post

Jasbeer Singh

(Chief Editor)

National

ਸਿ਼ਮਲਾ ਵਿਚ ਈ. ਡੀ. ਦੇ ਬਣੇ ਦਫ਼ਤਰ ਵਿਚ ਰਿਸ਼ਵਤ ਮਾਮਲੇ ਵਿਚ ਸੀ. ਬੀ. ਆਈ. ਨੇ ਕੀਤੀ ਰੇਡ ਦੇ ਚਲਦਿਆਂ ਡਿਪਟੀ ਡਾਇਰੈਕਟਰ

post-img

ਸਿ਼ਮਲਾ ਵਿਚ ਈ. ਡੀ. ਦੇ ਬਣੇ ਦਫ਼ਤਰ ਵਿਚ ਰਿਸ਼ਵਤ ਮਾਮਲੇ ਵਿਚ ਸੀ. ਬੀ. ਆਈ. ਨੇ ਕੀਤੀ ਰੇਡ ਦੇ ਚਲਦਿਆਂ ਡਿਪਟੀ ਡਾਇਰੈਕਟਰ ਫਰਾਰ ਸਿ਼਼ਮਲਾ : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੀ ਕੇਂਦਰੀ ਜਾਂਚ ਏਜੰਸੀ ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ (ਸੀ. ਬੀ. ਆਈ.) ਦੀ ਟੀਮ ਨੇ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ ਹਿਮਾਚਲ ਦੇ ਸਿ਼ਮਲਾ ਵਿਖੇ ਬਣੇ ਕੇਂਦਰੀ ਜਾਂਚ ਏਜੰਸੀ ਐਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦੇ ਦਫ਼ਤਰ ਵਿੱਚ ਛਾਪਾ ਮਾਰਿਆ, ਜਿਸ ਦੌਰਾਨ ਹੀ ਪ੍ਰਾਪਤ ਜਾਣਕਾਰੀ ਅਨੁਸਾਰ ਰਿਸ਼ਵਤ ਕਾਂਡ ਵਿੱਚ ਈ. ਡੀ. ਦਾ ਡਿਪਟੀ ਡਾਇਰੈਕਟਰ ਆਪਣੇ ਇੱਕ ਵਿਚੋਲੇ ਨਾਲ ਫਰਾਰ ਹੋ ਗਿਆ ਹੈ, ਜਿਸਦੀ ਭਾਲ ਵਿਚ ਜਾਂਚ ਟੀਮਾਂ ਲੱਗੀਆਂ ਹੋਈਆਂ ਹਨ। ਇਸ ਦੇ ਨਾਲ ਹੀ ਮੰਗਲਵਾਰ ਤੋਂ ਸ਼ੁਰੂ ਹੋਈ ਇਹ ਛਾਪੇਮਾਰੀ 36 ਘੰਟੇ ਬਾਅਦ ਵੀ ਜਾਰੀ ਰਹੀ । ਸੀ. ਬੀ. ਆਈ. ਨੇ ਡਿਪਟੀ ਡਾਇਰੈਕਟਰ ਦੇ ਦਫ਼ਤਰ ਤੋਂ ਕਈ ਅਹਿਮ ਫਾਈਲਾਂ ਅਤੇ ਦਸਤਾਵੇਜ਼ ਜ਼ਬਤ ਕੀਤੇ ਹਨ। ਸੂਤਰਾਂ ਮੁਤਾਬਕ ਟੀਮ ਨੇ ਅਧਿਕਾਰੀ ਦੇ ਘਰ ਵੀ ਛਾਪੇਮਾਰੀ ਕੀਤੀ।ਸਿਮਲਾ ਈ. ਡੀ. ਦੇ ਡਿਪਟੀ ਡਾਇਰੈਕਟਰ ਵਿਰੁੱਧ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀ. ਐਮ. ਐਲ. ਏ.) ਨਾਲ ਸਬੰਧਤ ਇੱਕ ਕੇਸ ਦੀ ਜਾਂਚ ਚੱਲ ਰਹੀ ਸੀ। ਦੋਸ਼ ਹੈ ਕਿ ਡਿਪਟੀ ਡਾਇਰੈਕਟਰ ਨੇ ਇਕ ਵਿਚੋਲੇ ਰਾਹੀਂ ਦੋਸ਼ੀ ਧਿਰ ਤੋਂ ਲੱਖਾਂ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਸੀ, ਤਾਂ ਜੋ ਉਨ੍ਹਾਂ ਨੂੰ ਇਸ ਮਾਮਲੇ ਵਿਚ ਫਾਇਦਾ ਪਹੁੰਚਾਇਆ ਜਾ ਸਕੇ। ਮੁਲਜ਼ਮ ਧਿਰ ਨੇ ਇਸ ਸਬੰਧੀ ਚੰਡੀਗੜ੍ਹ ਸੀ. ਬੀ. ਆਈ. ਨੂੰ ਲਿਖਤੀ ਸਿ਼ਕਾਇਤ ਦਿੱਤੀ ਸੀ। ਇਹ ਮਾਮਲਾ ਈਡੀ ਦੇ ਡਿਪਟੀ ਡਾਇਰੈਕਟਰ ਨਾਲ ਸਬੰਧਤ ਹੋਣ ਕਾਰਨ ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ’ਤੇ ਜਾਂਚ ਲਈ ਵਿਸ਼ੇਸ਼ ਟੀਮ ਬਣਾਈ ਗਈ ਸੀ । ਸੀ. ਬੀ. ਆਈ. ਨੇ ਸਿ਼ਕਾਇਤਕਰਤਾ ਅਤੇ ਵਿਚੋਲੇ ਵਿਚਕਾਰ ਮੀਟਿੰਗ ਵੀ ਕਰਵਾਈ ਸੀ, ਜਿਸ ਵਿਚ ਪੈਸਿਆਂ ਦੇ ਲੈਣ-ਦੇਣ ਨੂੰ ਦਰਜ ਕੀਤਾ ਗਿਆ ਸੀ। ਜਿਵੇਂ ਹੀ ਇਸ ਮਾਮਲੇ ਦੀ ਸੂਚਨਾ ਡਿਪਟੀ ਡਾਇਰੈਕਟਰ ਨੂੰ ਮਿਲੀ ਤਾਂ ਉਹ ਵਿਚੋਲੇ ਨੂੰ ਲੈ ਕੇ ਫਰਾਰ ਹੋ ਗਿਆ। ਇਸ ਸਬੰਧੀ ਸੋਮਵਾਰ ਨੂੰ ਹੀ ਚੰਡੀਗੜ੍ਹ ਸੀ. ਬੀ. ਆਈ. ਨੇ ਭ੍ਰਿਸ਼ਟਾਚਾਰ ਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ। ਮੰਗਲਵਾਰ ਸਵੇਰੇ ਸੀ. ਬੀ. ਆਈ. ਦੀ ਟੀਮ ਨੇ ਸ਼ਿਮਲਾ ਦੇ ਸਟ੍ਰਾਬੇਰੀ ਹਿਲਜ਼ ਵਿੱਚ ਈਡੀ ਦੇ ਦਫ਼ਤਰ ਵਿੱਚ ਛਾਪਾ ਮਾਰਿਆ। ਛਾਪੇਮਾਰੀ ਤੋਂ ਬਾਅਦ ਦਫ਼ਤਰ ਵਿੱਚ ਮੌਜੂਦ ਕਿਸੇ ਵੀ ਮੁਲਾਜ਼ਮ ਨੂੰ ਬਾਹਰ ਨਹੀਂ ਜਾਣ ਦਿੱਤਾ ਗਿਆ ਅਤੇ ਨਾ ਹੀ ਕਿਸੇ ਨੂੰ ਅੰਦਰ ਆਉਣ ਦਿੱਤਾ ਗਿਆ। ਇਹ ਛਾਪੇਮਾਰੀ ਬੁੱਧਵਾਰ ਸ਼ਾਮ ਤੱਕ ਜਾਰੀ ਰਹੀ। ਇਸ ਮਾਮਲੇ ਨਾਲ ਜੁੜੇ ਇੱਕ ਸੀ. ਬੀ. ਆਈ. ਅਧਿਕਾਰੀ ਨੇ ਕਿਹਾ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ, ਪਰ ਮਾਮਲੇ ਦੀ ਹੋਰ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ। ਹਾਲਾਂਕਿ ਡਿਪਟੀ ਡਾਇਰੈਕਟਰ ਵੱਲੋਂ ਵਿਚੋਲੇ ਰਾਹੀਂ ਰਿਸ਼ਵਤ ਦੀ ਮੰਗ ਕਿਸ ਮਾਮਲੇ ਵਿਚ ਕੀਤੀ ਗਈ ਸੀ, ਇਸ ਬਾਰੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ ਹੈ।

Related Post