ ਵੱਲੋ ਅੱਜ ਮੁੱਖ ਦਫਤਰ ਪੀਐਸਪੀਸੀਐਲ ਦੇ ਸਾਹਮਣੇ ਬਾਰਾਂਦਰੀ ਅੰਦਰ ਵੱਡੀ ਗਿਣਤੀ ਵਿੱਚ ਇਕੱਠੇ ਆਪਣੀਆਂ ਭਖਦੀਆਂ ਮੰਗਾਂ ਸਬੰਧੀ ਮੀਟਿੰਗ ਕੀਤੀ ਗਈ ।ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਹੈਡ ਆਫਿਸ ਜੁਆਇੰਟ ਐਕਸ਼ਨ ਕਮੇਟੀ ਦੇ ਪ੍ਰਧਾਨ ਸ੍ਰੀ ਅਵਤਾਰ ਸਿੰਘ ਕੈਂਥ, ਹੈਡ ਆਫਿਸ ਇੰਮਪਲਾਈਜ਼ ਫੈਡਰੇਸ਼ਨ ਦੇ ਪ੍ਰਧਾਨ ਸ੍ਰੀਮਤੀ ਪਰਮਜੀਤ ਕੌਰ ਕੈਂਥ, ਅਕਾਊਟਸ਼ ਐਸ਼ੋਸੀਏਸ਼ਨ ਦੇ ਪ੍ਰਧਾਨ ਸ੍ਰੀ ਅਮਿਤ ਕੁਮਾਰ ਅਤੇ ਆਫੀਸਰ ਐਸ਼ੋਸੀਏਸ਼ਨ ਦੇ ਪ੍ਰਧਾਨ ਸ੍ਰੀ ਕੰਚਨ ਕੁਮਾਰ ਵੱਲੋ ਦੱਸਿਆ ਗਿਆ ਕਿ ਮੁੱਖ ਦਫਤਰ ਅੰਦਰ ਏ.ਸੀ. ਦਾ ਪ੍ਰਬੰਧ ਕਰਨ, ਸਪੈਸ਼ਲ ਭੱਤਾ ਦੇਣ, ਸੁਪਰਡੈਟ ਗਰੇਡ 1, ਅਧੀਨ ਸਕੱਤਰ ਅਤੇ ਉਪ ਸਕੱਤਰ ਦੀਆਂ ਡਾਈਵਰਟ ਕੀਤੀਆਂ ਪੋਸ਼ਟਾਂ ਨੂੰ ਮੁੜ ਬਹਾਲ ਕਰਨਾ, ਸੀਨੀਅਰ ਸਹਾਇਕ ਤੋ ਸੁਪਰਡੈਟ ਗਰੇਡ-2 ਦਾ ਟਾਈਮ ਗੈਪ ਘਟਾਉਣਾ, ਸਕੱਤਰੇਤ ਭੱਤਾ, ਦਰਜਾ 4, ਡਰਾਈਵਰ ਅਤੇ ਸਟੈਨੋਟਾਈਪਸਟ ਦੀ ਸਿੱਧੀ ਭਰਤੀ, ਅਕਾਊਟਸ ਵਿੰਗ ਦੀਆਂ ਮੰਗਾਂ, ਮੁੱਖ ਦਫਤਰ ਅੰਦਰ ਡਿਸਪੈਸਰੀ, ਪੀਣ ਵਾਲੇ ਪਾਣੀ ਦੀ ਸਹੂਲਤ, ਪਾਰਕਿੰਗ ਵਰਗੀਆਂ ਸਮੱਸਿਆਵਾਂ ਦਾ ਸਮਾਧਾਨ ਕਰਨਾ, ਲੋਡੇ ਅਤੇ ਮੋਬਾਇਲ ਭੱਤੇ ਦਾ ਏਰੀਅਰ ਆਦਿ ਨੂੰ ਲਗਾਤਾਰ ਪ੍ਰਸ਼ਾਸ਼ਨ ਵੱਲੋ ਅਣਗੌਲਿਆਂ ਕੀਤਾ ਜਾ ਰਿਹਾ ਹੈ ਅਤੇ ਹੈਡ ਆਫਿਸ ਜੁਆਇੰਟ ਐਕਸ਼ਨ ਕਮੇਟੀ ਨੂੰ ਮੀਟਿੰਗ ਵੀ ਪ੍ਰਦਾਨ ਨਹੀ ਕੀਤੀ ਜਾ ਰਹੀ । ਜਿਸਦੇ ਵਿਰੋਧ ਵਿੱਚ ਅੱਜ ਪੀਐਸਪੀਸੀਐਲ ਮੁੱਖ ਦਫਤਰ ਵਿਖੇ ਹੈਡ ਆਫਿਸ ਜੁਆਇੰਟ ਐਕਸ਼ਨ ਕਮੇਟੀ ਵੱਲੋ ਵੀ ਭਾਰੀ ਇਕੱਠ ਕਰਕੇ ਮੀਟਿੰਗ ਕੀਤੀ ਗਈ ਅਤੇ ਆਗੂਆਂ ਵੱਲੋ ਪੰਜਾਬ ਸਰਕਾਰ/ ਪਾਵਰ ਮੈਨੇਜ਼ਮੈਟ ਦਾ ਡੱਟ ਕੇ ਵਿਰੋਧ ਕਰਨ ਦਾ ਫੈਸਲਾ ਕੀਤਾ ਗਿਆ ਅਤੇ ਸਮੂਹ ਕਰਮਚਾਰੀਆਂ ਨੂੰ ਆਉਣ ਵਾਲੇ ਸਮੇ ਅੰਦਰ ਇਕੱਠੇ ਹੋ ਕੇ ਸੰਘਰਸ਼ ਵਿੱਚ ਵੱਡੇ ਪੱਧਰ ਤੇ ਸਮੂਲੀਅਤ ਕਰਨ ਦੀ ਅਪੀਲ ਵੀ ਕੀਤੀ ਗਈ । ਅੱਜ ਦੀ ਮੀਟਿੰਗ ਨੂੰ ਹੋਰਨਾਂ ਤੋ ਇਲਾਵਾ ਸ੍ਰੀ ਅਵਤਾਰ ਸਿੰਘ ਕੈਂਥ, ਪਰਮਜੀਤ ਕੌਰ ਕੈਂਥ, ਅਮਿਤ ਕੁਮਾਰ, ਸ੍ਰੀ ਕੰਚਨ ਕੁਮਾਰ ਵੱਲੋ ਸੰਬੋਧਿਤ ਕੀਤਾ ਗਿਆ ।
