
National
0
ਦਿੱਲੀ ਪੁਲਸ ਨੇ ਮੁੱਖ ਮੰਤਰੀ ਦਿੱਲੀ ਨੂੰ ਮਿਲੀ ਧਮਕੀ ਤੋਂ ਬਾਅਦ ਵਧਾਈ ਸੁਰੱਖਿਆ
- by Jasbeer Singh
- June 6, 2025

ਦਿੱਲੀ ਪੁਲਸ ਨੇ ਮੁੱਖ ਮੰਤਰੀ ਦਿੱਲੀ ਨੂੰ ਮਿਲੀ ਧਮਕੀ ਤੋਂ ਬਾਅਦ ਵਧਾਈ ਸੁਰੱਖਿਆ ਨਵੀ਼ਂ ਦਿੱਲੀ, 6 ਜੂਨ 2025 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਦੀ ਭਾਰਤੀ ਜਨਤਾ ਪਾਰਟੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਦੀ ਦਿੱਲੀ ਪੁਲਸ ਵਲੋਂ ਸੁਰੱਖਿਆ ਵਧਾ ਦਿੱਤੀ ਗਈ ਹੈ। ਕਿਉਂਕਿ ਬੀਤੀ ਰਾਤ 11 ਵਜੇ ਦੇ ਕਰੀਬ ਗਾਜੀਆਬਾਦ ਦੇ ਕਾਲਰ ਵਲੋਂ ਉਪਰੋਕਤ ਧਮਕੀ ਦਿੱਤੀ ਗਈ ਸੀ। ਕਾਲਰ ਜਿਸ ਵਲੋ਼ ਧਮਕੀ ਦਿੱਤੀ ਗਈ ਸੀ ਬੇਸ਼ਕ ਫਰਾਰ ਹੈ ਪਰ ਜਿਸ ਨੰਬਰ ਤੋਂ ਅਜਿਹਾ ਕੀਤਾ ਗਿਆ ਸੀ ਵਾਲਾ ਕੋਣ ਹੈ ਸਬੰਧੀ ਤਕਨੀਕੀ ਮਦਦ ਰਾਹੀਂ ਪਤਾ ਕੀਤਾ ਜਾ ਰਿਹਾ ਹੈ। ਗਾਜੀਆਬਾਦ ਤੇ ਦਿੱਲੀ ਪੁਲਸ ਕਰ ਰਹੀ ਹੈ ਮਿਲ ਕੇ ਕੰਮ ਦਿੱਲੀ ਦੀ ਮੁੱਖ ਮੰਤਰੀ ਨੂੰ ਜਾਨੋਂ ਮਾਰਨ ਦੀ ਮਿਲੀ ਧਮਕੀ ਤੋਂ ਬਾਅਦ ਧਮਕੀ ਦੇਣ ਵਾਲੇ ਦੀ ਫੜੋ ਫੜੀ ਲਈ ਗਾਜੀਆਬਾਦ ਤੇ ਦਿੱਲੀ ਦੀ ਪੁਲਸ ਦੋਹਾਂ ਵਲੋਂ ਹੀ ਮਿਲ ਕੇ ਕੰਮ ਕੀਤਾ ਜਾ ਰਿਹਾ ਹੈ।