ਡੀਸੀ ਦਫਤਰ ਪਟਿਆਲਾ ਅੱਗੇ ਧਰਨਾ ਸ਼ੁੱਕਰਵਾਰ ਨੂੰ 50 ਦਿਨਾਂ ਤੋਂ ਪੱਕਾ ਧਰਨਾ ਜਾਰੀ, ਨਹੀਂ ਹੋ ਰਹੀ ਸੁਣਵਾਈ : ਡੀ ਐਮ ਐੱਫ ਪਟਿਆਲਾ : ਬੀਡੀਪੀਓ ਦਫਤਰ ਨਾਭਾ ਵਿਖੇ ਡੈਮੋਕਰੇਟਿਕ ਮਨਰੇਗਾ ਫਰੰਟ ਦੀ ਅਗਵਾਈ ਵਿੱਚ ਪਿਛਲੇ 50 ਦਿਨਾਂ ਤੋਂ ਪੱਕਾ ਧਰਨਾ ਜਾਰੀ ਹੈ ਪਰ ਬੀਡੀਪੀਓ ਨਾਭਾ ਕਾਨੂੰਨ ਤੇ ਅਮਲ ਕਰਨ ਤੋਂ ਇਨਕਾਰੀ ਹਨ, ਜਿਸ ਕਰਕੇ ਮਨਰੇਗਾ ਵਰਕਰਾਂ ਦੀ ਨਹੀਂ ਹੋ ਰਹੀ ਸੁਣਵਾਈ । ਡੀਐਮਐਫ ਦੀ ਅੱਜ ਇੱਕ ਹੰਗਾਮੀ ਮੀਟਿੰਗ ਪਟਿਆਲਾ ਵਿਖੇ ਜਿਲਾ ਪ੍ਰਧਾਨ ਕੁਲਵਿੰਦਰ ਕੌਰ ਰਾਮਗੜ੍ਹ ਦੀ ਅਗਵਾਈ ਵਿੱਚ ਹੋਈ, ਜਿਸ ਵਿੱਚ ਫੈਸਲਾ ਕੀਤਾ ਗਿਆ ਕਿ ਸ਼ੁੱਕਰਵਾਰ ਨੂੰ ਡੀਸੀ ਦਫਤਰ ਪਟਿਆਲਾ ਵਿਖੇ ਬੀਡੀਪੀਓ ਨਾਭਾ ਅਤੇ ਏਡੀਸੀ ਪੰਚਾਇਤ ਵਿਭਾਗ ਤੇ ਮਨਰੇਗਾ ਕਾਨੂੰਨ ਦੀ ਧਾਰਾ 25 ਤਹਿਤ ਕਾਰਵਾਈ ਕਰਾਉਣ ਲਈ ਵਿਸ਼ਾਲ ਧਰਨਾ ਦਿੱਤਾ ਜਾਵੇਗਾ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਰਾਜ ਕੁਮਾਰ ਸਿੰਘ ਕਨਸੂਹਾ ਨੇ ਕਿਹਾ ਕਿ ਮਨਰੇਗਾ ਕਾਨੂੰਨ ਅਨੁਸਾਰ ਹਰ ਸ਼ਿਕਾਇਤ ਦਾ ਨਿਪਟਾਰਾ ਸੱਤ ਦਿਨਾਂ ਦੇ ਵਿੱਚ ਕਰਨਾ ਜਰੂਰੀ ਹੈ ਪਰ ਇੱਥੇ ਤਾਂ ਪਿਛਲੇ 50 ਦਿਨਾਂ ਤੋਂ ਬੀਡੀਪੀਓ ਦਫਤਰ ਨਾਭਾ ਵਿਖੇ ਪੱਕਾ ਧਰਨਾ ਲੱਗਣ ਦੇ ਬਾਵਜੂਦ ਵੀ ਕਿਸੇ ਇੱਕ ਸ਼ਿਕਾਇਤ ਦਾ ਵੀ ਨਿਪਟਾਰਾ ਨਹੀਂ ਕੀਤਾ, ਬਲਕਿ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਅਧਿਕਾਰੀਆਂ ਨੂੰ ਹਰ ਹੀਲੇ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਲਗਪਗ ਛੇ ਮਹੀਨੇ ਪਹਿਲਾਂ ਏਡੀਸੀ ਪੰਚਾਇਤ ਵਿਭਾਗ ਨੂੰ ਨਾਭਾ ਬਲਾਕ ਦੀਆਂ 187 ਅਰਜ਼ੀਆਂ ਦਾ ਸੱਤ ਦਿਨਾਂ ਵਿਚ ਨਿਪਟਾਰਾ ਕਰਨ ਲਈ ਦਿੱਤਾ ਪਰ ਅਜੇ ਤਕ ਓਹਨਾਂ ਅਰਜ਼ੀਆਂ ਤੋਂ ਗਰਦ (ਧੂੜ) ਵੀ ਨਹੀਂ ਹਟਾਈ। ਮੀਟਿੰਗ ਵਿੱਚ ਸੋਸ਼ਲ ਮੀਡੀਆ ਅਤੇ ਸਮਾਜਿਕ ਆਗੂ ਮਾਲਵਿੰਦਰ ਸਿੰਘ ਮਾਲੀ ਤੇ ਮੋਹਾਲੀ ਪੁਲਿਸ ਵੱਲੋਂ ਐਫਆਈਆਰ ਦਰਜ਼ ਕਰਨ ਤੇ ਪੰਜਾਬ ਸਰਕਾਰ ਦੀ ਧੱਕੇਸ਼ਾਹੀ ਦੀ ਸ਼ਖਤ ਸਬਦਾਂ ਵਿੱਚ ਨਿਖੇਧੀ ਕੀਤੀ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਮਾਲੀ ਤੇ ਦਰਜ਼ ਕੀਤੀ ਐਫਆਈਆਰ ਤੁਰੰਤ ਰੱਦ ਕੀਤੀ ਜਾਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਤੇਜ਼ ਸਿੰਘ ਸਮਾਣਾ, ਕੁਲਵੰਤ ਕੌਰ ਚੰਨਕਮਾਸਪੁਰ, ਹਰਪ੍ਰੀਤ ਕੌਰ ਜੱਫਰਪੁਰ, ਬਲਵਿੰਦਰ ਕੌਰ ਚੰਦੂਮਾਜਰਾ,ਰਾਮਪਾਲ ਸਿੰਘ ਕਾਮੀਕਲਾਂ ਆਦਿ ਹਾਜਰ ਸਨ।
Related Post
Popular News
Hot Categories
Subscribe To Our Newsletter
No spam, notifications only about new products, updates.