

ਆਰ. ਸੀ. ਬੀ. ਨੇ 102 ਦੌੜਾਂ ਦਾ ਟੀਚਾ ਪੂਰਾ ਕੀਤਾ ਫਾਈਲ ਵਿਚ ਪ੍ਰਵੇਸ਼ ਨਵੀਂ ਦਿੱਲੀ, 30 ਮਈ 2025 : ਖੇਡ ਜਗਤ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੀਆਂ ਖੇਡਾਂ ਹਨ ਪਰ ਕ੍ਰਿਕਟ ਇਕ ਅਜਿਹੀ ਖੇਡ ਹੈ ਜਿਸਦਾ ਭੂਤ ਜਿ਼ਆਤਾਰ ਹਰ ਥਾਂ ਤੇ ਤੁਹਾਨੂੰ ਦੇਖਣ ਨੂੰ ਮਿਲ ਹੀ ਜਾਵੇਗਾ।ਇਸ ਸਭ ਦੇ ਚਲਦਿਆਂ ਜੇਕਰ ਮੁੱਲਾਂਪੁਰ ਦੇ ਮਹਾਰਾਜਾ ਯਾਦਵਿੰਦਰ ਸਿੰਘ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿਚ ਖੇਡੇ ਗਏ ਆਈ. ਪੀ. ਐਲ. 2025 ਦੇ ਮੈਚਾਂ ਦੀ ਲੜੀ ਦਰਮਿਆਨ ਜੋ ਰਾਇਲ ਚੈਲੇਂਜਰਜ਼ ਬੰਗਲੌਰ ਨੂੰ ਪੰਜਾਬ ਕਿੰਗਜ਼ ਵਲੋਂ ਜੋ 101 ਦੌੜਾਂ ਦਾ ਟੀਚਾ ਦਿੱਤਾ ਗਿਆ ਸੀ ਨੰੁ ਆਰ. ਸੀ. ਬੀ. ਨੇ 102 ਦੌੜਾਂ ਬਣਾ ਕੇ ਪੂਰਾ ਕਰ ਦਿੱਤਾ ਤੇ ਪੰਜਾਬ ਕਿੰਗਜ਼ ਹਾਰ ਗਈ ਜਦੋਂ ਕਿ ਪੰਜਾਬ ਕਿੰਗਜ਼ ਨੇ ਇਹੋ 101 ਦੌੜਾਂ 14. 1 ਓਵਰਾਂ ਵਿਚ ਬਣਾਈਆਂ ਸਨ। ਕ੍ਰਿਕਟ ਮੈਚ ਖੇਡਣ ਤੋਂ ਪਹਿਲਾਂ ਕੀਤੀ ਜਾਣ ਵਾਲੀ ਟਾਸ ਬੇਸ਼ਕ ਆਰ. ਸੀ. ਬੀ. ਨੇ ਜਿੱਤੀ ਸੀ ਪਰ ਉਸਨੇ ਆਪਣੀ ਇਸ ਜਿੱਤੀ ਟਾਸ ਦੇ ਬਾਵਜੂਦ ਆਪਣੀ ਕ੍ਰਿਕਟ ਸਟੈਟਜੀਜ ਦੇ ਚਲਦਿਆਂ ਪਹਿਲਾਂ ਪੰਜਾਬ ਨੂੰ ਬੱਲੇਬਾਜੀ ਕਰਨ ਦਾ ਮੌਕਾ ਦਿੱਤਾ ਤਾਂ ਜੋ ਉਹ ਇਹ ਟੀਚਾ ਮਿਥ ਸਕੇ ਕਿ ਆਖਰ ਉਸਨੇ ਕਿੰਨੀਆਂ ਦੌੜਾਂ ਬਣਾਉਣੀਆਂ ਹਨ ਕਿ ਜਿੱਤ ਪ੍ਰਾਪਤ ਕੀਤੀ ਜਾ ਸਕੇ, ਜਿਸਦੇ ਚਲਦਿਆਂ ਪੰਜਾਬ ਕਿੰਗਜ਼ ਨੇ ਆਰ. ਸੀ. ਬੀ. ਨੂੰ 101 ਦੌੜਾਂ ਦਾ ਟੀਚਾ ਦਿੱਤਾ, ਜਿਸਨੰੁ ਆਰ. ਸੀ. ਬੀ. ਨੇ ਸਿਰਫ਼ 10 ਓਵਰਾਂ ਵਿਚ ਹੀ ਤੇ ਉਹ ਹੀ ਸਿਰਫ਼ ਦੋ ਵਿਕਟਾਂ ਗੁਆ ਕੇ ਸਰ ਕੀਤਾ । ਆਈ. ਪੀ. ਐਲ. 2025 ਦੇ ਮੈਚਾਂ ਦੀ ਲੜੀ ਤਹਿਤ ਖੇਡੇ ਗਏ ਉਪਰੋਕਤ ਦੋਵੇਂ ਟੀਮਾਂ ਵਿਚਕਾਰ ਮੈਚ ਵਿਚ ਰਾਇਲ ਚੈਲੇਂਜਰ ਬੰਗਲੌਰ ਵਲੋਂ ਜਿੱਤ ਪ੍ਰਾਪਤ ਕਰਦਿਆਂ ਹੀ ਸ਼ਾਨ ਨਾਲ ਫ਼ਾਈਨਲ ਵਿਚ ਵੀ ਪ੍ਰਵੇਸ਼ ਕਰ ਲਿਆ ਗਿਆ।