post

Jasbeer Singh

(Chief Editor)

National

ਦਿੱਲੀ ਦੀ ਵਿੱਤ ਮੰਤਰੀ ਆਤਿਸ਼ੀ ਨੇ ਕੇਂਦਰ ਤੋਂ 10,000 ਕਰੋੜ ਮੰਗੇ

post-img

ਦਿੱਲੀ ਦੀ ਵਿੱਤ ਮੰਤਰੀ ਆਤਿਸ਼ੀ ਨੇ ਕੇਂਦਰ ਤੋਂ 10,000 ਕਰੋੜ ਮੰਗੇ ਨਵੀਂ ਦਿੱਲੀ, 19 ਜੁਲਾਈ : ਦਿੱਲੀ ਦੀ ਵਿੱਤ ਮੰਤਰੀ ਆਤਿਸ਼ੀ ਨੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਕੇਂਦਰ ਤੋਂ 10 ਹਜ਼ਾਰ ਕਰੋੜ ਦੀ ਮੰਗ ਕਰਦਿਆਂ ਦਾਅਵਾ ਕੀਤਾ ਕਿ ਬੀਤੇ ਵਰ੍ਹੇ ਦੋ ਲੱਖ ਕਰੋੜ ਰੁਪਏ ਦਾ ਆਮਦਨ ਟੈਕਸ ਦੇਣ ਦੇ ਬਾਵਜੂਦ ਦਿੱਲੀ ਨੂੰ ਕੱਝ ਨਹੀਂ ਮਿਲਿਆ। ਆਤਿਸ਼ੀ ਨੇ ਕਿਹਾ ਕਿ ਦਿੱਲੀ ਨੇ ਕੇਂਦਰੀ ਕਰ ਵਿਚ ਜੀਐੱਸਟੀ ਦੇ ਰੂਪ ਵਿਚ 25000 ਕਰੋੜ ਰੁਪਏ ਦਾ ਯੋਗਦਾਨ ਦਿੱਤਾ ਹੈ। ਕੇਂਦਰ ਸਰਕਾਰ ਦਾ ਸਲਾਨਾ ਬਜਟ ਆਉਣ ਤੋਂ ਪਹਿਲਾਂ ਇਹ ਰਾਸ਼ੀ ਜਾਰੀ ਕਰਨ ਦੀ ਵਕਾਲਤ ਕਰਦਿਆਂ ਉਨ੍ਹਾਂ ਕਿਹਾ ਕਿ ਰਾਸ਼ੀ ਸੜਕਾਂ, ਅਵਾਜਾਈ, ਅਤੇ ਬਿਜਲੀ ਖੇਤਰ ਦੇ ਬੁਨਿਆਦੀ ਢਾਂਚੇ ਤੋਂ ਇਲਾਵਾ ਸ਼ਹਿਰ ਦੇ ਸੁੰਦਰੀਕਰਨ ਤੇ ਖਰਚ ਕੀਤੀ ਜਾ ਸਕਦੀ ਹੈ।ਇਸ ਦੌਰਾਨ ਭਾਜਪਾ ਦੀ ਦਿੱਲੀ ਇਕਾਈ ਦੇ ਸਕੱਤਰ ਹਰੀਸ਼ ਖੁਰਾਣਾ ਨੇ ਮੰਤਰੀ ਤੇ ਇਸ ਮੁੱਦੇ ‘ਤੇ ਝੂਠ ਬੋਲਣ ਦਾ ਦੋਸ਼ ਲਾਉਂਦਿਆਂ ਜਵਾਬੀ ਹਮਲਾ ਕੀਤਾ। ਖੁਰਾਣਾ ਨੇ ਦਾਅਵਾ ਕੀਤਾ ਕਿ ਕੇਂਦਰ ਨੇ 2015 ਵਿੱਚ ਦਿੱਲੀ ਸਰਕਾਰ ਨੂੰ 4,258 ਕਰੋੜ ਰੁਪਏ ਦਿੱਤੇ ਸਨ, ਜੋ 2022 ਵਿੱਚ ਵੱਧ ਕੇ 11,945 ਕਰੋੜ ਰੁਪਏ ਹੋ ਗਏ।

Related Post