
ਇਸ ਪੂਰੇ ਮਾਡਿਊਲ ਵਿੱਚ ਇੱਕ ਖਤਰਨਾਕ ਵਿਅਕਤੀ ਜਗਜੀਤ ਸਿੰਘ ਵੀ ਹੈ ਤੇ ਜੋ ਬ੍ਰਿਟਿਸ਼ ਫੌਜ ਦਾ ਸਿਪਾਹੀ ਹੈ : ਡੀ. ਜੀ. ਪੀ.
- by Jasbeer Singh
- December 24, 2024

ਇਸ ਪੂਰੇ ਮਾਡਿਊਲ ਵਿੱਚ ਇੱਕ ਖਤਰਨਾਕ ਵਿਅਕਤੀ ਜਗਜੀਤ ਸਿੰਘ ਵੀ ਹੈ ਤੇ ਜੋ ਬ੍ਰਿਟਿਸ਼ ਫੌਜ ਦਾ ਸਿਪਾਹੀ ਹੈ : ਡੀ. ਜੀ. ਪੀ. ਗੌਰਵ ਯਾਦਵ ਚੰਡੀਗੜ੍ਹ : ਉੱਤਰ ਪ੍ਰਦੇਸ਼ ਦੇ ਪੀਲੀਭੀਤ ਜਿ਼ਲ੍ਹੇ ਵਿੱਚ ਪੁਲਸ ਨਾਲ ਮੁਕਾਬਲੇ ਵਿੱਚ ਮਾਰੇ ਗਏ ਤਿੰਨ ਦਹਿਸ਼ਤਗਰਦ ਜੋ ਖਾਲਿਸਤਾਨ ਜਿ਼ੰਦਾਬਾਦ ਫੋਰਸ ਨਾਮ ਦੇ ਸੰਗਠਨ ਨਾਲ ਜੁੜੇ ਹੋਏ ਸੀ ਅਤੇ ਰਣਜੀਤ ਸਿੰਘ ਨੀਟਾ ਮਾਡਿਊਲ ਦਾ ਹਿੱਸਾ ਸੀ । ਇੰਨਾ ਹੀ ਨਹੀਂ ਪੰਜਾਬ ਪੁਲਿਸ ਵੱਲੋਂ ਆਪਣੀ ਸ਼ੁਰੂਆਤੀ ਜਾਂਚ ਤੋਂ ਬਾਅਦ ਜੋ ਦਾਅਵੇ ਕੀਤੇ ਗਏ ਹਨ, ਉਹ ਹੈਰਾਨ ਕਰਨ ਵਾਲੇ ਹਨ ।ਪੰਜਾਬ ਪੁਲਸ ਦੇ ਡੀ. ਜੀ. ਪੀ. ਗੌਰਵ ਯਾਦਵ ਨੇ ਸਾਂਝੇ ਆਪ੍ਰੇਸ਼ਨ ਵਿੱਚ ਸਹਿਯੋਗ ਕਰਨ ਲਈ ਯੂ. ਪੀ. ਪੁਲਸ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਪੂਰੇ ਮਾਡਿਊਲ ਵਿੱਚ ਇੱਕ ਖਤਰਨਾਕ ਵਿਅਕਤੀ ਜਗਜੀਤ ਸਿੰਘ ਵੀ ਹੈ, ਜੋ ਬ੍ਰਿਟਿਸ਼ ਫੌਜ ਦਾ ਸਿਪਾਹੀ ਹੈ। ਗੌਰਵ ਯਾਦਵ ਨੇ ਲਿਖਿਆ, `ਇਹ ਮਾਡਿਊਲ ਰਣਜੀਤ ਸਿੰਘ ਨੀਟਾ ਦੁਆਰਾ ਕੰਟਰੋਲ ਕੀਤਾ ਗਿਆ ਹੈ, ਜੋ ਖਾਲਿਸਤਾਨ ਜਿੰਦਾਬਾਦ ਫੋਰਸ ਦੇ ਮੁਖੀ ਹਨ, ਇਸ ਨੂੰ ਜਸਵਿੰਦਰ ਸਿੰਘ ਮੰਨੂ ਚਲਾ ਰਿਹਾ ਹੈ, ਜੋ ਗ੍ਰੀਸ ਵਿੱਚ ਰਹਿੰਦਾ ਹੈ ਅਤੇ ਅਗਵਾਨ ਪਿੰਡ ਦਾ ਵਸਨੀਕ ਹੈ। ਇਹ ਵੀ ਜਗਜੀਤ ਸਿੰਘ ਦੁਆਰਾ ਕੰਟਰੋਲ ਕੀਤਾ ਗਿਆ ਹੈ, ਜੋ ਯੂ. ਕੇ. ਵਿੱਚ ਸਥਿਤ ਹੈ ਅਤੇ ਇੱਕ ਬ੍ਰਿਟਿਸ਼ ਫੌਜ ਦਾ ਸਿਪਾਹੀ ਹੈ। ਉਹ ਫਤਿਹ ਸਿੰਘ ਬੱਗੀ ਦੇ ਨਾਂ ਨਾਲ ਸਭ ਕੁਝ ਆਪਰੇਟ ਕਰ ਰਿਹਾ ਹੈ । ਪੰਜਾਬ ਪੁਲਸ ਦੇ ਸੀਨੀਅਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਫਤਿਹ ਸਿੰਘ ਬੱਗੀ 10 ਸਾਲ ਪਹਿਲਾਂ ਭਾਰਤ ਗਿਆ ਸੀ ਅਤੇ ਵਿਦਿਆਰਥੀ ਵੀਜ਼ੇ `ਤੇ ਬਰਤਾਨੀਆ `ਚ ਐਂਟਰੀ ਲਈ ਸੀ । ਉਸਦਾ ਪਰਿਵਾਰ ਪੰਜਾਬ ਦੇ ਤਰਨਤਾਰਨ ਜਿ਼ਲ੍ਹੇ ਦਾ ਰਹਿਣ ਵਾਲਾ ਹੈ । ਉਸ ਦੇ ਦਾਦਾ, ਪਿਤਾ ਅਤੇ ਭਰਾ ਸਮੇਤ ਉਨ੍ਹਾਂ ਦੇ ਪਰਿਵਾਰ ਦੇ ਕਈ ਮੈਂਬਰ ਭਾਰਤੀ ਫੌਜ ਦਾ ਹਿੱਸਾ ਰਹੇ ਹਨ। ਫਿਲਹਾਲ ਇਹ ਜਾਣਕਾਰੀ ਨਹੀਂ ਮਿਲੀ ਹੈ ਕਿ ਜਗਜੀਤ ਸਿੰਘ ਅਜੇ ਵੀ ਬ੍ਰਿਟਿਸ਼ ਫੌਜ ਦਾ ਹਿੱਸਾ ਹੈ ਜਾਂ ਨਹੀਂ । ਉਸਨੇ ਬ੍ਰਿਟੇਨ ਵਿੱਚ ਸਾਫਟਵੇਅਰ ਇੰਜਨੀਅਰਿੰਗ ਦੀ ਪੜ੍ਹਾਈ ਕੀਤੀ ਅਤੇ ਫਿਰ ਉੱਥੇ ਫੌਜ ਵਿੱਚ ਭਰਤੀ ਹੋ ਗਿਆ।