
ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਅਤੇ ਐਸ.ਐਸ.ਪੀ ਸਰਤਾਜ ਸਿੰਘ ਚਾਹਲ ਨੇ ਖਿਡਾਰੀਆਂ ਦਾ ਹੌਸਲਾ ਵਧਾਇਆ
- by Jasbeer Singh
- September 20, 2024

ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਅਤੇ ਐਸ.ਐਸ.ਪੀ ਸਰਤਾਜ ਸਿੰਘ ਚਾਹਲ ਨੇ ਖਿਡਾਰੀਆਂ ਦਾ ਹੌਸਲਾ ਵਧਾਇਆ ਵਾਰ ਹੀਰੋਜ਼ ਸਟੇਡੀਅਮ ਵਿਖੇ 'ਖੇਡਾਂ ਵਤਨ ਪੰਜਾਬ ਦੀਆਂ' ਤਹਿਤ ਚੱਲ ਰਹੇ ਖੇਡ ਮੁਕਾਬਲਿਆਂ ਦਾ ਲਿਆ ਜਾਇਜ਼ਾ ਸੰਗਰੂਰ, 20 ਸਤੰਬਰ : ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਅਤੇ ਐਸ.ਐਸ.ਪੀ ਸਰਤਾਜ ਸਿੰਘ ਚਾਹਲ ਨੇ ਅੱਜ ਵਾਰ ਹੀਰੋਜ਼ ਸਟੇਡੀਅਮ ਵਿਖੇ ਚੱਲ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਹੋ ਰਹੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਦੌਰਾਨ ਸ਼ਾਮਿਲ ਹੋ ਕੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕੀਤੀ। ਉਹਨਾਂ ਨੇ ਵੱਖ-ਵੱਖ ਉਮਰ ਵਰਗਾਂ ਦੇ ਖਿਡਾਰੀਆਂ ਨੂੰ ਖੇਡਾਂ ਦੇ ਖੇਤਰ ਵਿੱਚ ਆਪਣਾ ਨਾਮ ਚਮਕਾਉਣ ਲਈ ਸ਼ੁਭਕਾਮਨਾਵਾਂ ਦਿੱਤੀਆਂ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬੱਚਿਆਂ ਅਤੇ ਨੌਜਵਾਨਾਂ ਵਿੱਚ ਖੇਡਾਂ ਪ੍ਰਤੀ ਦਿਲਚਸਪੀ ਪੈਦਾ ਕਰਨ ਲਈ ਪੰਜਾਬ ਸਰਕਾਰ ਵੱਲੋਂ ਲਗਾਤਾਰ ਅਜਿਹੇ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ ਜਿਸ ਦੇ ਨਾਲ ਸੂਬੇ ਵਿੱਚ ਖੇਡ ਗਤੀਵਿਧੀਆਂ ਵੱਡੇ ਪੱਧਰ ਤੇ ਉਤਸ਼ਾਹਿਤ ਹੋ ਰਹੀਆਂ ਹਨ । ਇਸ ਮੌਕੇ ਖੇਡ ਵਿਭਾਗ ਦੇ ਅਧਿਕਾਰੀਆਂ ਵੱਲੋਂ ਦੋਵਾਂ ਹੀ ਉੱਚ ਅਧਿਕਾਰੀਆਂ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਜ਼ਿਲੇ ਭਰ ਵਿੱਚ ਵੱਖ-ਵੱਖ ਥਾਵਾਂ ਤੇ ਹੋਏ ਖੇਡ ਮੁਕਾਬਲਿਆਂ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਜ਼ਿਲਾ ਖੇਡ ਅਫਸਰ ਨਵਦੀਪ ਸਿੰਘ ਨੇ ਦੱਸਿਆ ਕਿ ਕਿੱਕ ਬਾਕਸਿੰਗ ਅੰ-14 (ਲੜਕੇ) ਭਾਰ ਵਰਗ 28 ਕਿਲੋ ਵਿੱਚ ਚਰਨਜੀਤ ਸਿੰਘ ਨੇ ਪਹਿਲਾ, ਸਰਵ ਨੇ ਦੂਸਰਾ, ਰਮਨਦੀਪ ਸਿੰਘ ਅਤੇ ਦਿਲਪ੍ਰੀਤ ਸਿੰਘ ਨੇ ਤੀਸਰਾ ਸਥਾਨ ਹਾਸਿਲ ਕੀਤਾ। ਭਾਰ ਵਰਗ 32 ਕਿਲੋ ਵਿੱਚ ਸਾਹਿਲ ਸਿੰਘ ਨੇ ਪਹਿਲਾ, ਸਤਗੁਰ ਸਿੰਘ ਨੇ ਦੂਸਰਾ, ਏਕਮ ਸਿੰਘ ਅਤੇ ਏਕਮਜੋਤ ਸਿੰਘ ਨੇ ਤੀਸਰਾ ਸਥਾਨ ਹਾਸਿਲ ਕੀਤਾ। ਭਾਰ ਵਰਗ 37 ਕਿਲੋ ਵਿੱਚ ਸੈਲਿੰਦਰ ਕੁਮਾਰ ਨੇ ਪਹਿਲਾ, ਹਰਫਤਿਹ ਸਿੰਘ ਨੇ ਦੂਸਰਾ, ਮਨਿੰਦਰ ਸਿੰਘ ਅਤੇ ਹਰਮਨ ਸਿੰਘ ਨੇ ਤੀਸਰਾ ਸਥਾਨ ਹਾਸਿਲ ਕੀਤਾ। ਬਾਸਕਿਟਬਾਲ ਅੰ-17 (ਲੜਕੀਆਂ) ਦੇ ਮੁਕਾਬਲੇ ਵਿੱਚ ਵਾਰ ਹੀਰੋਜ਼ ਸਟੇਡੀਅਮ ਸੰਗਰੂਰ ਦੀ ਟੀਮ ਨੇ ਪਹਿਲਾ, ਤੋਲੇਵਾਲ ਚੀਮਾਂ ਦੀ ਟੀਮ ਨੇ ਦੂਸਰਾ ਅਤੇ ਮਹਿਲਾਂ ਦੀ ਟੀਮ ਨੇ ਤੀਸਰਾ ਸਥਾਨ ਹਾਸਿਲ ਕੀਤਾ। ਗੱਤਕਾ ਅੰ-21 (ਲੜਕੀਆਂ) ਈਵੈਂਟ ਵਿਅਕਤੀਗਤ ਸ਼ਸਤਰ ਪ੍ਰਦਰਸ਼ਨ ਦੇ ਮੁਕਾਬਲੇ ਵਿੱਚ ਮੀਰੀ ਪੀਰੀ ਵਿਦਿਆਲਾ ਜੋਤੀਸਰ ਦੀ ਟੀਮ ਨੇ ਪਹਿਲਾ ਸਥਾਲ ਹਾਸਿਲ ਕੀਤਾ। ਈਵੈਂਟ ਸਿੰਗਲ ਸੋਟੀ ਵਿਅਕਤੀਗਤ ਵਿੱਚ ਪੀ.ਪੀ.ਐਸ. ਚੀਮਾ ਦੀ ਟੀਮ ਨੇ ਪਹਿਲਾ ਸਥਾਨ, ਮਸਤੂਆਣਾ ਫੁੱਟਬਾਲ ਕਲੱਬ ਨੇ ਦੂਸਰਾ ਸਥਾਨ ਅਤੇ ਮੀਰੀ ਪੀਰੀ ਵਿਦਿਆਲਾ ਜੋਤੀਸਰ ਦੀ ਟੀਮ ਨੇ ਤੀਸਰਾ ਸਥਾਨ ਹਾਸਿਲ ਕੀਤਾ। ਈਵੈਂਟ ਫਰੀ ਸੋਟੀ ਵਿਅਕਤੀਗਤ ਦੇ ਮੁਕਾਬਲੇ ਵਿੱਚ ਸਰਕਾਰੀ ਰਣਬੀਰ ਕਾਲਜ ਸੰਗਰੂਰ ਦੀ ਟੀਮ ਨੇ ਪਹਿਲਾ ਸਥਾਨ ਹਾਸਿਲ ਕੀਤਾ। ਉਮਰ ਵਰਗ 31-40 ਈਵੈਂਟ ਸਿੰਗਲ ਸੋਟੀ ਵਿਅਕਤੀਗਤ ਦੇ ਮੁਕਾਬਲੇ ਵਿੱਚ ਫਤਿਹਗੜ੍ਹ ਗੰਢੂਆਂ ਦੀ ਟੀਮ ਨੇ ਪਹਿਲਾ ਸਥਾਨ ਹਾਸਿਲ ਕੀਤਾ। ਬਾਕਸਿੰਗ ਅੰ-17 (ਲੜਕੇ) ਭਾਰ ਵਰਗ 44-46 ਕਿਲੋ ਵਿੱਚ ਮੇਹੁਲ ਕੁਮਾਰ ਅਤੇ ਜਤਿਨ ਕੁਮਾਰ ਨੇ ਕ੍ਰਮਵਾਰ ਸੁਖਵੀਰ ਸਿੰਘ ਅਤੇ ਅਰਮਾਨ ਕੁਮਾਰ ਨੂੰ ਸੈਮੀ ਫਾਈਨਲ ਵਿੱਚ ਹਰਾ ਕੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਇਸੇ ਤਰ੍ਹਾਂ ਭਾਰ ਵਰਗ 46-48 ਕਿਲੋ ਵਿੱਚ ਅਵੀਨਾਸ ਕੁਮਾਰ, ਰਾਹੁਲ ਨੂੰ ਹਰਾ ਕੇ ਫਾਈਨਲ ਵਿੱਚ ਪਹੁੰਚ ਗਿਆ ਹੈ। ਹਰਮਨਦੀਪ ਸਿੰਘ, ਖੁਸ਼ਪ੍ਰੀਤ ਸਿੰਘ ਨੂੰ ਹਰਾ ਕੇ ਫਾਈਨਲ ਵਿੱਚ ਪਹੁੰਚ ਗਿਆ ਹੈ। ਭਾਰ ਵਰਗ 48-50 ਕਿਲੋ ਵਿੱਚ ਸਹਿਜਪ੍ਰੀਤ ਸਿੰਘ (ਬਾਲੀਆਂ) ਵਿਸ਼ਨੂੰ ਸ਼ਰਮਾ (ਸੁਨਾਮ) ਨੂੰ ਹਰਾ ਕੇ ਫਾਈਨਲ ਵਿੱਚ ਪਹੁੰਚ ਗਿਆ ਹੈ। ਕ੍ਰਿਸ਼ਨ (ਸੰਗਰੂਰ) ਸੁਖਵੀਰ ਸਿੰਘ (ਸੁਨਾਮ) ਨੂੰ ਹਰਾ ਕੇ ਫਾਈਨਲ ਵਿੱਚ ਪਹੁੰਚ ਗਿਆ ਹੈ। ਕਬੱਡੀ ਨੈਸ਼ਨਲ ਸਟਾਇਲ ਅੰ-21 (ਲੜਕੇ) ਦੇ ਮੁਕਾਬਲੇ ਵਿੱਚ ਸੁਨਾਮ ਬੀ ਟੀਮ ਨੇ ਲਹਿਰਾ ਬੀ ਨੂੰ 52-35 ਪੁਆਇੰਟਾਂ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ। ਲਹਿਰਾ ਏ ਟੀਮ ਨੇ ਸੰਗਰੂਰ ਏ ਟੀਮ ਨੂੰ 27-12 ਪੁਆਇੰਟਾਂ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ। ਭਵਾਨੀਗੜ੍ਹ ਦੀ ਟੀਮ ਨੇ ਦਿੜ੍ਹਬਾ ਬੀ ਟੀਮ ਨੂੰ 45-38 ਪੁਆਇੰਟਾਂ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ। ਖੋਹ-ਖੋਹ ਅੰ-21-30 (ਵੂਮੈਨ) ਦੇ ਹੋਏ ਮੁਕਾਬਲੇ ਵਿੱਚ ਅਨਦਾਣਾ ਏ ਟੀਮ ਨੇ ਪਹਿਲਾ ਅਤੇ ਸ਼ੇਰਪੁਰ ਏ ਟੀਮ ਨੇ ਦੂਸਰਾ ਸਥਾਨ ਹਾਸਿਲ ਕੀਤਾ।
Related Post
Popular News
Hot Categories
Subscribe To Our Newsletter
No spam, notifications only about new products, updates.