National
0
ਹਾਥਰਸ ਘਟਨਾ ਦੇ ਮੁੱਖ ਦੋਸ਼ੀ ਦੇਵਪ੍ਰਕਾਸ਼ ਮਧੁਕਰ ਨੇ ਕੀਤਾ ਪੁਲਸ ਕੋਲ ਆਤਮ ਸਮਰਪਣ : ਭੋਲੇ ਬਾਬਾ
- by Jasbeer Singh
- July 6, 2024
ਹਾਥਰਸ ਘਟਨਾ ਦੇ ਮੁੱਖ ਦੋਸ਼ੀ ਦੇਵਪ੍ਰਕਾਸ਼ ਮਧੁਕਰ ਨੇ ਕੀਤਾ ਪੁਲਸ ਕੋਲ ਆਤਮ ਸਮਰਪਣ : ਭੋਲੇ ਬਾਬਾ ਮੈਨਪੁਰੀ, 6 ਜੁਲਾਈ : ਹਾਥਰਸ ਵਿਚ ਹਫੜਾ-ਦਫੜੀ ਮਚਾਉਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਸਬੰਧੀ ਇਕ ਬਿਆਨ ਜਾਰੀ ਕਰਦਿਆਂ ਭੋਲੇ ਬਾਬਾ ਨੇ ਕਿਹਾ ਕਿ ਹਾਥਰਸ ਘਟਨਾ ਦੇ ਮੁੱਖ ਦੋਸ਼ੀ ਦੇਵਪ੍ਰਕਾਸ਼ ਮਧੁਕਰ ਵਲੋਂ ਪੁਲਸ ਕੋਲ ਆਤਮ ਸਮਰਪਣ ਕਰ ਦਿੱਤਾ ਗਿਆ ਹੈ। ਭੋਲੇ ਬਾਬਾ ਨੇ 2 ਜੁਲਾਈ ਦੀ ਘਟਨਾ ਤੇ ਦੁੱਖ ਪ੍ਰਗਟ ਕਰਦਿਆਂ ਜਿਥੇ ਸਰਕਾਰ ਅਤੇ ਪ੍ਰਸ਼ਾਸਨ ਤੇ ਭਰੋਸਾ ਪ੍ਰਗਟਾਇਆ ਉਥੇ ਪ੍ਰ੍ਰ੍ਰ੍ਰ੍ਰ੍ਰ੍ਰਮਾਤਾ ਤੋਂ ਇਹ ਦਰਦ ਬਰਦਾਸ਼ਤ ਕਰਨ ਦੀ ਤਾਕਤ ਮੰਗੀ। ਦੱਸਣਯੋਗ ਹੈ ਕਿ ਪੁਲਸ ਕੋਲ ਦਰਜ ਕੇਸ ਅਨੁਸਾਰ ਸਤਿਸੰਗ ਸਮਾਗਮ ਵਿਚ ਸਿਰਫ 80 ਹਜ਼ਾਰ ਸ਼ਰਧਾਲੂਆਂ ਦੇ ਇਕੱਠੇ ਹੋਣ ਦੀ ਮਨਜ਼ੂਰੀ ਦਿੱਤੀ ਗਈ ਸੀ ਪਰ ਲਗਭਗ 2 ਲੱਖ 50 ਹਜ਼ਾਰ ਦੇ ਕਰੀਬ ਲੋਕ ਇਕੱਠੇ ਹੋ ਗਏ।
