

ਕੀਰ ਸਟਾਰਮਰ ਨੇ ਬਰਤਾਨੀਆ ਦੇ ਨਵੇਂ ਪ੍ਰਧਾਨ ਮੰਤਰੀ ਬਣੇ ਚੰਡੀਗੜ੍ਹ, 6 ਜੁਲਾਈ : ਕੀਰ ਸਟਾਰਮਰ ਨੇ ਬਰਤਾਨੀਆ ਦੇ ਨਵੇਂ ਪ੍ਰਧਾਨ ਮੰਤਰੀ ਬਣਦਿਆਂ ਹੀ ਬਰਮਿੰਘਮ ਪੈਲੇਸ ਵਿਖੇ ਕਿੰਗ ਚਾਰਲਸ ਨਾਲ ਮੁਲਾਕਾਤ ਤੋਂ ਬਾਅਦ 58ਵੇਂ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲ ਲਿਆ ਹੈ। ਲੇਬਰ ਪਾਰਟੀ ਨੇ 650 ਮੈਂਬਰੀ ਹਾਊਸ ਆਫ਼ ਕਾਮਨਜ਼ ਵਿੱਚ 412 ਸੀਟਾਂ ਹਾਸਲ ਕੀਤੀਆਂ, ਜੋ ਕਿ 2019 ਦੀਆਂ ਪਿਛਲੀਆਂ ਚੋਣਾਂ ਨਾਲੋਂ 211 ਵੱਧ ਹਨ। ਸੂਨਕ ਦੀ ਕੰਜ਼ਰਵੇਟਿਵਜ਼ ਪਾਰਟੀ ਨੇ ਪਿਛਲੀਆਂ ਚੋਣਾਂ ਨਾਲੋਂ 250 ਸੀਟਾਂ ਘੱਟ 121 ਸੀਟਾਂ ਜਿੱਤੀਆਂ ਹਨ। ਪ੍ਰਧਾਨ ਮੰਤਰੀ ਨੇ ਕੈਬਨਿਟ ਮੰਤਰੀਆਂ ਦੀ ਨਿਯੁਕਤੀ ਕਰ ਦਿੱਤੀ ਹੈ ਜੋ ਇਸ ਤਰ੍ਹਾਂ ਹਨ: ਉਪ ਪ੍ਰਧਾਨ ਮੰਤਰੀ-ਐਂਜੇਲਾ ਰੇਨਰ, ਵਿੱਤ ਸਕੱਤਰ-ਰਾਛਲ ਰੀਵਜ਼; ਗ੍ਰਹਿ ਸਕੱਤਰ ਯਵੇਟ ਕੂਪਰ, ਰੱਖਿਆ ਸਕੱਤਰ ਜੌਨ ਹੀਲੀ, ਵਿਦੇਸ਼ ਸਕੱਤਰ-ਡੇਵਿਡ ਲੈਮੀ, ਨਿਆਂ ਸਕੱਤਰ- ਸ਼ਬਾਨਾ ਮਹਿਮੂਦ, ਟਰਾਂਸਪੋਰਟ ਸਕੱਤਰ- ਲੁਈਸ ਹੇਗ, ਵਾਤਾਵਰਣ, ਖੁਰਾਕ ਅਤੇ ਪੇਂਡੂ ਮਾਮਲਿਆਂ ਦੇ ਸਕੱਤਰ-ਸਟੀਵ ਰੀਡ, ਸੱਭਿਆਚਾਰ, ਮੀਡੀਆ, ਖੇਡ ਸਕੱਤਰ- ਲੀਜ਼ਾ ਨੰਦੀ ਨੂੰ ਬਣਾਇਆ ਗਿਆ ਹੈ।
Related Post
Popular News
Hot Categories
Subscribe To Our Newsletter
No spam, notifications only about new products, updates.