

ਦਿੱਲੀ ਪੁਲਸ ਕੀਤਾ ਇਕ ਹੋਰ ਜਾਸੂਸ ਗ੍ਰਿਫ਼ਤਾਰ ਨਵੀਂ ਦਿੱਲੀ, 30 ਮਈ 2025 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਪੁਲਸ ਨੇ ਇਕ ਅਜਿਹੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਸ ਵਲੋਂ ਸਿਰਫ ਭਾਰਤ ਵਿਚ ਰਹਿ ਕੇ ਪਾਕਿਸਤਾਨ ਲਈ ਭਾਰਤ ਵਿਰੁੱਧ ਜਾਣਕਾਰੀ ਇਕੱਠੀ ਕਰਕੇ ਭੇਜਣ ਯਾਨੀ ਕਿ ਜਾਸੂਸੀ ਹੀ ਨਹੀਂ ਕੀਤੀ ਜਾ ਰਹੀ ਸੀ ਬਲਕਿ 90 ਦਿਨ ਪਾਕਿਸਤਾਨ ਵਿਚ ਵੀ ਰਿਹਾ ਗਿਆ ਹੈ । ਪੁਲਸ ਅਧਿਕਾਰੀ ਦੱਸਿਆ ਕਿ ਜਿਸ ਵਿਅਕਤੀ ਨੂੰ ਜਾਸੂਸੀ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆਹੈ ਡੀਗ ਜਿ਼ਲ੍ਹੇ ਦੇ ਗੰਗੋਰਾ ਪਿੰਡ ਦਾ ਵਸਨੀਕ ਹੈ ਤੇ ਉਸਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਉਸਦਾ ਪੁਲਸ ਰਿਮਾਂਡ ਲਿਆ ਗਿਆ ਹੈ ਤਾਂ ਜੋ ਜਾਣਕਾਰੀ ਪ੍ਰਾਪਤ ਕੀਤੀ ਜਾ ਸਕੇ । ਪ੍ਰਾਪਤ ਜਾਣਕਾਰੀ ਅਨੁਸਾਰ ਦਿੱਲੀ ਪੁਲਸ ਨੇ ਕਾਸਿਮ ਜਿਸਦੀ ਉਮਰ 34 ਸਾਲ ਹੈ ਨੂੰ ਪਾਕਿਸਤਾਨ ਲਈ ਅਤੇ ਭਾਰਤ ਵਿਰੁੱਧ ਜਾਸੂਸੀ ਕਰਨ ਦੇ ਦੋਸ਼ ਹੇਠ ਭਾਰਤ ਦੇਸ਼ ਦੇ ਸੂਬੇ ਰਾਜਸਥਾਨ ਤੋਂ ਗ੍ਰਿਫ਼ਤਾਰ ਕੀਤਾ ਹੈ। ਪੁਲਸ ਮੁਤਾਬਕ ਉਕਤ ਵਿਅਕਤੀ ਵਲੋਂ ਜਾਸੂਸੀ ਗਤੀਵਿਧੀਆਂ ਲਈ ਭਾਰਤੀ ਮੋਬਾਇਲ ਸਿਮ ਕਾਰਡ ਸਪਲਾਈ ਕਰਕੇ ਪਾਕਿਸਤਾਨੀ ਖੁਫੀਆ ਏਜੰਟਾਂ ਦੀ ਮਦਦ ਕੀਤੀ ਜਾਂਦੀ ਸੀ । ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਸਿਮ ਵਲੋਂ ਦੋ ਵਾਰ ਪਾਕਿਸਤਾਨ ਜਾਇਆ ਗਿਆ, ਜਿਸ ਤਹਿਤ ਪਹਿਲਾਂ ਅਗਸਤ 2024 ਵਿੱਚ ਅਤੇ ਫਿਰ ਮਾਰਚ 2025 ਵਿੱਚ ਅਤੇ ਲਗਭਗ 90 ਦਿਨਾਂ ਤੱਕ ਉੱਥੇ ਰਿਹਾ ਵੀ ਗਿਆ।ਸੀਨੀਅਰ ਪੁਲਸ ਅਧਿਕਾਰੀ ਸਪੱਸ਼ਟ ਆਖਿਆ ਕਿ ਇਨ੍ਹਾਂ ਯਾਤਰਾਵਾਂ ਦੌਰਾਨ ਉਨ੍ਹਾਂ ਨੂੰ ਪੂਰਾ ਪੂਰਾ ਸ਼ੱਕ ਹੈ ਕਿ ਉਸਨੇ ਪਾਕਿਸਤਾਨ ਦੀ ਬਦਨਾਮ ਜਾਸੂਸੀ ਏਜੰਸੀ ਇੰਟਰ-ਸਰਵਿਸਿਜ਼ ਇੰਟੈਲੀਜੈਂਸ ਜਿਸਨੂੰ ਸੰਸਾਰ ਭਰ ਵਿਚ ਆਈ. ਐਸ. ਆਈ. ਦੇ ਨਾਮ ਨਾਲ ਜਾਣਿਆਂ ਜਾਂਦਾ ਹੈ ਆਕਾਵਾਂ ਨਾਲ ਵੀ ਮੁਲਾਕਾਤ ਕੀਤੀ ਹੋ ਸਕਦੀ ਹੈ ।