post

Jasbeer Singh

(Chief Editor)

Patiala News

ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਦੇ ਮੀਤ ਮੈਨੇਜਰ ਦੀ ਗੱਡੀ ਹਾਦਸਾਗ੍ਰਸਤ

post-img

ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਦੇ ਮੀਤ ਮੈਨੇਜਰ ਦੀ ਗੱਡੀ ਹਾਦਸਾਗ੍ਰਸਤ ਪਟਿਆਲਾ 17 ਅਪ੍ਰੈਲ : ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਦੇ ਮੀਤ ਮੈਨੇਜਰ ਦੀ ਘਰ ਦੇ ਬਾਹਰ ਗੱਡੀ ਹਾਦਸਾਗ੍ਰਸਤ ਹੋ ਗਈ ਹੈ । ਇਸ ਸਬੰਧ ਵਿਚ ਥਾਣਾ ਅਰਬਨ ਅਸਟੇਟ ਫੇਜ 2 ਵਿਖੇ ਆਪ ਮੀਤ ਮੈਨੇਜਰ ਸ਼ਿਕਾਇਤ ਵੀ ਦਰਜ ਕਰਵਾ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਉਹ ਵਿਸਾਖੀ ਪੁਰਬ ਹੋਣ ਕਰਕੇ ਸ੍ਰੀ ਆਨੰਦਪੁਰ ਸਾਹਿਬ ਡਿਊਟੀ ਤੋਂ ਹੀ ਪਰਤੇ ਸਨ, ਜਦੋਂ ਉਹ ਆਪਣੇ ਘਰ ਦੇ ਬਾਹਰ ਮਾਰੂਤੀ 800 ਪੀਬੀ 11-ਪੀ 1104 ਨੂੰ ਖੜੀ ਕਰਕੇ ਘਰ ਦੇ ਅੰਦਰ ਦਾਖਲ ਹੋਏ ਤਾਂ ਅਚਨਚੇਤ ਘਰ ਦੇ ਬਾਹਰ ਇਕ ਬਿ੍ਰਜਾ ਗੱਡੀ ਨੇ ਖੜੀ ਮਾਰੂਤੀ ਕਾਰ ਨੂੰ ਟੱਕਰ ਮਾਰ ਦਿੱਤੀ । ਮੀਤ ਮੈਨੇਜਰ ਆਤਮ ਪ੍ਰਕਾਸ਼ ਸਿੰਘ ਨੇ ਦੱਸਿਆ ਕਿ ਬਿ੍ਰਜਾ ਗੱਡੀ ਨੂੰ ਅਰਬਨ ਅਸਟੇਟ ਥਾਣਾ 2 ਦਾ ਮੁਲਾਜ਼ਮ ਜੌਬਨਪ੍ਰੀਤ ਸਿੰਘ ਚਲਾ ਰਿਹਾ ਸੀ, ਜਿਸ ਨੇ ਮਾਰੂਤੀ ਗੱਡੀ ਨੂੰ ਟੱਕਰ ਮਾਰਦੇ ਹੋਏ ਘਰ ਦੀ ਪਾਰਕਿੰਗ ਦਾ ਵੱਡਾ ਨੁਕਸਾਨ ਕੀਤਾ ਹੈ । ਸ਼ੁਕਰ ਹੈ ਕਿ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਉਨ੍ਹਾਂ ਦੱਸਿਆ ਕਿ ਸ਼ੁਕਰ ਹੈ ਕਿ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ, ਜਦਕਿ ਘਰ ਦੇ ਬਾਹਰ ਹੋਰ ਵੀ ਪਰਿਵਰਕ ਮੈਂਬਰਾਂ ਦੇ ਵਾਹਨ ਮੋਟਰ ਸਾਇਕਲ ਆਦਿ ਵੀ ਖੜੇ ਸਨ । ਉਨ੍ਹਾਂ ਦੱਸਿਆ ਕਿ ਬਿ੍ਰਜਾ ਗੱਡੀ ਨੰ: ਪੀਬੀ 72 ਏ 4646 ਨੂੰ ਜੌਬਨਪ੍ਰੀਤ ਸਿੰਘ ਨਾਮ ਦਾ ਪੁਲਿਸ ਮੁਲਾਜ਼ਮ ਚਲਾ ਰਿਹਾ ਸੀ, ਜਿਸ ਨੇ ਹਾਦਸਾ ਵਾਪਰਨ ਦਾ ਕੋਈ ਕਾਰਨ ਨਹੀਂ ਦੱਸਿਆ ਅਤੇ ਉਸ ਨੇ ਤੁਰੰਤ ਥਾਣਾ ਅਰਬਨ ਅਸਟੇਟ ਫੇਜ 2 ਤੋਂ ਪੁਲਿਸ ਮੁਲਾਜਮ ਤੇ ਆਪਣੀ ਬਿ੍ਰਜਾ ਕਾਰ ਨੂੰ ਲੈ ਕੇ ਰਵਾਨਾ ਹੋ ਗਿਆ । ਮੀਤ ਮੈਨੇਜਰ ਨੇ ਕਿਹਾ ਕਿ ਉਸ ਦੀ ਮਾਰੂਤੀ 800 ਜੋ ਕਾਫੀ ਚੰਗੀ ਹਾਲਤ ਵਿਚ ਸੀ, ਜਿਸ ਦਾ ਵੱਡਾ ਨੁਕਸਾਨ ਕਰ ਦਿੱਤਾ ਅਤੇ ਘਰ ਦੇ ਬਾਹਰ ਦੀ ਰੇਲਿੰਗ ਪਾਰਕਿੰਗ ਦਾ ਵੀ ਨੁਕਸਾਨ ਕੀਤਾ । ਜਾਨੀ ਨੁਕਸਾਨ ਤੋਂ ਹੋਇਆ ਬਚਾਅ, ਪੁਲਿਸ ਅਧਿਕਾਰੀਆਂ ਨੇ ਨੁਕਸਾਨ ਭਰਪਾਈ ਦਾ ਦਿੱਤਾ ਭਰੋਸਾ ਮੀਤ ਮੈਨੇਜਰ ਆਤਮ ਪ੍ਰਕਾਸ਼ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਜਦੋਂ ਉਹ ਸ਼ਿਕਾਇਤ ਕਰਨ ਲਈ ਥਾਣਾ ਅਰਬਨ ਅਸਟੇਟ ਪੁੱਜੇ ਤਾਂ ਉਥੇ ਮੌਜੂਦ ਏ. ਐਸ. ਆਈ. ਗੁਰਵਿੰਦਰ ਸਿੰਘ ਨੇ ਕਿਹਾ ਕਿ ਵਾਪਰੇ ਹਾਦਸੇ ਬਾਹਰ ਉਨ੍ਹਾਂ ਕੋਲ ਜਾਣਕਾਰੀ ਪੁੱਜ ਗਈ ਹੈ ਅਤੇ ਇਹ ਮਾਮਲਾ ਥਾਣਾ ਐਸ ਐਚ ਓ ਅਮਨ ਬਰਾੜ ਦੇ ਧਿਆਨ ਵਿਚ ਕੀਤਾ ਗਿਆ, ਜਲਦ ਹੀ ਦੋਵੇਂ ਧਿਰਾਂ ਨੂੰ ਬਿਠਾ ਕੇ ਹੋਏ ਨੁਕਸਾਨ ਭਰਪਾਈ ਕਰਵਾ ਦਿੱਤੀ ਜਾਵੇਗੀ ।

Related Post