
ਐਂਬੂਲੈਂਸ ਨੂੰ ਰਾਹ ਨਾ ਦੇਣ ਤੇ ਹਿਮਾਚਲ ਪੁਲਸ ਜੁਰਮਾਨਾ ਤੇ ਟੈਂਪੋ ਟ੍ਰੈਵਲਰ ਕੀਤਾ ਜਬਤ
- by Jasbeer Singh
- June 6, 2025

ਐਂਬੂਲੈਂਸ ਨੂੰ ਰਾਹ ਨਾ ਦੇਣ ਤੇ ਹਿਮਾਚਲ ਪੁਲਸ ਜੁਰਮਾਨਾ ਤੇ ਟੈਂਪੋ ਟ੍ਰੈਵਲਰ ਕੀਤਾ ਜਬਤ ਹਿਮਾਚਲ, 6 ਜੂਨ 2025 : ਸੈਰ ਸਪਾਟਾ ਦੇ ਕੇਂਦਰ ਬਿੰਦੂ ਹਿਮਾਚਲ ਪ੍ਰਦੇਸ਼ ਵਿਖੇ ਇਕ ਟੈਂਪੋ ਟੈ੍ਰਵਲਰ ਵਲੋਂ ਐਂਬੂਲੈਂਸ ਨੂੰ ਰਾਹ ਨਾ ਦਿੱਤੇ ਜਾਣ ਦੇ ਚਲਦਿਆਂ ਜਿਥੇ ਹਿਮਾਚਲ ਪੁਲਸ ਵਲੋਂ 45 ਹਜ਼ਾਰ ਰੁਪਏ ਚਲਾਨ ਕੱਟ ਕੇ ਜੁਰਮਾਨਾ ਕੀਤਾ ਗਿਆ ਕਿਉਂਕਿ ਬੀਮਾ ਤੇ ਪ੍ਰਦੂਸ਼ਣ ਸਰਟੀਫਿਕੇਟ ਵੀ ਖਤਮ ਸਨ ਤੇ ਨਾਲ ਹੀ ਪੁਲਸ ਵਲੋਂ ਟੈਂਪੋ ਟੈ੍ਰਵਲਰ ਨੂੰ ਜਬਤ ਵੀ ਕੀਤਾ ਗਿਆ। ਦੱਸਣਯੋਗ ਹੈ ਕਿ ਉਕਤ ਟੈਂਪੋ ਟੈ੍ਰਵਲਰ ਵਾਹਨ ਚੰਡੀਗੜ੍ਹ ਤੋਂ ਹਿਮਾਚਲ ਪ੍ਰਦੇਸ਼ ਆਇਆ ਸੀ। ਫਾਰਚੂਨਰ ਚਾਲਕ ਵਿਰੁੱਧ ਵੀ ਕੀਤੀ ਗਈ ਸਖ਼ਤ ਕਾਰਵਾਈ ਭਾਰਤ ਦੇਸ਼ ਦੇ ਦਿੱਲੀ ਸ਼ਹਿਰ ਤੋਂ ਫਾਰਚੂਨਰ ਗੱਡੀ ਵਿਚ ਹਿਮਾਚਲ ਪ੍ਰਦੇਸ਼ ਆਏ ਸੈਲਾਨੀ ਵਲੋ਼ ਸ਼ਰਾਬ ਪੀ ਕੇ ਗੱਡੀ ਚਲਾਉਣ, ਗੱਡੀ ਵਿੱਚ ਕਾਲੇ ਸ਼ੀਸ਼ੇ ਅਤੇ ਹਾਰਨ ਲਗਾਉਣ ਦੇ ਦੋਸ਼ ਵਿੱਚ ਲਗਭਗ ਚਲਾਨ ਜਾਰੀ ਕੀਤਾ ਗਿਆ ਹੈ। ਇਥੇ ਹੀ ਬਸ ਨਹੀਂ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਚਲਦਿਆਂ ਰਜਿਸਟ੍ਰੇਸ਼ਨ ਲਾਇਸੈਂਸ ਅਥਾਰਟੀ ਨੇ ਗੱਡੀ ਚਲਾਉਣ ਵਾਲੇ ਡਰਾਈਵਰ ਦਾ ਲਾਇਸੈਂਸ ਰੱਦ ਕਰਨ ਦੀ ਵੀ ਸਿਫਾਰਸ਼ ਵੀ ਕੀਤੀ ਹੈ।