post

Jasbeer Singh

(Chief Editor)

Patiala News

ਆਪ ਦੀ ਜਿੱਤ ਤੋਂ ਬਾਅਦ ਪਟਿਆਲਾ 'ਚ ਕੀਤੇ ਜਾਣਗੇ ਵਿਕਾਸ ਕਾਰਜ : ਸ਼੍ਰੀ ਵਰਿੰਦਰ ਗੋਇਲ ਖਨਿਜ ਅਤੇ ਜਲ ਸੰਸਾਧਨ ਅਤੇ ਭੂਮੀ ਸ

post-img

ਆਪ ਦੀ ਜਿੱਤ ਤੋਂ ਬਾਅਦ ਪਟਿਆਲਾ 'ਚ ਕੀਤੇ ਜਾਣਗੇ ਵਿਕਾਸ ਕਾਰਜ : ਸ਼੍ਰੀ ਵਰਿੰਦਰ ਗੋਇਲ ਖਨਿਜ ਅਤੇ ਜਲ ਸੰਸਾਧਨ ਅਤੇ ਭੂਮੀ ਸੁਰਖਿਆ ਮੰਤਰੀ ਪੰਜਾਬ ਪਟਿਆਲਾ : ਵਾਰਡ 34 ਚ ਆਪ ਉਮੀਦਵਾਰ ਤੇਜਿੰਦਰ ਮਹਿਤਾ ਦੇ ਹੱਕ ਚ ਸ਼੍ਰੀ ਵਰਿੰਦਰ ਗੋਇਲ ਖਨਿਜ ਅਤੇ ਜਲ ਸੰਸਾਧਨ ਅਤੇ ਭੂਮੀ ਸੁਰਖਿਆ ਮੰਤਰੀ ਪੰਜਾਬ ਨੇ ਕੀਤਾ ਚੋਣ ਪ੍ਰਚਾਰ ਸ਼੍ਰੀ ਵਰਿੰਦਰ ਗੋਇਲ ਖਨਿਜ ਅਤੇ ਜਲ ਸੰਸਾਧਨ ਅਤੇ ਭੂਮੀ ਸੁਰਖਿਆ ਮੰਤਰੀ ਪੰਜਾਬ ਅਤੇ ਨਗਰ ਕੌਂਸਲ ਪਟਿਆਲਾ ਦੇ ਇੰਚਾਰਜ ਨੇ ਅੱਜ ਪਟਿਆਲਾ ਦੀ ਤੇਜ ਬਾਗ ਕਲੋਨੀ ਵਿਖੇ ਆਪ ਦੇ ਉਮੀਦਵਾਰ ਤੇ ਜਿਲਾ ਪ੍ਰਧਾਨ ਪਟਿਆਲਾ ਸ਼ਹਿਰੀ ਸ਼੍ਰੀ ਤੇਜਿੰਦਰ ਮਹਿਤਾ ਦੇ ਹੱਕ ਵਿਚ ਚੋਣ ਰੈਲੀ ਨੂੰ ਸੰਬੋਧੰਨ ਕਰਦਿਆਂ ਕਿਹਾ ਕੀ ਪਟਿਆਲਾ ਆਮ ਆਦਮੀ ਪਾਰਟੀ ਦਾ ਨਗਰ ਕੌਂਸਲ ਪਟਿਆਲਾ ਵਿਚ ਮੇਅਰ ਅਤੇ ਹੋਰ ਅਹੁਦੇਦਾਰ ਦੀ ਚੋਣ ਉਪਰੰਤ ਪਟਿਆਲਾ ਨੂੰ ਵਿਕਾਸ ਦੀਆਂ ਬੁਲੰਦੀਆਂ ਤੇ ਪਹੁਚਾਇਆ ਜਾਵੇਗਾ ਪਟਿਆਲਾ ਦੇ ਵਿਕਾਸ਼ ਲਈ ਸਰਕਾਰ ਵੱਲੋ ਵੱਧ ਤੋਂ ਵੱਧ ਮਦਦ ਦਿੱਤੀ ਜਾਵੇਗੀ ਪਟਿਆਲਾ ਨਿਵਾਸਿਆ ਨੂੰ ਪੀਣ ਲਈ ਸਵੱਛ ਪਾਣੀ ਮੁਹਈਆ ਕਰਵਾਇਆ ਜਾਵੇਗਾ ,ਸੀਵਰੇਜ ਸੁਚਾਰੁ ਢੰਗ ਨਾਲ ਚਲਾਉਣ ਲਈ ਨਵੇ STP ਲਗਾਏ ਜਾਣਗੇ ਪਟਿਆਲਾ ਲਈ ਦਿੱਤੀਆਂ ਪੰਜ ਗਾਰਟੀਆਂ ਪੂਰੀਆਂ ਕੀਤੀਆ ਜਾਣਗੀਆ ਇਸ ਮੋਕੇ ਤੇ ਪਟਿਆਲਾ ਸ਼ਹਿਰੀ ਦੇ ਵਿਧਾਇਕ ਸ਼੍ਰੀ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕੀ ਸ਼੍ਰੀ ਤੇਜਿੰਦਰ ਮਹਿਤਾ ਜੀ ਇਕ ਸ਼ਰੀਫ਼ ਤੇ ਸੂਝਵਾਨ ਵਿਅਕਤੀ ਹਨ ਉਹ ਉਮੇਸ਼ਾ ਹੀ ਪਾਰਟੀ ਦੇ ਵਫ਼ਾਦਾਰ ਹਨ ਤੇ ਲੋਕਾਂ ਦੀ ਭਲਾਈ ਲਈ ਤਤਪਰ ਰਹਿੰਦੇ ਹਨ ਅਜੀਤ ਪਾਲ ਸਿੰਘ ਕੋਹਲੀ ਨੇ ਲੋਕਾਂ ਨੂੰ ਅਪੀਲ ਕੀਤੀ ਕੀ ਉਹ ਮਹਿਤਾ ਜੀ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਅੱਗੇ ਉਹਨਾ ਨੂੰ ਮੇਅਰ ਬਣਾਉਣ ਲਈ ਸ਼੍ਰੀ ਵਰਿੰਦਰ ਗੋਇਲ ਅਤੇ ਮੈਂ ਪੂਰਾ ਜੋਰ ਲਗਾ ਦੀਆਂਗੇ ਮਹਿਤਾ ਜੀ ਨੂੰ MC ਬਣਾਉਗੇ ਤਾਂ ਤੁਆਨੂੰ MLA ਫਰੀ ਮਿਲੇਗਾ ਅਜੀਤਪਾਲ ਕੋਹਲੀ ਨੇ ਕਿਹਾ ਕੀ ਅਸੀਂ ਦੋਵੇਂ ਹਰ ਸਮੇਂ ਲੋਕਾਂ ਲਈ ਹਾਜਰ ਹਾਂ l ਇਸ ਸਮੇ ਸਟੇਜ ਤੇ ਲੋਕ ਸਭਾ ਇੰਚਾਰਜ ਇੰਦਰਜੀਤ ਸਿੰਘ ਸੰਧੂ,ਚੇਅਰਮੇਨ ਨਗਰ ਸੁਧਾਰ ਟਰੱਸਟ ਅਤੇ ਪਟਿਆਲਾ ਦਿਹਾਤੀ ਦੇ ਜਿਲਾ ਪ੍ਰਧਾਨ ਸ਼੍ਰੀ ਮੇਘ ਚੰਦ ਸ਼ੇਰ ਮਾਜਰਾ ਆਦਿ ਹਾਜਰ ਸਨ ਅਤੇ ਚਮਨ ਕੁਰੇਸੀ ਜਿਲਾ ਇੰਚਾਰਜ ਮਿਨੋਰੀਟੀ ਵਿੰਗ, ਮਨੀ ਬਿਰਿੰਗ ਆਦਿ ਹਾਜਰ ਸਨ l ਜਿਲਾ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਅਤੇ ਵਾਰਡ ਨੰ -34 ਤੋਂ ਉਮੀਦਵਾਰ ਸ਼੍ਰੀ ਤੇਜਿੰਦਰ ਮਹਿਤਾ ਜੀ ਦੀ ਜਿੱਤ ਉਸ ਸਮੇ ਯਕੀਨੀ ਹੋ ਗਈ ਜਦੋ ਤੇਜ ਬਾਗ ਕਲੋਨੀ ਦੇ ਸਮੁਚੇ ਨਿਵਾਸਿਆ ਨੇ ਇਕ ਜੁੱਟ ਹੋ ਕੇ ਪਾਰਟੀ ਪੱਧਰ ਤੋ ਉਪਰ ਉਠ ਕੇ ਆਪਣੀ ਕਲੋਨੀ ਦੇ ਨਿਵਾਸ਼ੀ ਸ਼੍ਰੀ ਤੇਜਿੰਦਰ ਮਹਿਤਾ ਜੀ ਨੂੰ ਸਾਰੀਆਂ ਵੋਟਾਂ ਪਾ ਕੇ ਨਗਰ ਕੌਂਸਲ ਵਿਚ ਭੇਜਣ ਦਾ ਇਰਾਦਾ ਬਣਾ ਲਿਆ, ਕਲੋਨੀ ਨਿਵਾਸੀਆ ਦਾ ਕਹਿਣਾ ਹੈ ਕੀ ਤੇਜਿੰਦਰ ਮਹਿਤਾ ਜੀ ਇਸ ਕਲੋਨੀ ਵਿਚ ਰਹਿੰਦੇ ਅਤੇ ਇਥੋ ਦੀਆਂ ਸਮਸਿਆਂਵਾਂ ਨੂੰ ਬਹੁਤ ਚੰਗੀ ਤਰਾਂ ਸਮਝਦੇ ਹਨ ਉਹ ਇਕ ਇਮਾਨਦਾਰ ਅਤੇ ਸੂਲਝੇ ਹੋਏ ਇਨਸਾਨ ਹਨ ਕਲੋਨੀ ਦੀਆਂ ਸਮਸਿਆਵਾਂ ਲਈ ਉਹ ਪਿਛਲੀਆਂ ਸਰਕਾਰਾਂ ਸਮੇਂ ਲੜਦੇ ਰਹੇ ਅਤੇ ਅੰਦੋਲਨ ਕਰਦੇ ਰਹੇ,ਤੇਜ ਬਾਗ ਕਲੋਨੀ ਦੇ ਪਤਵੰਤੇ ਅਤੇ ਸੀਨੀਅਰ ਵਿਅਕਤੀਆ ਦੀ ਬੀਤੀ ਰਾਤ ਹੋਈ ਮੀਟਿੰਗ ਵਿਚ ਸਾਰਿਆਂ ਨੇ ਇਕਜੁੱਟ ਹੋ ਕੇ ਸ਼੍ਰੀ ਤੇਜਿੰਦਰ ਮਹਿਤਾ ਜੀ ਨੂੰ ਪੁਰਨ ਹਮਾਇਤ ਦਾ ਭਰੋਸਾ ਦਿਵਾਇਆ l ਤੇਜਿੰਦਰ ਮਹਿਤਾ ਜੀ ਨਾਲ ਆਮ ਆਦਮੀ ਪਾਰਟੀ ਦੀ ਸਮੁਚੀ ਟੀਮ, ਅਹੁਦੇਦਾਰ ਅਤੇ ਵਰਕਰ ਪੁਰੀ ਤਨਦੇਹੀ ਨਾਲ ਦਫਤਰੀ ਕੰਮ ਕਰ ਰਹੇ ਜਿਲਾ ਸੇਕਟਰੀ ਗੁਲਜਾਰ ਪਟਿਆਲਵੀ,ਭੁਪਿੰਦਰ ਸਿੰਘ ਵੜੇਚ,ਮੋਹਿੰਦਰ ਮੋਹਨ ਸਿੰਘ,ਅਮਨ ਬਾਂਸਲ, ਸੁਰਿੰਦਰ ਨਿਕੁ ,ਸਾਹਿਲ ਕੁਮਾਰ ,ਰਾਜ ਕੁਮਾਰ ਮਿਠਾਰੀਆ ਜਿਲਾ ਇੰਚਾਰਜ ਆਈ ਟੀ ਸੈਲ ਪਟਿਆਲਾ ਗੁਰਸੇਵਕ ਸਿੰਘ ਅਤੇ ਪ੍ਰਧਾਨ ਵਿਨੋਦ ਗੋਇਲ ਪਾਰਕ ਕਮੇਟੀ ,ਆਸ਼ੂ ਰਾਨੀ,ਸੀਮਾ,ਮਧੂ ਅਰੋੜਾ,ਸ਼ਿਵਾਨੀ ਸ਼ਰਮਾ,ਮਮਤਾ ਧਾੰਡ,ਪ੍ਰੀਤ,ਸੋਨੀਆ ਧੀਰ,ਜਿਤ ਰਾਜਨ,ਨੀਲਮ,ਭੂਮਿਕਾ ,ਨੀਰਜ ਰਾਨੀ , ਮੀਨੂੰ ਅਰੋੜਾ,ਪਵਨ ਸਿੰਗਲਾ ਆਦਿ ਅਤੇ ਵੱਡੀ ਗਣਤੀ ਵਿਚ ਮੁਹੱਲਾ ਨਿਵਾਸ਼ੀ ਮੋਜੂਦ ਸਨ l

Related Post