
Dell Layoff: ਡੇਲ ਤੋਂ ਕੱਢੇ ਗਏ ਹਜ਼ਾਰਾਂ ਮੁਲਾਜ਼ਮ, ਕੰਪਨੀ ਨੇ ਵੱਡੇ ਪੱਧਰ ‘ਤੇ ਛਾਂਟੀ ਕਰਨ ਦੀ ਕੀਤੀ ਪੁਸ਼ਟੀ
- by Jasbeer Singh
- March 26, 2024

Dell Computer: ਕੰਪਿਊਟਰ ਨਿਰਮਾਤਾ ਕੰਪਨੀ ਡੇਲ ਨੇ ਲਗਭਗ 6000 ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਡੇਲ ਵਲੋਂ ਕੀਤੀ ਗਈ ਐਕਸਚੇਂਜ ਫਾਈਲਿੰਗ ਤੋਂ ਇਹ ਖ਼ੁਲਾਸਾ ਹੋਇਆ ਹੈ। ਕੰਪਿਊਟਰ ਅਤੇ ਲੈਪਟਾਪ ਬਣਾਉਣ ਵਾਲੀ ਕੰਪਨੀ ਵਿੱਚ ਕੁੱਲ 1.26 ਲੱਖ ਕਰਮਚਾਰੀ ਕੰਮ ਕਰਦੇ ਹਨ। ਪਰ, ਕੰਪਨੀ ਦੀ ਐਕਸਚੇਂਜ ਫਾਈਲਿੰਗ ਤੋਂ ਜਾਣਕਾਰੀ ਮਿਲੀ ਹੈ ਕਿ ਹੁਣ ਡੇਲ ਕੋਲ ਸਿਰਫ 1.20 ਲੱਖ ਕਰਮਚਾਰੀ ਹਨ। 2 ਸਾਲਾਂ ਤੋਂ ਘੱਟ ਹੋ ਰਹੀ ਕੰਪਨੀ ਦੀ ਵਿਕਰੀ ਰਾਇਟਰਜ਼ ਦੀ ਰਿਪੋਰਟ ਦੇ ਅਨੁਸਾਰ, ਡੇਲ ਨੇ ਆਪਣੀ ਫਾਈਲਿੰਗ ਵਿੱਚ ਜਾਣਕਾਰੀ ਦਿੱਤੀ ਹੈ ਕਿ ਲਗਭਗ 2 ਸਾਲਾਂ ਤੋਂ ਕੰਪਿਊਟਰਾਂ ਵਿੱਚ ਲੋਕਾਂ ਦੀ ਦਿਲਚਸਪੀ ਘੱਟ ਗਈ ਹੈ। ਉਨ੍ਹਾਂ ਦੀ ਵਿਕਰੀ ਲਗਾਤਾਰ ਘੱਟ ਹੋ ਰਹੀ ਹੈ। ਇਸ ਲਈ ਉਨ੍ਹਾਂ ਨੂੰ ਨੌਕਰੀਆਂ ਵਿੱਚ ਕਟੌਤੀ ਕਰਨੀ ਪਈ ਹੈ। ਮੰਗ ਘਟਣ ਕਰਕੇ ਕੰਪਨੀ ਦਾ ਮਾਲੀਆ 11 ਫੀਸਦੀ ਘੱਟ ਹੋ ਗਿਆ ਹੈ। ਪਿਛਲੇ ਮਹੀਨੇ ਐਲਾਨੇ ਗਏ ਤਿਮਾਹੀ ਨਤੀਜਿਆਂ ਤੋਂ ਇਸ ਗੱਲ ਦੀ ਪੁਸ਼ਟੀ ਹੋਈ ਹੈ। ਡੇਲ ਮਾਲੀਆ ਘਟਣ ਕਾਰਨ ਵਿੱਤੀ ਸੰਕਟ ਦਾ ਸਾਹਮਣਾ ਕਰ ਰਿਹਾ ਸੀ। ਇਸ ਲਈ ਉਨ੍ਹਾਂ ਨੂੰ ਛਾਂਟੀ ਕਰਨ ਦਾ ਔਖਾ ਫੈਸਲਾ ਲੈਣਾ ਪਿਆ।ਇਸ ਸਾਲ ਡੇਲ ਦੀ ਚੰਗੀ ਵਿਕਰੀ ਦੀ ਉਮੀਦ ਹਾਲਾਂਕਿ, ਕੰਪਨੀ ਨੇ ਆਪਣੀ ਐਕਸਚੇਂਜ ਫਾਈਲਿੰਗ ਵਿੱਚ ਅੰਦਾਜ਼ਾ ਲਗਾਇਆ ਹੈ ਕਿ ਇਸ ਸਾਲ ਨਿੱਜੀ ਕੰਪਿਊਟਰਾਂ ਸਮੇਤ ਉਸ ਦਾ Client Solution Business ਵੱਧ ਸਕਦਾ ਹੈ। ਘਟਦੀ ਮੰਗ ਉਨ੍ਹਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ। ਫਿਰ ਵੀ ਉਨ੍ਹਾਂ ਨੂੰ ਉਮੀਦ ਹੈ ਕਿ ਵਿਕਰੀ ਵਧੇਗੀ। ਡੇਲ ਨੇ ਕਿਹਾ ਕਿ ਇਹ ਵਿੱਤੀ ਸਾਲ 2025 ਵਿੱਚ ਕੰਪਿਊਟਰ ਦੀਆਂ ਕੀਮਤਾਂ ਨੂੰ ਸਹੀ ਰੱਖ ਕੇ ਅੱਗੇ ਵਧੇਗਾ। ਇਸ ਨਾਲ ਉਨ੍ਹਾਂ ਦੀ ਆਮਦਨ ਵਧਾਉਣ ਵਿਚ ਮਦਦ ਮਿਲੇਗੀ।