post

Jasbeer Singh

(Chief Editor)

Latest update

ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੰਗੀ 20 ਦਿਨਾਂ ਦੀ ਪੈਰੋਲ ਮੰਗੀ

post-img

ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੰਗੀ 20 ਦਿਨਾਂ ਦੀ ਪੈਰੋਲ ਮੰਗੀ ਚੰਡੀਗੜ੍ਹ : ਡੇਰਾ ਸੱਚਾ ਸੌਦਾ ਦੇ ਮੁਖੀ ਅਤੇ ਜਬਰ-ਜਨਾਹ ਦੇ ਦੋਸ਼ੀ ਗੁਰਮੀਤ ਰਾਮ ਰਹੀਮ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 20 ਦਿਨਾਂ ਦੀ ਪੈਰੋਲ ਦੀ ਮੰਗ ਕੀਤੀ ਹੈ। ਸੂਤਰਾਂ ਨੇ ਦੱਸਿਆ ਕਿ ਚੋਣ ਜ਼ਾਬਤਾ ਲਾਗੂ ਹੋਣ ਕਰ ਕੇ ਡੇਰਾ ਮੁਖੀ ਦੀ ਪੈਰੋਲ ਅਪੀਲ ਚੋਣ ਦਫ਼ਤਰ ਨੂੰ ਭੇਜ ਦਿੱਤੀ ਗਈ ਹੈ, ਜਿਸ ਨੇ ਜੇਲ੍ਹ ਵਿਭਾਗ ਨੂੰ ਅਪੀਲ ਪਿਛਲੇ ਅਜਿਹੇ ‘ਅਚਨਚੇਤ ਤੇ ਜ਼ਰੂਰੀ’ ਕਾਰਨ ਦੱਸਣ ਨੂੰ ਕਿਹਾ ਹੈ ਜੋ ਚੋਣਾਂ ਦੌਰਾਨ ਦੋਸ਼ੀ ਨੂੰ ਪੈਰੋਲ ’ਤੇ ਰਿਹਾਅ ਕਰਨ ਨੂੰ ਉਚਿਤ ਠਹਿਰਾਉਂਦੇ ਹੋਣ। ਡੇਰਾ ਮੁਖੀ ਨੇ ਇਜਾਜ਼ਤ ਮਿਲਣ ਦੀ ਸੂਰਤ ਵਿੱਚ ਪੈਰੋਲ ਦੇ ਸਮੇਂ ਦੌਰਾਨ ਉੱਤਰ ਪ੍ਰਦੇਸ਼ ਦੇ ਬਾਗਪਤ ਵਿੱਚ ਰਹਿਣ ਦੀ ਗੱਲ ਕਹੀ ਹੈ।

Related Post