ਏ. ਆਈ. ਜੈਨਰੇਟਿਡ ਵੀਡੀਓ ਰਾਹੀਂ ਕੀਤੀ ਗਈ ਸ੍ਰੀ ਹਰਿਮੰਦਰ ਸਾਹਿਬ ਵਿਖੇ ਬੇਅਦਬੀ ਅੰਮ੍ਰਿਤਸਰ, 21 ਮਾਰਚ 2026 : ਪੰਜਾਬ ਦੇ ਸ਼ਹਿਰ ਅੰਮ੍ਰਿਤਸਰ ਵਿਖੇ ਬਣੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਏ. ਆਈ. ਜੈਨਰੇਟਿਡ ਵੀਡੀਓ ਰਾਹੀਂ ਬੇਅਦਬੀ ਕੀਤੇ ਜਾਣਾ ਮਾਮਲਾ ਸਾਹਮਣੇ ਆਇਆ ਹੈ । ਕੀ ਦਿਖਾਇਆ ਗਿਆ ਹੈ ਏ. ਆਈ. ਜੈਨਰੇਟਿਡ ਵੀਡੀਓ ਵਿਚ ਮਿਲੀ ਜਾਣਕਾਰੀ ਅਨੁਸਾਰ ਜਿਸ ਵਿਅਕਤੀ ਨੇ ਆਰਟੀਫਿਸ਼ੀਅਲ ਇੰਟੈਲੀਜੈਂਸ ਰਾਹੀਂ ਇਕ ਵੀਡੀਓ ਬਣਾਈ ਤੇ ਜਿਸ ਵਿਚ ਸ੍ਰੀ ਹਰਿਮੰਦਰ ਸਾਹਿਬ ਵਿਚ ਕੁੱਝ ਵਿਅਕਤੀਆਂ ਦੇ ਨਾਲ ਕ੍ਰਿਕਟਰ ਯੁਵਰਾਜ ਸਿੰਘ ਨੂੰ ਨੰਗੇ ਸਿਰ ਦਿਖਾਇਆ ਗਿਆ ਹੈ ਦੇ ਨਾਲ ਇਕ ਵਾਰ ਫਿਰ ਬੇਅਦਬੀ ਕੀਤੇ ਜਾਣ ਦਾ ਕੰਮ ਕੀਤਾ ਗਿਆ ਹੈ। ਜਦੋੋਂ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਲਈ ਸਿੱਖ ਧਰਮ ਅਨੁਸਾਰ ਸਿਰ ਢੱਕਣਾ ਲਾਜ਼ਮੀ ਹੈ। ਜਾਰੀ ਵੀਡੀਓ ਵਿਚ ਪਹਿਲੀ ਫੋਟੋ ਵਿਚ ਉਹ ਕ੍ਰਿਕਟਰ ਯੁਵਰਾਜ ਸਿੰਘ ਨੂੰ ਦਰਸਾਉਂਦਾ ਹੈ ਅਤੇ ਦੂਸਰੀ ਵਿਚ ਕ੍ਰਿਕਟਰ ਹਾਰਦਿਕ ਪੰਡਯਾ ਜੋ ਕਿ ਆਪਣਾ ਸਿਰ ਢਕੇ ਹੋਏ ਹਨ । ਸਖ਼ਤ ਇਤਰਾਜ ਕਰਦਿਆਂ ਕੀਤੀ ਗਈ ਸਖ਼ਤ ਕਾਰਵਾਈ ਦੀ ਮੰਗ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ. ਜੀ. ਪੀ. ਸੀ. ) ਨੇ ਨਵੀਂ ਫੋਟੋ `ਤੇ ਵੀ ਸਖ਼ਤ ਇਤਰਾਜ਼ ਜਤਾਇਆ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਅਜਿਹੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਯਕੀਨੀ ਬਣਾਉਣ ਅਤੇ ਭਵਿੱਖ ਵਿੱਚ ਬੇਅਦਬੀ ਦੀਆਂ ਅਜਿਹੀਆਂ ਕਾਰਵਾਈਆਂ ਨੂੰ ਰੋਕਣ ਲਈ ਸਖ਼ਤ ਕਾਨੂੰਨ ਬਣਾਉਣੇ ਚਾਹੀਦੇ ਹਨ । ਪਹਿਲਾਂ ਵੀ ਹੋਈਆਂ ਹਨ ਕਈ ਬੇਅਦਬੀ ਕਰਨ ਵਾਲੀ ਵੀਡੀਓਜ ਜਾਣਕਾਰੀ ਮੁਤਾਬਕ ਕੁਝ ਦਿਨ ਪਹਿਲਾਂ ਵੀ ਇੱਕ ਵੀਡੀਓ ਸਾਂਝਾ ਕੀਤਾ ਗਿਆ ਸੀ, ਜਿਸ ਵਿੱਚ ਇੱਕ ਪਿੰਜਰ ਹਰਿਮੰਦਰ ਸਾਹਿਬ ਦੀ ਪਰਿਕਰਮਾ ਕਰਦਾ ਹੈ ਅਤੇ ਲੰਗਰ ਹਾਲ ਵਿੱਚ ਜੁੱਤੀਆਂ ਪਹਿਨਦਾ ਹੈ। ਇਸ ਤੋਂ ਇਲਾਵਾ ਇੱਕ ਆਦਮੀ ਨੂੰ ਜੀਪ ਵਿੱਚ ਪਰਿਕਰਮਾ ਕਰਦੇ ਦਿਖਾਇਆ ਗਿਆ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ. ਜੀ. ਪੀ. ਸੀ) ਨੇ ਇਸ `ਤੇ ਸਖ਼ਤ ਇਤਰਾਜ਼ ਪ੍ਰਗਟ ਕੀਤਾ ਹੈ, ਪਰ ਬੇਅਦਬੀ ਬੇਰੋਕ ਜਾਰੀ ਹੈ ।
