
Patiala News
0
ਮਲਟੀਟਾਸਕ ਵਰਕਰਾਂ ਦੇ ਵਫ਼ਦ ਨੇ ਕੀਤੀ ਸਿਹਤ ਮੰਤਰੀ ਪੰਜਾਬ ਨਾਲ ਮੁਲਾਕਾਤ
- by Jasbeer Singh
- November 14, 2024

ਮਲਟੀਟਾਸਕ ਵਰਕਰਾਂ ਦੇ ਵਫ਼ਦ ਨੇ ਕੀਤੀ ਸਿਹਤ ਮੰਤਰੀ ਪੰਜਾਬ ਨਾਲ ਮੁਲਾਕਾਤ ਪਟਿਆਲਾ : ਅੱਜ ਦੀ ਕਲਾਸ ਫੌਰਥ ਗੌਰਮਿੰਟ ਇੰਪਲਾਈਜ ਯੂਨੀਅਨ ਸਬ ਯੂਨਿਟ ਰਾਜਿੰਦਰਾ ਹਸਪਤਾਲ ਪਟਿਆਲਾ ਦੇ ਪ੍ਰਧਾਨ ਸ੍ਰੀ ਰਾਜੇਸ਼ ਕੁਮਾਰ ਗੋਲੂ ਦੀ ਅਗਵਾਈ ਵਿੱਚ ਮਲਟੀਟਾਸਕ ਵਰਕਰਾਂ ਦਾ ਵਫ਼ਦ ਡਾਕਟਰ ਬਲਬੀਰ ਸਿੰਘ ਸਿਹਤ ਮੰਤਰੀ ਪੰਜਾਬ ਨੂੰ ਮਿਲਿਆ ਤੇ ਸਾਰੀਆਂ ਆਊਟਸੋਰਸ ਏਜੰਸੀਆਂ ਨੂੰ ਬਾਹਰ ਕਰਕੇ ਇਨ੍ਹਾਂ ਵਰਕਰਾਂ ਨੂੰ ਵਿਭਾਗ ਵਿੱਚ ਮਰਜ਼ ਕਰਨ ਦੀ ਮੰਗ ਕੀਤੀ ਅਤੇ ਮਾਨਯੋਗ ਮੰਤਰੀ ਜੀ ਨੂੰ ਕਰਮਚਾਰੀਆਂ ਦੀ ਘਾਟ ਪੂਰੀ ਕਰਨ ਲਈ ਰੈਗੂਲਰ ਭਰਤੀ ਸ਼ੁਰੂ ਕਰਨ ਅਤੇ ਹੋਰ ਕਰਮਚਾਰੀ ਮੰਗਾਂ ਦਾ ਮੰਗੀ ਪੱਤਰ ਵੀ ਸੌਂਪਿਆ ਇਸ ਮੌਕੇ ਸ੍ਰੀ ਕੰਵਲਜੀਤ ਸਿੰਘ ਚੁੰਨੀ ਡਿਪਟੀ ਸਕੱਤਰ, ਪੀ ਐਸ ਐਸ ਐਫ਼ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ,ਮੰਤਰੀ ਜੀ ਨੇ ਮੰਗਾਂ ਤੇ ਸਹਿਮਤੀ ਪ੍ਰਗਟ ਕੀਤੀ, ਇਸ ਸਮੇਂ ਸੁਖਦੇਵ ਸਿੰਘ ਅਤੇ ਪੂਨਮ ਮਲਟੀ ਟਾਸਕ ਵਰਕਰ ਹਾਜ਼ਰ ਸਨ।