post

Jasbeer Singh

(Chief Editor)

ਜੱਥੇਦਾਰ ਟੇਕ ਸਿੰਘ ਧਨੌਲਾ ਦਰਖਾਸਤ ਮਾਮਲੇ ਤੇ ਅੰਤ੍ਰਿੰਗ ਕਮੇਟੀ ਮੀਟਿੰਗ ਵਿੱਚ ਕੋਈ ਵੀ ਪੜਤਾਲੀਆ ਕਮੇਟੀ ਨਾ ਬਣਾਉਣਾ, ਹਟ

post-img

ਜੱਥੇਦਾਰ ਟੇਕ ਸਿੰਘ ਧਨੌਲਾ ਦਰਖਾਸਤ ਮਾਮਲੇ ਤੇ ਅੰਤ੍ਰਿੰਗ ਕਮੇਟੀ ਮੀਟਿੰਗ ਵਿੱਚ ਕੋਈ ਵੀ ਪੜਤਾਲੀਆ ਕਮੇਟੀ ਨਾ ਬਣਾਉਣਾ, ਹਟਾਏ ਗਏ ਸਿੰਘ ਸਾਹਿਬਾਨ ਮਾਮਲੇ ਵਿੱਚ ਹੋਏ ਫੈਸਲੇ ਬਦਲਾ ਲਊ ਭਾਵਨਾ ਹੇਠ ਕੀਤੀ ਕਾਰਵਾਈ ਤੇ ਮੋਹਰ ਲਗਾਉਂਦਾ ਹੈ ਚੰਡੀਗੜ੍ਹ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਬਰਾਂ ਮਾਸਟਰ ਮਿੱਠੂ ਸਿੰਘ ਕਾਹਨੇਕੇ, ਸਤਵਿੰਦਰ ਸਿੰਘ ਟੌਹੜਾ, ਮਹਿੰਦਰ ਸਿੰਘ ਹੁਸੈਨਪੁਰ ਵਲੋਂ ਜਾਰੀ ਬਿਆਨ ਕਿਹਾ ਕਿ, ਜੱਥੇਦਾਰ ਟੇਕ ਸਿੰਘ ਧਨੌਲਾ ਦਰਖਾਸਤ ਮਾਮਲੇ ਤੇ ਅੰਤ੍ਰਿੰਗ ਕਮੇਟੀ ਮੀਟਿੰਗ ਵਿੱਚ ਕੋਈ ਵੀ ਪੜਤਾਲੀਆ ਕਮੇਟੀ ਨਹੀਂ ਬਣਾਈ ਗਈ, ਅਤੇ ਨਾ ਹੀ ਇਸ ਬਾਬਤ ਕੋਈ ਅੱਜ ਹੋਈ ਅੰਤ੍ਰਿੰਗ ਕਮੇਟੀ ਮੀਟਿੰਗ ਵਿੱਚ ਧਿਆਨ ਦਿੱਤਾ ਗਿਆ, ਇਹ ਪੂਰਾ ਵਰਤਾਰਾ ਸਾਬਿਤ ਕਰਦਾ ਹੈ ਹਟਾਏ ਗਏ ਸਿੰਘ ਸਾਹਿਬਾਨ ਮਾਮਲੇ ਵਿੱਚ ਹੋਏ ਫੈਸਲੇ ਬਦਲਾ ਲਊ ਭਾਵਨਾ ਹੇਠ ਕਾਰਵਾਈ ਕੀਤੀ ਗਈ ਸੀ । ਜੱਥੇਦਾਰ ਸਾਹਿਬਾਨ ਨੂੰ ਜਲੀਲ ਕਰਕੇ ਹਟਾਉਣ ਵਿੱਚ ਪ੍ਰਧਾਨ ਧਾਮੀ ਦੀ ਸਾਜਿਸ਼ ਅਤੇ ਇਕਪਾਸੜ ਕਾਰਵਾਈ ਜੱਗ ਜਾਹਿਰ ਹੋਈ ਐਸ. ਜੀ. ਪੀ. ਸੀ. ਮੈਬਰਾਂ ਨੇ ਕਿਹਾ ਕਿ ਪਿਛਲੇ ਦਿਨੀਂ ਸਿੱਖ ਸੰਗਤ ਵਲੋ ਜੱਥੇਦਾਰ ਟੇਕ ਸਿੰਘ ਧਨੌਲਾ ਖਿਲਾਫ ਦਰਜ FIR ਮਾਮਲੇ ਵਿੱਚ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਜਿੰਦਰ ਸਿੰਘ ਧਾਮੀ ਨੂੰ ਬੇਨਤੀ ਕੀਤੀ ਗਈ ਸੀ। ਅੱਜ ਹੋਈ ਅੰਤ੍ਰਿੰਗ ਕਮੇਟੀ ਮੀਟਿੰਗ ਵਿੱਚ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਇਸ ਦਰਖਾਸਤ ਨੂੰ ਪੂਰੀ ਤਰਾਂ ਦਰਕਿਨਾਰ ਕੀਤਾ । ਇਸ ਵਰਤਾਰੇ ਤੋਂ ਸਾਫ ਜਾਹਿਰ ਹੋ ਰਿਹਾ ਹੈ ਕਿ ਜਿਸ ਤਰਾਂ ਗਿਆਨੀ ਹਰਪ੍ਰੀਤ ਸਿੰਘ ਮਾਮਲੇ ਵਿੱਚ ਬੇਲੋੜੀ ਕਾਹਲ ਦਿਖਾਈ ਗਈ ਸੀ, ਉਹ ਬਦਲਾ ਲਊ ਭਾਵਨਾ ਹੇਠ ਕਾਰਵਾਈ ਸੀ  ਐਸ. ਜੀ. ਪੀ. ਸੀ. ਮੈਬਰਾਂ ਨੇ ਕਿਹਾ ਕਿ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਸਾਹਿਬ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਪੂਰਨ ਆਸ ਉਮੀਦ ਸੀ ਕਿ ਜਿਸ ਤਰਾਂ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਆਪੇ ਕਰਵਾਈ ਸ਼ਿਕਾਇਤ ਦੇ ਅਧਾਰ ਤੇ ਫਾਸਟ ਟਰੈਕ ਕਾਰਵਾਈ ਕਰਦੇ ਹੋਏ 72 ਘੰਟੇ ਅੰਦਰ ਹੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਬੁਲਾਕੇ ਪੜਤਾਲੀਆ ਕਮੇਟੀ ਬਣਾਕੇ ਮਹਿਜ ਕੁਝ ਦਿਨਾਂ ਅੰਦਰ ਕਾਰਵਾਈ ਨੇਪਰੇ ਚਾੜ੍ਹ ਦਿੱਤੀ ਗਈ ਉਸ ਅਧਾਰ ਤੇ ਕਾਰਵਾਈ ਕਰਨਗੇ ਪਰ ਅਜਿਹਾ ਨਹੀਂ ਹੋ ਪਾਇਆ । ਐਸ. ਜੀ. ਪੀ. ਸੀ. ਮੈਬਰਾਂ ਨੇ ਕਿਹਾ ਕਿ ਇਸ ਵਰਤਾਰੇ ਤੋਂ ਸਾਫ ਜਾਹਿਰ ਹੋ ਰਿਹਾ ਹੈ ਕਿ ਜਿਸ ਤਰਾਂ ਗਿਆਨੀ ਹਰਪ੍ਰੀਤ ਸਿੰਘ ਮਾਮਲੇ ਵਿੱਚ ਬੇਲੋੜੀ ਕਾਹਲ ਦਿਖਾਈ ਗਈ ਸੀ, ਉਹ ਬਦਲਾ ਲਊ ਭਾਵਨਾ ਹੇਠ ਕਾਰਵਾਈ ਸੀ ।

Related Post

Instagram