post

Jasbeer Singh

(Chief Editor)

Punjab

ਧੂਰੀ ਪੁਲਿਸ ਨੇ ਜਨਵਰੀ ਤੋਂ ਹੁਣ ਤੱਕ ਐਨ. ਡੀ. ਪੀ. ਐਸ. ਐਕਟ ਤਹਿਤ 8 ਮੁਕੱਦਮੇ ਦਰਜ ਕੀਤੇ : ਐਸ. ਪੀ. ਮਨਦੀਪ ਸਿੰਘ

post-img

ਧੂਰੀ ਪੁਲਿਸ ਨੇ ਜਨਵਰੀ ਤੋਂ ਹੁਣ ਤੱਕ ਐਨ. ਡੀ. ਪੀ. ਐਸ. ਐਕਟ ਤਹਿਤ 8 ਮੁਕੱਦਮੇ ਦਰਜ ਕੀਤੇ : ਐਸ. ਪੀ. ਮਨਦੀਪ ਸਿੰਘ ਧੂਰੀ/ ਸੰਗਰੂਰ, 19 ਫਰਵਰੀ : ਕਪਤਾਨ ਪੁਲਿਸ ਧੂਰੀ ਸ਼੍ਰੀ ਮਨਦੀਪ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਅਤੇ ਸਰਤਾਜ ਸਿੰਘ ਚਾਹਲ ਐਸ. ਐਸ. ਪੀ. ਸੰਗਰੂਰ ਦੇ ਹੁਕਮਾਂ ਅਨੁਸਾਰ ਨਸ਼ਾ ਸਮੱਗਲਰਾਂ, ਮਾੜੇ ਅਨਸਰਾਂ ਖਿਲਾਫ ਪੁਲਸ ਵੱਲੋਂ ਚਲਾਈ ਜਾ ਰਹੀ ਵਿਸੇਸ਼ ਮੁਹਿੰਮ ਤਹਿਤ ਇੰਸਪੈਕਟਰ ਬਲਵੰਤ ਸਿੰਘ ਮੁੱਖ ਅਫਸਰ ਥਾਣਾ ਸ਼ੇਰਪੁਰ, ਇੰਸ: ਜਸਵੀਰ ਸਿੰਘ, ਮੁੱਖ ਅਫਸਰ ਥਾਣਾ ਸਿਟੀ ਧੂਰੀ ਅਤੇ ਥਾਣੇ: ਕਰਮਜੀਤ ਸਿੰਘ, ਮੁੱਖ ਅਫਸਰ ਥਾਣਾ ਸਦਰ ਧੂਰੀ ਦੀ ਅਗਵਾਈ ਹੇਠ ਮੁਕਾਮੀ ਪੁਲਸ ਨੇ ਮਿਲ ਕੇ ਪ੍ਰਭਾਵਸਾਲੀ ਢੰਗ ਨਾਲ ਨਸ਼ਾ ਸਮੱਗਲਰਾਂ ਤੇ ਮਾੜੇ ਅਨਸਰਾਂ ਦੇ ਖਿਲਾਫ ਕਾਰਵਾਈ ਕਰਦੇ ਹੋਏ ਉਨ੍ਹਾਂ ਪਾਸੋ ਵੱਡੀ ਮਾਤਰਾ ਵਿੱਚ ਹੈਰੋਇਨ, ਅਫੀਮ ਅਤੇ ਸ਼ਰਾਬ ਅਤੇ ਚੋਰੀਸ਼ੁਦਾ ਮਾਲ ਬ੍ਰਾਮਦ ਕਰਵਾ ਕੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ । ਸ੍ਰੀ ਮਨਦੀਪ ਸਿੰਘ ਕਪਤਾਨ ਪੁਲਸ ਧੂਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 01.01.2025 ਤੋ 17.02.2025 ਤੱਕ ਐਨ. ਡੀ. ਪੀ. ਐਸ. ਐਕਟ ਤਹਿਤ ਕੁੱਲ 8 ਮੁਕੱਦਮੇ ਦਰਜ ਕਰਕੇ 119 ਗ੍ਰਾਮ ਹੈਰੋਇਨ/ਚਿੱਟਾ ਅਤੇ 450 ਗ੍ਰਾਮ ਅਫੀਮ ਬ੍ਰਾਮਦ ਕਰਵਾਈ ਗਈ, ਆਬਕਾਰੀ ਐਕਟ ਤਹਿਤ ਕੁੱਲ 05 ਮੁਕੱਦਮੇ ਦਰਜ ਕਰਕੇ 134 ਬੋਤਲਾਂ ਸ਼ਰਾਬ ਠੇਕਾ ਦੇਸੀ ਬ੍ਰਾਮਦ ਕਰਵਾਈਆ ਗਈਆ ਅਤੇ 01 ਚੋਰੀ ਦਾ ਮੁਕੱਦਮਾ ਟਰੇਸ ਕਰਕੇ ਚੋਰੀ ਕੀਤੇ 04 ਮੋਟਰ ਸਾਇਕਲ ਬ੍ਰਾਮਦ ਕਰਵਾਏ ਗਏ ਹਨ । ਉਨ੍ਹਾਂ ਦੱਸਿਆ ਕਿ ਇਸ ਤੋ ਇਲਾਵਾ ਕਰੀਮੀਨਲ ਵਿਅਕਤੀਆਂ ਖਿਲਾਫ ਦਰਜ ਕੀਤੇ ਕੇਸਾਂ ਦਾ ਪਹਿਲ ਦੇ ਅਧਾਰ ਉਤੇ ਨਿਪਟਾਰਾ ਕਰਨ ਅਤੇ ਪੀੜਤ ਵਿਅਕਤੀਆਂ ਨੂੰ ਪਹਿਲ ਦੇ ਅਧਾਰ ਤੇ ਇਨਸਾਫ ਦੇਣ ਲਈ ਇਸ ਸਾਲ ਦੇ ਸਵਾ ਮਹੀਨੇ ਦੇ ਸਮੇ ਅੰਦਰ 176 ਮੁਕਦਮਿਆਂ ਦੀਆ ਫਾਇਨਲ ਰਿਪੋਰਟਾਂ/ਚਲਾਨ ਮਾਨਯੋਗ ਅਦਾਲਤ ਵਿਚ ਪੇਸ਼ ਕੀਤੇ ਗਏ ਹਨ। ਇਸ ਤੋ ਇਲਾਵਾ ਮਾੜੇ ਅਨਸਰਾਂ ਖਿਲਾਫ ਅਤੇ ਆਵਾਜਾਈ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀਆ ਖਿਲਾਫ ਸਖਤੀ ਨਾਲ ਕਾਰਵਾਈ ਕਰਦੇ ਹੋਏ ਇਸ ਸਾਲ ਵਿਚ ਹੁਣ ਤੱਕ 1321 ਟ੍ਰੈਫਿਕ ਚਲਾਨ ਕੀਤੇ ਗਏ ਹਨ । ਐਸ. ਪੀ. ਨੇ ਦੱਸਿਆ ਕਿ ਭਵਿੱਖ ਵਿਚ ਵੀ ਪੰਜਾਬ ਸਰਕਾਰ ਅਤੇ ਸੀਨੀਅਰ ਅਧਿਕਾਰੀਆਂ ਦੇ ਹੁਕਮਾਂ ਮੁਤਾਬਿਕ ਕਾਰਵਾਈ ਕਰਦੇ ਹੋਏ ਨਸ਼ਾ ਸਮੱਗਲਰਾਂ/ ਮਾੜੇ ਅਨਸਰਾਂ ਦੇ ਖਿਲਾਫ ਸਖਤੀ ਨਾਲ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ । ਉਨ੍ਹਾਂ ਕਿਹਾ ਕਿ ਸਬ ਡਵੀਜਨ ਧੂਰੀ ਅੰਦਰ ਅਮਨ ਤੇ ਕਾਨੂੰਨ ਨੂੰ ਬਰਕਰਾਰ ਰੱਖਣ ਅਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਕਾਰਵਾਈ ਕਰਨ ਲਈ ਪੁਲਿਸ ਹਮੇਸ਼ਾਂ ਯਤਨਸ਼ੀਲ ਹੈ ।

Related Post