post

Jasbeer Singh

(Chief Editor)

National

ਦਿੱਲੀ ਪੁਲਸ ਛੁੱਡਵਾਏ ਬਾਲ ਮਜ਼ਦੂਰੀ ਵਿੱਚ ਫਸੇ 21 ਬੱਚੇ

post-img

ਦਿੱਲੀ ਪੁਲਸ ਛੁੱਡਵਾਏ ਬਾਲ ਮਜ਼ਦੂਰੀ ਵਿੱਚ ਫਸੇ 21 ਬੱਚੇ ਨਵੀਂ ਦਿੱਲੀ : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਪੁਲਸ ਨੇ ਦਿੱਲੀ ਛਾਉਣੀ ਦੇ ਸਦਰ ਬਾਜ਼ਾਰ ਵਿਚ ਵੱਖ-ਵੱਖ ਦੁਕਾਨਾਂ ’ਤੇ ਕੰਮ ਕਰਨ ਵਾਲੀਆਂ ਦੋ ਲੜਕੀਆਂ ਸਮੇਤ 21 ਬੱਚਿਆਂ ਨੂੰ ਸਫਲਤਾਪੂਰਵਕ ਛੁਡਵਾਇਆ। ਦੱਸਣਯੋਗ ਹੈ ਕਿ 8 ਅਕਤੂਬਰ ਨੂੰ ਦਿੱਲੀ ਛਾਉਣੀ ਦੇ ਤਹਿਸੀਲਦਾਰ ਵੱਲੋਂ ਸਦਰ ਬਾਜ਼ਾਰ ਵਿੱਚ ਗੈਰ-ਸਰਕਾਰੀ ਸੰਗਠਨ (ਐਨ.ਜੀ.ਓ.) ਲੇਬਰ ਵਿਭਾਗ ਅਤੇ ਸਥਾਨਕ ਪੁਲਿਸ ਦੀ ਮਦਦ ਨਾਲ ਬਾਲ ਮਜ਼ਦੂਰੀ ਲਈ ਇੱਕ ਬਚਾਅ ਮੁਹਿੰਮ ਚਲਾਈ ਗਈ ਸੀ।19 ਬੱਚਿਆਂ ਨੂੰ ਮੁਕਤੀ ਆਸ਼ਰਮ ਬੁਰਾੜੀ ਅਤੇ ਦੋ ਬੱਚੀਆਂ ਨੂੰ ਕਸ਼ਮੀਰੀ ਗੇਟ ਸਥਿਤ ਰੇਨਬੋ ਗਰਲਜ਼ ਹੋਮ ਭੇਜ ਦਿੱਤਾ ਗਿਆ ਹੈ। ਪੁਲੀਸ ਵੱਲੋਂ ਦਿੱਲੀ ਛਾਉਣੀ ਪੁਲੀਸ ਸਟੇਸ਼ਨ ਵਿੱਚ ਜੁਵੇਨਾਈਲ ਜਸਟਿਸ ਐਕਟ ਦੀ ਧਾਰਾ 74 ਅਤੇ 79 ਅਤੇ ਬਾਲ ਮਜ਼ਦੂਰੀ ਐਕਟ ਦੀ ਧਾਰਾ 3 ਅਤੇ 14 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

Related Post