
ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਨਾਭਾ ਫੇਰੀ ਦੋਰਾਨ ਜੇਲ ਚ ਬੰਦ ਬਿਕਰਮ ਮਜੀਠੀਆ ਨਾਲ ਕੀਤੀ ਮੁਲਾਕਾਤ
- by Jasbeer Singh
- September 23, 2025

ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਨਾਭਾ ਫੇਰੀ ਦੋਰਾਨ ਜੇਲ ਚ ਬੰਦ ਬਿਕਰਮ ਮਜੀਠੀਆ ਨਾਲ ਕੀਤੀ ਮੁਲਾਕਾਤ ਨਾਭਾ 23 ਸਤੰਬਰ 2025 : ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਅੱਜ ਵਿਸ਼ੇਸ਼ ਤੌਰ ਤੇ ਰਿਆਸਤੀ ਸਾਹਿਬ ਨਾਭਾ ਪਹੁੰਚੇ ਜਿੱਥੇ ਕਿ ਸਭ ਤੋਂ ਪਹਿਲਾਂ ਉਹਨਾਂ ਨੇ ਨਾਭਾ ਦੇ ਸਤਸੰਗ ਘਰ ਵਿਖੇ ਪਹੁੰਚ ਕੇ ਸੰਗਤਾਂ ਨੂੰ ਦਰਸ਼ਨ ਦੀਦਾਰੇ ਦਿੱਤੇ ਉਪਰੰਤ ਨਾਭਾ ਦੀ ਜਿਲਾ ਜੇਲ ਵਿੱਚ ਬੰਦ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਗ੍ਰਿਫਤਾਰ ਹੋਏ ਬਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਕਰਨ ਲਈ ਨਾਭਾ ਜੇਲ ਪਹੁੰਚੇ ਜਿੱਥੇ ਕਿ ਉਹਨਾਂ ਨੇ ਤਕਰੀਬਨ 45 ਮਿੰਟ ਦੇ ਕਰੀਬ ਬਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਕੀਤੀ ਉਥੇ ਹੀ ਮਿਲਣ ਲਈ ਵੱਡੀ ਗਿਣਤੀ ਵਿੱਚ ਪਹੁੰਚੀਆ ਸ਼ਰਧਾਲੂ ਸੰਗਤਾਂ ਨੂੰ ਵੀ ਮੁਲਾਕਾਤ ਕਰਨ ਉਪਰੰਤ ਮਿਲੇ ਜੇਲ ਵਿੱਚ ਮੁਲਾਕਾਤ ਕਰਨ ਤੋਂ ਉਪਰੰਤ ਬਾਬਾ ਗੁਰਿੰਦਰ ਸਿੰਘ ਰਿਆਸਤ ਨਾਭਾ ਦੇ ਮੌਜੂਦਾ ਬੰਸ ਸ਼ਾਹੀ ਪਰਿਵਾਰ ਨੂੰ ਵੀ ਮਿਲਣ ਹੀਰਾ ਮਹਿਲ ਵਿਖੇ ਪਹੁੰਚੇ ਜਿੱਥੇ ਉਹਨਾਂ ਨੇ ਲੰਮਾ ਸਮਾਂ ਪਰਿਵਾਰ ਨਾਲ ਬੈਠ ਕੇ ਗੱਲਬਾਤ ਕੀਤੀ ਅਤੇ ਲੰਗਰ ਪਾਣੀ ਵੀ ਛਕਿਆ ਬਾਬਾ ਗੁਰਿੰਦਰ ਸਿੰਘ ਢਿੱਲੋ ਜੀ ਦੀ ਨਾਭਾ ਫੇਰੀ ਨੂੰ ਅਤੇ ਮਜੀਠੀਆ ਨਾਲ ਮੁਲਾਕਾਤ ਨੂੰ ਲੈ ਕੇ ਸਿਆਸੀ ਗਲਿਆਰਿਆਂ ਵਿੱਚ ਵੱਖ ਵੱਖ ਤਰ੍ਹਾਂ ਦੀਆਂ ਚਰਚਾਵਾਂ ਦਾ ਮਾਹੌਲ ਭਖਿਆ ਰਿਹਾ ਬਹੁਤ ਸਾਰੇ ਲੋਕਾਂ ਵੱਲੋਂ ਮਜੀਠੀਆ ਨਾਲ ਮੁਲਾਕਾਤ ਨੂੰ ਸਿਆਸੀ ਕਿਆਸ ਰਾਈਆਂ ਦੇ ਤੌਰ ਤੇ ਦੇਖਿਆ ਜਾ ਰਿਹਾ ਹੈ ਉੱਥੇ ਹੀ ਬਾਬਾ ਗੁਰਿੰਦਰ ਸਿੰਘ ਢਿੱਲੋ ਦੀ ਮਜੀਠੀਆ ਪਰਿਵਾਰ ਨਾਲ ਰਿਸ਼ਤੇਦਾਰੀ ਦਾ ਕਾਰਨ ਵੀ ਮੰਨਿਆ ਜਾ ਰਿਹਾ ਹੈ