ਡੀ. ਜੀ. ਪੰਜਾਬ ਨੇ ਕੀਤਾ ਲੱਕੀ ਓਬਰਾਏ ਕਤਲ ਕਾਂਡ ਨੂੰ ਲੈ ਕੇ ਜਲੰਧਰ ਦਾ ਦੌਰਾ
- by Jasbeer Singh
- February 6, 2026
ਡੀ. ਜੀ. ਪੰਜਾਬ ਨੇ ਕੀਤਾ ਲੱਕੀ ਓਬਰਾਏ ਕਤਲ ਕਾਂਡ ਨੂੰ ਲੈ ਕੇ ਜਲੰਧਰ ਦਾ ਦੌਰਾ ਜਲੰਧਰ, 6 ਫਰਵਰੀ 2026 : ਆਮ ਆਦਮੀ ਪਾਰਟੀ ਦੇ ਆਗੂ ਦੇ ਕਤਲ ਕਾਂਡ ਦੀ ਘਟਨਾ ਨੂੰ ਲੈ ਕੇ ਡੀ. ਜੀ. ਪੀ. ਪੰਜਾਬ ਨੇ ਅੱਜ ਜਲੰਧਰ ਵਿਖੇ ਪਹੁੰਚ ਕੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ। ਕਤਲ ਕਰਨ ਵਾਲਿਆਂ ਨੂੰ ਕਰ ਲਿਆ ਜਾਵੇਗਾ ਛੇਤੀ ਗ੍ਰਿਫ਼ਤਾਰ : ਡੀ. ਜੀ. ਪੀ. ਜਲੰਧਰ ਪਹੁੰਚੇ ਡੀ. ਜੀ. ਪੀ. ਪੰਜਾਬ ਗੌਰਵ ਯਾਦਵ ਨੇ ਸਪੱਸ਼ਟ ਆਖਿਆ ਕਿ ਜਿਨ੍ਹਾਂ ਵੀ ਵਿਅਕਤੀਆਂ ਨੇ ਇਸ ਕਤਲ ਕਾਂਡ ਦੀ ਘਟਨਾ ਨੂੰ ਅੰਜਾਮ ਦਿੱਤਾ ਨੂੰ ਛੇਤੀ ਹੀ ਕਾਬੂ ਕਰ ਲਿਆ ਜਾਵੇਗਾ। ਇਸ ਮੌਕੇ ਡੀ. ਜੀ. ਪੀ. ਖੁਦ ਪੁਲਸ ਕਮਿਸ਼ਨਰ ਨਾਲ ਗੱਲ ਕਰਕੇ ਜਾਣਕਾਰੀ ਇਕੱਠੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਘਟਨਾ ਸਬੰਧੀ ਪੁਲਿਸ ਨਾਲ ਸਮੀਖਿਆ ਮੀਟਿੰਗ ਕੀਤੀ ਹੈ। ਸੀ. ਸੀ. ਟੀ. ਵੀ. ਫੁਟੇਜ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਦੌਰਾਨ ਕੁਝ ਦਸਤਾਵੇਜ਼ ਮਿਲੇ ਹਨ ਅਤੇ ਮੁਲਜ਼ਮ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਕਤਲ ਦੀ ਜਿੰਮੇਵਾਰੀ ਲੈਣ ਵਾਲੇ ਵਿਅਕਤੀ ਦੇ ਆਈ. ਪੀ. ਐਡਰੈਸ ਕੀਤਾ ਜਾ ਰਿਹੈ ਟੈ੍ਰਕ ਉਕਤ ਕਤਲ ਕਾਂਡ ਜਿਸਦੀ ਜਿੰਮੇਵਾਰੀ ਜੋਗਾ ਫੋਲਡੀਵਾਲ ਵੱਲੋਂ ਲੈਣ ਦੀ ਗੱਲ ਆਖੀ ਗਈ ਹੈ ਦੇ ਆਈ. ਪੀ. ਐਡਰੈਸ ਨੂੰ ਟੈ੍ਰਕ ਕੀਤਾ ਜਾ ਰਿਹਾ ਹੈ ਤਾਂ ਜੋ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਸਕੇ। ਪੁਲਸ ਵਲੋਂ ਇਸ ਮੌਕੇ ਕਤਲ ਦੇ ਵੱਖ-ਵੱਖ ਕਾਰਨਾਂ ਦੀ ਜਾਂਚ ਦੇ ਚਲਦਿਆਂ ਪੁਰਾਣੀ ਦੁਸ਼ਮਣੀ ਹੋਣ ਵੀ ਜਾਂਚਿਆ ਜਾ ਰਿਹਾ ਹੈ। ਪੁਲਸ ਨੂੰ ਕੁੱਝ ਸੁਰਾਗ ਮਿਲੇ ਹਨ ਪਰ ਉਹ ਖੁਲਾਸਾ ਨਹੀਂ ਕਰਨਾ ਚਾਹੁੰਦੇ : ਗੌਰਵ ਯਾਦਵ ਕਾਲਜ ਪ੍ਰਿੰਸੀਪਲਸਿ਼ਪ ਬਾਰੇ ਡੀ. ਜੀ. ਪੀ. ਨੇ ਕਿਹਾ ਕਿ ਅਜੇ ਤੱਕ ਕੋਈ ਸੰਗਠਿਤ ਕੋਣ ਸਾਹਮਣੇ ਨਹੀਂ ਆਇਆ ਹੈ। ਪੁਲਿਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਉਨ੍ਹਾਂ ਨੂੰ ਮਾਮਲੇ ਵਿੱਚ ਕੁਝ ਸੁਰਾਗ ਮਿਲੇ ਹਨ, ਪਰ ਉਹ ਇਸ ਸਮੇਂ ਉਨ੍ਹਾਂ ਦਾ ਖੁਲਾਸਾ ਨਹੀਂ ਕਰਨਾ ਚਾਹੁੰਦੇ। ਉਨ੍ਹਾਂ ਨੌਜਵਾਨਾਂ ਨੂੰ ਪ੍ਰਿੰਸੀਪਲਸਿ਼ਪ `ਤੇ ਧਿਆਨ ਕੇਂਦਰਿਤ ਕਰਨ ਦੀ ਬਜਾਏ ਆਪਣੀ ਪੜ੍ਹਾਈ `ਤੇ ਧਿਆਨ ਕੇਂਦਰਿਤ ਕਰਨ ਦੀ ਅਪੀਲ ਵੀ ਕੀਤੀ । ਡੀ. ਜੀ. ਪੀ. ਨੇ ਕਿਹਾ ਕਿ ਮੁਲਜ਼ਮਾਂ ਦੇ ਪਾਕਿਸਤਾਨ ਦੀ ਆਈ. ਐਸ. ਆਈ. ਨਾਲ ਸਬੰਧ ਹਨ । ਆਈ. ਐਸ. ਆਈ. ਪੰਜਾਬ ਨੂੰ ਹਥਿਆਰ ਸਪਲਾਈ ਕਰ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਬੱਚਿਆਂ ਨੂੰ ਅਪਰਾਧ ਤੋਂ ਦੂਰ ਰੱਖਣ ਲਈ ਲੀਡਰਸ਼ਿਪ ਲਈ ਇੱਕ ਪ੍ਰਣਾਲੀ ਵੀ ਵਿਕਸਤ ਕੀਤੀ ਜਾ ਰਹੀ ਹੈ।
