post

Jasbeer Singh

(Chief Editor)

Patiala News

ਧੂਮਾਂ ਵਿਸਾਖੀ ਦੀਆਂ ਪ੍ਰੋਗਰਾਮ ਨੇ ਝੂਮਣ ਲਾ ਤੇ ਪਟਿਆਲਵੀ

post-img

ਧੂਮਾਂ ਵਿਸਾਖੀ ਦੀਆਂ ਪ੍ਰੋਗਰਾਮ ਨੇ ਝੂਮਣ ਲਾ ਤੇ ਪਟਿਆਲਵੀ ਪੰਜਾਬੀ ਗਾਇਕਾਂ ਨੇ ਖਲੇਰੇ ਸੁਰਾਂ ਦੇ ਰੰਗ ਪਟਿਆਲਾ : ਇਲੈਕਟਰੋਨਿਕ ਮੀਡੀਆ ਵੈਲਫੇਅਰ ਕਲੱਬ ਦੇ ਪ੍ਰਧਾਨ ਅਨੁਰਾਗ ਸ਼ਰਮਾ ਅਤੇ ਪੀ.ਟੀ.ਏ ਮਿਊਜਿਕ ਸੁਰਾਂ ਦਾ ਸੰਗਮ ਦੇ ਪ੍ਰਧਾਨ ਪੰਮੀ ਬੇਦੀ ਵੱਲੋਂ ਵਿਸਾਖੀ ਦੇ ਤਿਉਹਾਰ ਨੂੰ ਸਮਰਪਿਤ "ਧੂਮਾਂ ਵਿਸਾਖੀ ਦੀਆਂ" ਪ੍ਰੋਗਰਾਮ ਨੌਰਥ ਜੋਨ ਕਲਚਰ ਸੈਂਟਰ ਵਿੱਖੇ ਕਰਵਾਇਆ ਗਿਆ। ਸ਼ੁੱਧ ਸੱਭਿਆਚਾਰਕ ਪ੍ਰੋਗਰਾਮ ਵਿੱਚ ਗਿੱਧੇ ਭੰਗੜੇ ਦੀਆਂ ਟੀਮਾਂ ਨੇ ਰੰਗ ਬੰਨਿਆ, ਉੱਥੇ ਹੀ ਪੰਜਾਬੀ ਨਾਮੀ ਗਾਇਕਾ ਨੇ ਆਪਣੀ ਗਾਇਕੀ ਦੇ ਨਾਲ ਇਸ ਪ੍ਰੋਗਰਾਮ ਨੂੰ ਚਾਰ ਚੰਨ ਲਾ ਦਿੱਤੇ। ਪੀ.ਟੀ.ਏ ਮਿਊਜਿਕ ਵੱਲੋਂ ਕਰੋਕੇ ਦੇ ਤਹਿਤ ਆਏ ਗਾਇਕਾਂ ਜਿਵੇਂ ਕਿ ਸੁਨੀਲ ਗਰਗ, ਹਰਮੀਤ ਸਿੰਘ, ਸੁਨੀਲ ਕੁਮਾਰ, ਅਰਵਿੰਦਰ ਕੌਰ, ਜਯੋਤੀ ਰਾਣਾ, ਰਮਨਦੀਪ ਕੌਰ ਅਤੇ ਹੋਰ ਕਲਾਕਾਰਾਂ ਨੇ 80/90 ਦਸ਼ਕ ਦੇ ਮੈਂਲੋਡੀ ਗੀਤਾਂ ਨਾਲ ਅਜਿਹਾ ਸਮਾਂ ਬੰਨਿਆ ਕਿ ਸਮੁੱਚੇ ਪਰਿਵਾਰਾਂ ਨੂੰ ਝੂਮਣ ਲਾ ਦਿੱਤਾ। ਇਸ ਪ੍ਰੋਗਰਾਮ ਵਿੱਚ ਸ਼ਹਿਰ ਦੀਆਂ ਸਮਾਜਿਕ ,ਧਾਰਮਿਕ ਅਤੇ ਸਿਆਸੀ ਸਖਸ਼ੀਅਤਾਂ ਨੇ ਸ਼ਮੂਲੀਅਤ ਕੀਤੀ, ਉੱਥੇ ਹੀ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੇ ਵੀ ਇਸ ਪ੍ਰੋਗਰਾਮ ਦਾ ਆਨੰਦ ਮਾਣਿਆ। ਆਏ ਹੋਏ ਮਹਿਮਾਨਾਂ ਅਤੇ ਸ਼ਖਸ਼ੀਅਤਾਂ ਨੇ ਇਲੈਕਟਰੋਨਿਕ ਮੀਡੀਆ ਵੈਲਫੇਅਰ ਕਲੱਬ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਕਲੱਬ ਦੇ ਪ੍ਰਧਾਨ ਅਨੁਰਾਗ ਸ਼ਰਮਾ ਨੇ ਦੱਸਿਆ ਕਿ ਇਲੈਕਟਰੋਨਿਕ ਮੀਡੀਆ ਕਲੱਬ ਜਿੱਥੇ ਪੱਤਰਕਾਰਾਂ ਦੇ ਹੱਕ ਦੀ ਆਵਾਜ਼ ਉਠਾਉਂਦਾ ਆਇਆ ਹੈ। ਉੱਥੇ ਹੀ ਸਮੇਂ ਸਮੇਂ ਤੇ ਧਾਰਮਿਕ ਅਤੇ ਸਮਾਜਿਕ ਕੰਮਾਂ ਵਿੱਚ ਵੱਧ ਚੜ ਕੇ ਆਪਣਾ ਯੋਗਦਾਨ ਵੀ ਪਾਉਂਦਾ ਹੈ। ਉਨਾਂ ਕਿਹਾ ਕਿ ਅੱਜ ਦੀ ਨੌਜਵਾਨ ਪੀੜੀ ਆਪਣਾ ਸੱਭਿਆਚਾਰ ਭੁਲਦੀ ਜਾ ਰਹੀ ਹੈ। ਇਸ ਪ੍ਰੋਗਰਾਮ ਰਾਹੀਂ ਯੂਥ ਨੂੰ ਸੱਭਿਆਚਾਰ ਨਾਲ ਜੋੜਨ ਦਾ ਵਧੀਆ ਉਪਰਾਲਾ ਕੀਤਾ ਹੈ। ਇਸ ਮੌਕੇ ਕਲੱਬ ਦੇ ਚੇਅਰਮੈਨ ਜਸਵੀਰ ਸਿੰਘ, ਜਨਰਲ ਸੈਕਟਰੀ ਚਰਨਜੀਤ ਸਿੰਘ ਕੋਹਲੀ, ਸੀਨੀਅਰ ਮੀਤ ਪ੍ਰਧਾਨ ਪਰਮਜੀਤ ਬੇਦੀ, ਮੀਤ ਪ੍ਰਧਾਨ ਦਮਨਪ੍ਰੀਤ ਸਿੰਘ, ਕੈਸ਼ੀਅਰ ਜਸਬੀਰ ਸਿੰਘ ਸੁਖੀਜਾ,ਪੀਆਰਓ ਸੁਖਮੀਤ ਸਿੰਘ, ਤਾਲਮੇਲ ਸੈਕਟਰੀ ਬਿੰਦਰ ਬਾਤਿਸ਼ ਹਾਜ਼ਰ ਸਨ।ਇਸ ਪ੍ਰੋਗਰਾਮ ਦਾ ਮੰਚ ਸੰਚਾਲਨ ਕਲੱਬ ਸੈਕਟਰੀ ਜਗਜੀਤ ਸਿੰਘ ਸੱਗੂ ਅਤੇ ਚੰਚਲ ਠਾਕੁਰ ਨੇ ਕੀਤਾ। ਕਲੱਬ ਵੱਲੋਂ ਮਹਿਮਾਨਾਂ ਲਈ ਰਿਫਰੈਸ਼ਮੈਂਟ ਦੀ ਵੀ ਵਿਵਸਥਾ ਕੀਤੀ ਗਈ ਸੀ। ਕੁੱਲ ਮਿਲਾ ਕੇ "ਧੂਮਾ ਵਿਸਾਖੀ ਦੀਆਂ" ਇੱਕ ਯਾਦਗਾਰੀ ਪ੍ਰੋਗਰਾਮ ਹੋ ਨਿਬੜਿਆ ਜੋ ਪਟਿਆਲਵੀਆਂ ਨੁੰ ਇੱਕ ਅਰਸਾ ਚੇਤੇ ਰਹੇਗਾ।

Related Post