
National
0
ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਫਿਰ ਮਿਲੀ 30 ਦਿਨਾਂ ਦੀ ਪੈਰੋਲ
- by Jasbeer Singh
- January 28, 2025

ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਫਿਰ ਮਿਲੀ 30 ਦਿਨਾਂ ਦੀ ਪੈਰੋਲ ਰੋਹਤਕ : ਹਰਿਆਣਾ ਦੇ ਡੇਰਾ ਸਿਰਸਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਨੂੰ ਇਕ ਵਾਰ ਫਿਰ ਤੋਂ ਪੈਰੋਲ ਮਿਲ ਗਈ ਹੈ, ਜੋ ਕਿ 30 ਦਿਨਾਂ ਦੀ ਹੈ। ਰਾਮ ਰਹੀਮ ਅੱਜ ਸਖ਼ਤ ਸੁਰੱਖਿਆ ਹੇਠ ਰੋਹਤਕ ਦੀ ਸੁਨਾਰੀਆ ਜੇਲ੍ਹ ਵਿਚੋਂ ਬਾਹਰ ਆਇਆ ਹੈ । ਦੱਸਿਆ ਜਾ ਰਿਹਾ ਹੈ ਕਿ ਹੁਣ ਉਹ ਯੂ. ਪੀ. ਦੇ ਬਾਗਪਤ ਨਹੀਂ ਬਲਕਿ ਹਰਿਆਣਾ ਦੇ ਸਿਰਸਾ ਸਥਿਤ ਡੇਰੇ ਵਿਚ ਰਹੇਗਾ । ਦੱਸਣਯੋਗ ਹੈ ਕਿ ਗੁਰਮੀਤ ਰਾਮ ਰਹੀਮ ਨੂੰ ਮਿਲੀ 30 ਦਿਨ ਦੀ ਪੈਰੋਲ ਵਿਚੋ਼ 10 ਦਿਨ ਉਹ ਡੇਰਾ ਸਿਰਸਾ ਵਿਚ ਰਹੇਗਾ । ਇਥੇ ਇਹ ਵੀ ਦੱਸਣਯੋਗ ਹੈ ਕਿ ਗੁਰਮੀਤ ਰਾਮ ਰਹੀਮ ਨੂੰ 11ਵੀਂ ਵਾਰ ਪੈਰੋਲ ਮਿਲੀ ਹੈ ।