
ਪ੍ਰਾਇਮਰੀ ਅਧਿਆਪਕ ਤੇ ਹੋਏ ਜਾਨਲੇਵਾ ਹਮਲੇ ਖਿਲਾਫ ਡੀ. ਆਈ. ਜੀ. ਪਟਿਆਲਾ ਰੇਂਜ ਨੂੰ ਦਿੱਤਾ ਗਿਆ ਮੰਗ ਪੱਤਰ
- by Jasbeer Singh
- February 7, 2025

ਪ੍ਰਾਇਮਰੀ ਅਧਿਆਪਕ ਤੇ ਹੋਏ ਜਾਨਲੇਵਾ ਹਮਲੇ ਖਿਲਾਫ ਡੀ. ਆਈ. ਜੀ. ਪਟਿਆਲਾ ਰੇਂਜ ਨੂੰ ਦਿੱਤਾ ਗਿਆ ਮੰਗ ਪੱਤਰ ਪਟਿਆਲਾ : ਸ. ਪ੍ਰ. ਸ. ਕਰੀਮਨਗਰ (ਚਿੱਚੜਵਾਲ) ਦੇ ਅਧਿਆਪਕ ਸਤਵੀਰ ਚੰਦ ਤੇ ਹੋਏ ਜਾਨਲੇਵਾ ਹਮਲੇ ਦੇ ਖ਼ਿਲਾਫ਼ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਪਾਤੜਾਂ ਪੁਲਿਸ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਨੂੰ ਲੈ ਕੇ ਡੈਮੋਕ੍ਰੇਟਿਕ ਟੀਚਰਜ਼ ਫਰੰਟ ਅਤੇ ਗੌਰਮਿੰਟ ਟੀਚਰਜ਼ ਯੂਨੀਅਨ ਦੇ ਸਾਂਝੇ ਵਫਦ ਵੱਲੋਂ ਡੀ. ਆਈ. ਜੀ. ਪਟਿਆਲਾ ਰੇਂਜ ਮਨਦੀਪ ਸਿੰਘ ਸਿੱਧੂ ਨੂੰ ਮੰਗ ਪੱਤਰ ਦਿੱਤਾ ਗਿਆ । ਡੀ. ਆਈ. ਜੀ. ਵੱਲੋਂ ਕਨੂੰਨ ਅਨੁਸਾਰ ਕਾਰਵਾਈ ਕਰਨ ਦਾ ਭਰੋਸਾ ਦਿੰਦਿਆਂ ਮਾਮਲਾ ਐੱਸ. ਐੱਸ. ਪੀ. ਪਟਿਆਲਾ ਦੇ ਨੋਟਿਸ ਵਿੱਚ ਲਿਆਂਦਾ ਗਿਆ ਅਤੇ ਸ਼ਨੀਵਾਰ ਨੂੰ ਅਧਿਆਪਕ ਜੱਥੇਬੰਦੀਆਂ ਨਾਲ਼ ਮੀਟਿੰਗ ਤੈਅ ਕਰਵਾਈ ਗਈ । ਅਧਿਆਪਕ ਆਗੂਆਂ ਹਰਵਿੰਦਰ ਸਿੰਘ ਰੱਖੜਾ ਅਤੇ ਜਸਵਿੰਦਰ ਸਿੰਘ ਨੇ ਘਟਨਾ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਾਤੜਾਂ ਬਲਾਕ ਦੇ ਪਿੰਡ ਕਰੀਮਨਗਰ ਵਿੱਚ ਪੜਾਉਂਦੇ ਪ੍ਰਾਇਮਰੀ ਅਧਿਆਪਕ ਤੇ ਗੁੰਡਾਂ ਅਨਸਰਾਂ ਵੱਲੋਂ ਕੀਤੇ ਹਮਲੇ ਨੂੰ ਅੱਧਾ ਮਹੀਨਾ ਬੀਤ ਚੁੱਕਿਆ ਹੈ ਪਰ ਪਾਤੜਾਂ ਪੁਲਿਸ ਵੱਲੋਂ ਦੋਸ਼ੀਆਂ ਨੂੰ ਫੜਨ ਲਈ ਕੋਈ ਗੰਭੀਰਤਾ ਨਹੀਂ ਦਿਖਾਈ ਗਈ । ਦੋਸ਼ੀਆਂ ਨੂੰ ਫੌਰੀ ਗ੍ਰਿਫਤਾਰ ਕਰਕੇ ਪੀੜਤ ਅਧਿਆਪਕ ਨੂੰ ਇਨਸਾਫ਼ ਦਿਵਾਉਣ ਲਈ ਡੀ. ਐੱਸ. ਪੀ. ਪਾਤੜਾਂ ਨੂੰ ਵੀ ਮੰਗ ਪੱਤਰ ਦਿੱਤਾ ਗਿਆ ਸੀ ਪਰ ਬਹੁਤ ਅਫਸੋਸ ਹੈ ਕਿ ਨਾ ਤਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਨਾ ਐਫ. ਆਈ. ਆਰ. ਅਤੇ ਨਾ ਹੀ ਐਮ. ਐਲ. ਆਰ. ਦੀ ਕਾਪੀ ਪੀੜਤ ਅਧਿਆਪਕ ਨੂੰ ਦਿੱਤੀ ਗਈ ਹੈ । ਉਹਨਾਂ ਡੀ. ਆਈ. ਜੀ. ਤੋਂ ਮੰਗ ਕੀਤੀ ਕਿ ਇਸ ਮਾਮਲੇ ਵਿੱਚ ਪਾਤੜਾਂ ਹਲਕੇ ਦੀ ਸੱਤਾਧਾਰੀ ਧਿਰ ਦੇ ਸਿਆਸੀ ਦਬਾਅ ਅਤੇ ਸਥਾਨਕ ਪੁਲਿਸ ਦੀ ਪੀੜਤ ਅਧਿਆਪਕ ਵਿਰੋਧੀ ਪਹੁੰਚ ਨੂੰ ਮੁੱਖ ਰੱਖਦੇ ਹੋਏ ਪੁਲਸ ਦੇ ਉੱਚ ਅਧਿਕਾਰੀਆਂ ਦੀ ਕਮੇਟੀ ਬਣਾ ਕੇ ਨਿਰਪੱਖ ਅਤੇ ਸਮਾਂਬੱਧ ਜਾਂਚ ਕਰਵਾਕੇ ਇਨਸਾਫ਼ ਮਿਲਣਾ ਯਕੀਨੀ ਕੀਤਾ ਜਾਵੇ। ਅਧਿਆਪਕ ਵਫ਼ਦ ਵਿੱਚ ਸ਼ਾਮਲ ਵਿਕਰਮਦੇਵ ਸਿੰਘ, ਅਤਿੰਦਰ ਪਾਲ ਸਿੰਘ ਅਤੇ ਪਰਮਜੀਤ ਸਿੰਘ ਨੇ ਕਿਹਾ ਕਿ ਪੰਚਾਇਤੀ ਚੋਣਾਂ ਦੌਰਾਨ ਪਿੰਡ ਚਿੱਚੜਵਾਲ ਵਿਖੇ ਵਾਪਰੀ ਹਿੰਸਾ ਕਾਰਨ ਦੁਬਾਰਾ ਚੋਣ ਕਰਵਾਉਣੀ ਪਈ ਸੀ ਅਤੇ ਪੀੜਤ ਅਧਿਆਪਕ ਦੇ ਸਕੂਲ ਵਿੱਚੋਂ ਸੀ. ਸੀ. ਟੀ. ਵੀ. ਰਿਕਾਰਡਿੰਗ ਵਾਲਾ ਡੀ. ਵੀ. ਆਰ. ਵੀ ਚੁੱਕਿਆ ਗਿਆ ਸੀ, ਜਿਸਦੇ ਖਿਲਾਫ਼ ਉਕਤ ਅਧਿਆਪਕ ਵੱਲੋਂ ਦਰਖਾਸਤ ਵੀ ਦਿੱਤੀ ਗਈ ਸੀ । ਇਸ ਹਮਲੇ ਪਿੱਛੇ ੳਕਤ ਘਟਨਾ ਨਾਲ ਜੁੜਦੀ ਕੜੀ ਦੀ ਡੂੰਘਾਈ ਨਾਲ਼ ਜਾਂਚ ਕੀਤੇ ਜਾਣ ਦੀ ਲੋੜ ਹੈ । ਕਿਉਂਕਿ ਤਾਜ਼ਾ ਘਟਨਾਕ੍ਰਮ ਤਹਿਤ ਨਿਰਾਧਾਰ ਅਤੇ ਬੇਬੁਨਿਆਦ ਦੋਸ਼ ਲਾ ਕੇ ਸਤਵੀਰ ਚੰਦ ਦੀ ਸਿਆਸੀ ਦਬਾਅ ਹੇਠ ਗੁਰਦਾਸਪੁਰ ਵਿੱਚ ਜਬਰੀ ਬਦਲੀ ਕਰ ਦਿੱਤੀ ਗਈ ਹੈ ਜੋ ਸੱਤਾਧਾਰੀ ਧਿਰ ਦੀ ਸਿੱਧੀ ਦਖਲਅੰਦਾਜ਼ੀ ਤੋਂ ਬਿਨਾਂ ਸੰਭਵ ਨਹੀਂ ਹੈ । ਇਸ ਧੱਕੇਸ਼ਾਹੀ ਖਿਲਾਫ ਕੱਲ ਐੱਸਐੱਸਪੀ ਨੂੰ ਮਿਲਿਆ ਜਾਵੇਗਾ ਅਤੇ ਇਨਸਾਫ਼ ਲੈਣ ਲਈ ਸੰਘਰਸ਼ ਦਾ ਘੇਰਾ ਹੋਰ ਵੱਡਾ ਕੀਤਾ ਜਾਵੇਗਾ । ਇਸ ਮੌਕੇ ਰਾਜੀਵ ਕੁਮਾਰ, ਰਜਿੰਦਰ ਸਿੰਘ, ਦੀਦਾਰ ਸਿੰਘ, ਬਲਜਿੰਦਰ ਸਿੰਘ, ਰਜਿੰਦਰ ਸਿੰਘ ਜਵੰਦਾ ਅਤੇ ਸਤਵੀਰ ਚੰਦ ਵੀ ਹਾਜ਼ਰ ਰਹੇ ।
Related Post
Popular News
Hot Categories
Subscribe To Our Newsletter
No spam, notifications only about new products, updates.