
ਦੀਪਇੰਦਰ ਸਿੰਘ ਨੇ ਸ. ਹ. ਸ. ਚੌਰਾ ਵਿਖੇ ਬਤੌਰ ਡੀ. ਪੀ. ਈ. ਜੁਆਇੰਨ ਕੀਤਾ
- by Jasbeer Singh
- December 24, 2024

ਦੀਪਇੰਦਰ ਸਿੰਘ ਨੇ ਸ. ਹ. ਸ. ਚੌਰਾ ਵਿਖੇ ਬਤੌਰ ਡੀ. ਪੀ. ਈ. ਜੁਆਇੰਨ ਕੀਤਾ ਪਟਿਆਲਾ : ਦੀਪਇੰਦਰ ਸਿੰਘ ਜੀ ਨੇ ਦਫਤਰ ਡਾਇਰੈਕਟਰ ਸਕੂਲ ਐਜੂਕੇਸ਼ਨ (ਸੈਕੰਡਰੀ) ਪੰਜਾਬ ਐਸ. ਏ. ਐਸ. ਨਗਰ (ਪ੍ਰਮੋਸ਼ਨ ਸੈਲ) ਦੇ ਹੁਕਮਾਂ ਅਨੁਸਾਰ ਸਰਕਾਰੀ ਹਾਈ ਸਕੂਲ ਚੌਰਾ (ਪਟਿਆਲਾ) ਵਿਖੇ ਬਤੌਰ ਡੀ. ਪੀ. ਈ. ਜੁਆਇੰਨ ਕੀਤਾ । ਦੀਪਇੰਦਰ ਸਿੰਘ ਜੀ ਸਾਲ 2016 ਤੋਂ ਸਰਕਾਰੀ ਮਿਡਲ ਸਕੂਲ ਮੈਣ (ਪਟਿਆਲਾ) ਵਿਖੇ ਬਤੌਰ ਪੀ. ਟੀ. ਆਈ. ਸੇਵਾ ਨਿਭਾ ਰਹੇ ਸਨ । ਦੀਪਇੰਦਰ ਸਿੰਘ ਨੇ ਸਰਕਾਰੀ ਮਿਡਲ ਸਕੂਲ ਮੈਣ (ਪਟਿਆਲਾ) ਵਿਖੇ ਬੱਚਿਆਂ ਨੂੰ ਵੱਖ-ਵੱਖ ਖੇਡਾਂ ਨਾਲ ਜੋੜਿਆ ਅਤੇ ਇਸ ਦੇ ਨਤੀਜੇ ਵਜੋਂ ਸਕੂਲ ਦਾ ਹਰ ਸਾਲ ਖੇਡਾਂ ਵਿੱਚ ਪ੍ਰਦਰਸ਼ਨ ਬਹੁਤ ਚੰਗਾ ਰਿਹਾ । ਸਰਕਾਰੀ ਮਿਡਲ ਸਕੂਲ ਮੈਣ (ਪਟਿਆਲਾ) ਅਤੇ ਕੰਪਲੈਕਸ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸ਼ੇਰ ਮਾਜਰਾ (ਪਟਿਆਲਾ) ਦੇ ਸਮੂਹ ਸਟਾਫ ਨੇ ਦੀਪਇੰਦਰ ਸਿੰਘ ਨੂੰ ਉਹਨਾਂ ਦੀ ਇਸ ਤਰੱਕੀ ਲਈ ਵਧਾਈ ਦਿਤੀ । ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸ਼ੇਰ ਮਾਜਰਾ (ਪਟਿਆਲਾ) ਦੇ ਪ੍ਰਿੰਸੀਪਲ ਸ੍ਰੀਮਤੀ ਬਲਜੀਤ ਕੌਰ ਨੇ ਕਿਹਾ ਕਿ ਦੀਪਇੰਦਰ ਸਿੰਘ ਦੇ ਸਕੂਲ ਤੋਂ ਜਾਣ ਕਾਰਨ ਸਕੂਲ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਪਰ ਉਹ ਦੀਪਇੰਦਰ ਸਿੰਘ ਤਰੱਕੀ ਤੋਂ ਬਹੁਤ ਖੁਸ਼ ਹਨ । ਸਰਕਾਰੀ ਹਾਈ ਸਕੂਲ ਚੌਰਾ (ਪਟਿਆਲਾ) ਨੇ ਸਮੂਹ ਸਟਾਫ ਨੇ ਵੀ ਦੀਪਇੰਦਰ ਸਿੰਘ ਨੂੰ ਉਹਨਾਂ ਦੇ ਸਕੂਲ ਵਿਖੇ ਜੁਆਇੰਨ ਕਰਨ ਦੇ ਵਧਾਈ ਦਿਤੀ ।