post

Jasbeer Singh

(Chief Editor)

Punjab

ਡਿਪਟੀ ਕਮਿਸ਼ਨਰ ਨੇ ਜੋਤੀ ਨੂੰ ਦਿੱਤੀ ਦਿਲੋਂ ਵਧਾਈ

post-img

ਡਿਪਟੀ ਕਮਿਸ਼ਨਰ ਨੇ ਜੋਤੀ ਨੂੰ ਦਿੱਤੀ ਦਿਲੋਂ ਵਧਾਈ ਸਲਾਹ,ਸਹਾਇਤਾ,ਯੋਗ ਅਗਵਾਈ ਅਤੇ ਮੇਹਨਤ ਬਣੀ ਜੋਤੀ ਦੀ ਸਫ਼ਲਤਾ ਦੀ ਕੂੰਜੀ ਕਿਹਾ ਕਿ ਉਸਦੀ ਇਹ ਜਿੱਤ ਹੋਰ ਵਿਦਿਆਰਥੀਆਂ, ਖਾਸ ਕਰਕੇ ਲੜਕੀਆਂ ਲਈ ਪ੍ਰੇਰਣਾ ਸਰੋਤ ਬਣੇਗੀ ਮਾਲੇਰਕੋਟਲਾ ਲਈ ਮਾਣ ਦਾ ਪਲ, ਸਰਕਾਰੀ ਸਕੂਲ ਦੀ ਵਿਦਿਆਰਥਣ ਜੋਤੀ ਨੇ ਨੈਸ਼ਨਲ ਗੇਮਜ਼ ’ਚ ਜਿੱਤਿਆ ਸੋਨੇ ਦਾ ਤਗਮਾ ਮਾਲੇਰਕੋਟਲਾ 22 ਦਸੰਬਰ 2025 : ਮਾਲੇਰਕੋਟਲਾ ਦੇ ਸਮੂਹ ਵਾਸੀਆਂ ਲਈ ਇਹ ਬੜੀ ਹੀ ਮਾਣ ਅਤੇ ਖੁਸ਼ੀ ਦੀ ਗੱਲ ਹੈ ਕਿ ਜੋ ਬੀਜ ਅਸੀਂ ਕਦੇ ਬੀਜਿਆ ਸੀ, ਉਹ ਅੱਜ ਇੱਕ ਵੱਡਾ ਅਤੇ ਮਜ਼ਬੂਤ ਦਰੱਖ਼ਤ ਬਣ ਕੇ ਸਾਰਿਆਂ ਸਾਹਮਣੇ ਖੜ੍ਹਾ ਹੋਇਆ ਹੈ। ਜ਼ਿਲ੍ਹਾ ਮਾਲੇਰਕੋਟਲਾ ਦੇ ਪਿੰਡ ਭੂਦਨ ਦੀ ਧੀ ਜੋਤੀ, ਜੋ ਕਿ ਇਸ ਸਮੇਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ), ਮਾਲੇਰਕੋਟਲਾ ਦੀ ਵਿਦਿਆਰਥਣ ਹੈ, ਨੇ ਸਹਾਰਨਪੁਰ (ਉੱਤਰ ਪ੍ਰਦੇਸ਼) ਵਿੱਚ ਹੋਈਆਂ ਨੈਸ਼ਨਲ ਗੇਮਜ਼ ਦੌਰਾਨ ਕੁਰਾਸ਼ (Kurash) ਖੇਡ ਵਿੱਚ ਸੋਨੇ ਦਾ ਤਗਮਾ ਜਿੱਤ ਕੇ ਸ਼ਹਿਰ, ਜ਼ਿਲ੍ਹੇ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਜਿਕਰਯੋਗ ਹੈ ਕਿ ਜੋਤੀ ਨੂੰ ਖੇਡ ਦੇ ਮੈਦਾਨ ਨਾਲ ਜੋੜਨ ਚ ਅਹਿਮ ਭੂਮਿਕਾ ਸਰਕਾਰੀ ਹਾਈ ਸਕੂਲ ਭੂਦਨ ਦੀ ਹੈਂਡ ਮਿਸਟ੍ਰੈਸ ਰਾਜਵੀਰ ਕੌਰ ਅਤੇ ਐਸ.ਐਸ.ਮਾਸਟਰ ਮੁਹੰਮਦ ਅਸਦ ਅਹਿਮਸਾਨ,ਐਸ.ਐਚ.ਓ ਸੰਦੋੜ ਗਗਨ,ਕੋਚ ਮੁਹੰਮਦ ਇਮਰਾਨ ਦੀ ਰਹੀ ਹੈ। ਸਰਕਾਰੀ ਸਕੂਲ ਦੀ ਵਿਦਿਆਰਥਣ ਜੋਤੀ ਦੀ ਇਹ ਸ਼ਾਨਦਾਰ ਉਪਲਬਧੀ ਸਿਰਫ਼ ਉਸਦੀ ਨਿੱਜੀ ਕਾਮਯਾਬੀ ਨਹੀਂ, ਸਗੋਂ ਸਰਕਾਰੀ ਸਕੂਲਾਂ ਵਿੱਚ ਦਿੱਤੀ ਜਾ ਰਹੀ ਗੁਣਵੱਤਾਪੂਰਣ ਸਿੱਖਿਆ ਅਤੇ ਖੇਡਾਂ ਪ੍ਰਤੀ ਉਤਸ਼ਾਹ ਦਾ ਵੀ ਪ੍ਰਤੀਕ ਹੈ। ਉਸਦੀ ਇਸ ਸਫਲਤਾ ਨੇ ਸਾਬਤ ਕਰ ਦਿੱਤਾ ਹੈ ਕਿ ਜੇ ਬੱਚਿਆਂ ਨੂੰ ਸਹੀ ਦਿਸ਼ਾ, ਮਾਰਗਦਰਸ਼ਨ ਅਤੇ ਮੌਕੇ ਮਿਲਣ, ਤਾਂ ਉਹ ਦੇਸ਼ ਪੱਧਰ ’ਤੇ ਵੀ ਵੱਡੀਆਂ ਉਪਲਬਧੀਆਂ ਹਾਸਲ ਕਰ ਸਕਦੇ ਹਨ। ਜੋਤੀ ਨੇ ਕੁਰਾਸ਼ ਵਰਗੀ ਚੁਣੌਤੀਪੂਰਨ ਮਾਰਸ਼ਲ ਆਰਟ ਖੇਡ ਵਿੱਚ ਸਹੀ ਸਲਾਹ,ਸਹਾਇਤਾ,ਉਸਦੀ ਕਾਬਲੀਅਤ, ਸਖ਼ਤ ਮਿਹਨਤ ਅਤੇ ਦ੍ਰਿੜ੍ਹ ਇਰਾਦੇ ਨਾਲ ਇਹ ਮਕਾਮ ਹਾਸਲ ਕੀਤਾ ਹੈ। ਇਸ ਉਪਲਬਧੀ ਪਿੱਛੇ ਉਸਦੇ ਮਾਪਿਆਂ ਦੀ ਹੌਸਲਾ ਅਫ਼ਜ਼ਾਈ, ਅਧਿਆਪਕਾਂ ਦੀ ਨਿਰੰਤਰ ਰਹਿਨੁਮਾਈ ਅਤੇ ਕੋਚਾਂ ਦੀ ਮਿਹਨਤ ਵੀ ਸ਼ਾਮਲ ਹੈ। ਡਿਪਟੀ ਕਮਿਸ਼ਨਰ ਵਿਰਾਜ ਐਸ.ਤਿੜਕੇ ਨੇ ਜੋਤੀ ਨੂੰ ਦਿਲੋਂ ਵਧਾਈ ਦਿੰਦਿਆਂ ਕਿਹਾ ਕਿ ਉਸਦੀ ਇਹ ਜਿੱਤ ਹੋਰ ਵਿਦਿਆਰਥੀਆਂ, ਖਾਸ ਕਰਕੇ ਲੜਕੀਆਂ ਲਈ ਪ੍ਰੇਰਣਾ ਸਰੋਤ ਬਣੇਗੀ। ਉਨ੍ਹਾਂ ਆਸ ਪ੍ਰਗਟਾਈ ਕਿ ਜੋਤੀ ਭਵਿੱਖ ਵਿੱਚ ਵੀ ਰਾਜ ਅਤੇ ਰਾਸ਼ਟਰੀ ਪੱਧਰ ’ਤੇ ਇਸੇ ਤਰ੍ਹਾਂ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਉਂਦੀ ਰਹੇਗੀ । ਇਸ ਮੌਕੇ ਜੋਤੀ ਦੇ ਮਾਪਿਆਂ, ਅਧਿਆਪਕਾਂ, ਕੋਚਾਂ ਅਤੇ ਪੂਰੇ ਸਕੂਲ ਪਰਿਵਾਰ ਨੂੰ ਵੀ ਵਧਾਈ ਦਿੱਤੀ ਗਈ। ਜੋਤੀ ਦੀ ਸੋਨੇ ਦੀ ਜਿੱਤ ਸਿਰਫ਼ ਇੱਕ ਤਗਮੇ ਦੀ ਕਾਮਯਾਬੀ ਨਹੀਂ, ਸਗੋਂ ਮਾਲੇਰਕੋਟਲਾ ਲਈ ਮਾਣ ਦਾ ਪ੍ਰਤੀਕ ਹੈ, ਜੋ ਅਨੇਕਾਂ ਨੌਜਵਾਨਾਂ ਨੂੰ ਆਪਣੇ ਸੁਪਨੇ ਸਾਕਾਰ ਕਰਨ ਲਈ ਪ੍ਰੇਰਿਤ ਕਰੇਗੀ । ਇਸ ਮੌਕੇ ਪ੍ਰਿੰਸੀਪਲ ਚਰਨਜੀਤ ਸਿੰਘ,ਡੀ.ਐਮ.(ਸਪੋਰਟਸ) ਮਨਦੀਪ ਸਿੰਘ,ਡੀ.ਪੀ.ਹਰਬੰਸ ਸਿੰਘ,ਡੀ.ਪੀ. ਰਾਜਨ ਸਿੰਗਲਾ,ਸਤਿੰਦਰ ਸਿੰਘ ਵੀ ਮੌਜੂਦ ਸਨ ।

Related Post

Instagram