
ਡਾਇਰੈਕਟਰ ਐਨ. ਐਚ. ਐਮ. ਪੰਜਾਬ ਨੇ ਕੀਤਾ ਰਾਸ਼ਟਰੀ ਸਿਹਤ ਮਿਸ਼ਨ ਅਧੀਨ ਆਉਂਦੇ ਆਉਟਸੋਰਸ ਤੇ ਤਾਇਨਾਤ ਮੈਨਪਾਵਰ ਨੂੰ ਸਾਲ ਵ
- by Jasbeer Singh
- July 9, 2024

ਡਾਇਰੈਕਟਰ ਐਨ. ਐਚ. ਐਮ. ਪੰਜਾਬ ਨੇ ਕੀਤਾ ਰਾਸ਼ਟਰੀ ਸਿਹਤ ਮਿਸ਼ਨ ਅਧੀਨ ਆਉਂਦੇ ਆਉਟਸੋਰਸ ਤੇ ਤਾਇਨਾਤ ਮੈਨਪਾਵਰ ਨੂੰ ਸਾਲ ਵਿਚ ਅਚਨਚੇਤ ਛੁੱਟੀਆਂ ਅਤੇ ਨਿਯਮਾਂ ਅਤੇਸ਼ਰਤਾਂ ਅਨੁਸਾਰ ਸਾਲ ਵਿ ਮੈਡੀਕਲ ਲੀਵ ਲੈਣ ਸਬੰਧੀ ਹੁਕਮ ਜਾਰੀ ਪਟਿਆਲਾ, 9 ਜੁਲਾਈ () : ਡਾਇਰੈਕਟਰ ਐਨ. ਐਚ. ਐਮ. ਪੰਜਾਬ ਨੇ ਰਾਸ਼ਟਰੀ ਸਿਹਤ ਮਿਸ਼ਨ ਅਧੀਨ ਆਉਂਦੇ ਆਉਟਸੋਰਸ ਤੇ ਤਾਇਨਾਤ ਮੈਨਪਾਵਰ ਨੂੰ ਸਾਲ ਵਿਚ ਅਚਨਚੇਤ ਛੁੱਟੀਆਂ ਅਤੇ ਨਿਯਮਾਂ ਅਤੇਸ਼ਰਤਾਂ ਅਨੁਸਾਰ ਸਾਲ ਵਿ ਮੈਡੀਕਲ ਲੀਵ ਲੈਣ ਸਬੰਧੀ ਹੁਕਮ ਜਾਰੀ ਕਰ ਦਿੱਤੇ ਹਨ, ਜਿਸ ਤਹਿਤ ਸਾਲ ਵਿਚ 15 ਦਿਨ ਦੀ ਮੈਡੀਕਲ ਲੀਵ ਸ਼ਰਤਾਂ ਦੇ ਆਧਾਰ ਤੇ ਲਈ ਜਾ ਸਕੇਗੀ। ਹੁਕਮਾਂ ਵਿਚ ਦਰਸਾਇਆ ਗਿਆ ਹੈ ਕਿ ਆਉਟਸੋਰਸ ਕਰਮਚਾਰੀਆਂ ਨੂੰ ਵਧ ਤੋਂ ਵਧ 15 ਮੈਡੀਕਲ ਲੀਵ 1 ਸਾਲ ਵਿਚ ਤਨਖਾਹ ਸਮੇਤ ਮਿਲਣਯੋਗ ਹੋਵੇਗੀ। ਇਥੇ ਹੀ ਬਸ ਨਹੀਂ ਮੈਡੀਕਲ ਛੁੱਟੀ ਲਈ ਕਰਮਚਾਰੀਆਂ ਨੂੰ ਬਿਮਾਰੀ ਜਾਂ ਹਾਦਸੇ ਕਾਰਨ ਹਸਪਤਾਲ ਵਿਚ ਦਾਖਲ ਰਹਿਣ ਦਾ ਸਬੰਧਤ ਹਸਪਤਾਲ ਤੋਂ ਮੈਡੀਕਲ ਸਰਟੀਫਿਕੇਟ ਦੇਣਾ ਹੋਵੇਗਾ, ਮੈਡੀਕਲ ਛੁੱਟੀ ਅਗਲੇ ਸਾਲ ਦੀਆਂ ਛੁੱਟੀਆਂ ਵਿਚ ਨਹੀਂ ਜੋੜੀਆਂ ਜਾਣਗੀਆਂ ਅਤੇ ਸਾਲ ਦੇ ਅਖੀਰ ਵਿਚ ਛੁੱਟੀਆਂ ਖਤਮ ਹੋ ਜਾਣਗੀਆਂ। ਹੁਕਮਾਂ ਵਿਚ ਜੇਕਰ ਮੈਨਪਾਵਰ ਨਵਾਂ ਜੁਆਇਨ ਕਰਦਾ ਹੈ ਤਾਂ ਮੈਨਪਾਵਰ ਨੂੰ1 ਸਾਲ ਦੀ ਸਰਵਿਸ ਪੂਰੀ ਕਰਨ ਉਪਰੰਤ ਹੀ ਮੈਡੀਕਲ ਛੁੱਟੀਆਂ ਮਿਲਣਯੋਗ ਹੋਣਗੀਆਂ ਅਤੇ ਜਿਹੜੇ ਮੈਨਪਾਵਰ ਦੀ ਈ. ਐਸ. ਆਈ. ਐਕਟ ਅਧੀਨ ਈ. ਐਸ. ਆਈ. ਦੀ ਅਦਾਇਗੀ ਕੀਤੀ ਜਾਂਦੀ ਹੈ ਉਨ੍ਹਾਂ ਨੂੰ ਮੈਡੀਕਲ ਛੁੱਟੀਆਂਦੀ ਤਨਖਾਹ ਦੀ ਅਦਾਇਗੀ ਈ. ਐਸ. ਆਈ. ਐਕਟ ਅਧੀਨ ਹੀ ਮਿਲਣਯੋਗ ਹੋਵੇਗੀ।