post

Jasbeer Singh

(Chief Editor)

Patiala News

ਰਾਜਿੰਦਰਾ ਹਸਪਤਾਲ ਅਤੇ ਮੈਡੀਕਲ ਕਾਲਜ ਪਟਿਆਲਾ ਦੇ ਫ਼ਾਰਗ਼ ਕੀਤੇ ਵਰਕਰ 27 ਨਵੰਬਰ ਤੋਂ ਸਿਹਤ ਮੰਤਰੀ ਦੀ ਨਿੱਜੀ ਰਿਹਾਇਸ਼

post-img

ਰਾਜਿੰਦਰਾ ਹਸਪਤਾਲ ਅਤੇ ਮੈਡੀਕਲ ਕਾਲਜ ਪਟਿਆਲਾ ਦੇ ਫ਼ਾਰਗ਼ ਕੀਤੇ ਵਰਕਰ 27 ਨਵੰਬਰ ਤੋਂ ਸਿਹਤ ਮੰਤਰੀ ਦੀ ਨਿੱਜੀ ਰਿਹਾਇਸ਼ ਦਾ ਘਿਰਾਓ ਕਰਨਗੇ ਪਟਿਆਲਾ : ਅੱਜ ਲਗਾਤਾਰ ਛੇਵੇਂ ਦਿਨ ਵੀ ਸ੍ਰੀ ਰਾਜੇਸ਼ ਕੁਮਾਰ ਗੋਲੂ ਪ੍ਰਧਾਨ ਦੀ ਕਲਾਸ ਫੌਰਥ ਗੌ. ਇੰਪ. ਯੂਨੀਅਨ ਸਬ ਬ੍ਰਾਂਚ ਰਾਜਿੰਦਰਾ ਹਸਪਤਾਲ ਦੀ ਅਗਵਾਈ ਹੇਠ ਮਲਟੀ ਟਾਸਕ ਵਰਕਰਾਂ ਨੂੰ ਨਜਾਇਜ਼ ਤਰੀਕੇ ਨਾਲ਼ ਫ਼ਾਰਗ਼ ਕਰਨ ਦੇ ਵਿਰੋਧ ਵਿਚ ਰੋਸ ਵਜੋਂ ਸੰਘਰਸ਼ ਹੈ, ਬੁਲਾਰਿਆਂ ਨੇ ਕਿਹਾ ਕਿ ਇਹਨਾਂ ਗ਼ਰੀਬ ਤੇ ਦਲਿੱਤ ਲੋਕਾਂ ਨਾਲ਼ ਬੇ-ਇਨਸਾਫੀ ਹੋ ਰਹੀ ਹੈ,ਇਨ੍ਹਾਂ ਛੇ ਸਾਲਾਂ ਦੀਆਂ ਸੇਵਾਵਾਂ ਨੂੰ ਅਣਗੌਲਿਆਂ ਕਰਕੇ ਨਵੇਂ ਵਰਕਰ ਭਰਤੀ ਕੀਤੇ ਜਾ ਰਹੇ ਹਨ । ਸ੍ਰੀ ਰਾਜੇਸ਼ ਕੁਮਾਰ ਗੋਲੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ ਛੇ ਦਿਨਾਂ ਤੋਂ ਵਰਕਰ ਸੰਘਰਸ਼ ਕਰ ਰਹੇ ਹਨ ਕੋਈ ਅਧਿਕਾਰੀ ਸਾਡੀ ਗੱਲ ਸੁਣਨ ਨੂੰ ਤਿਆਰ ਨਹੀਂ ਇਸ ਲਈ ਮਿਤੀ 27 ਨਵੰਬਰ ਦਿਨ ਬੁੱਧਵਾਰ ਤੋਂ ਭਰਾਤਰੀ ਜਥੇਬੰਦੀਆਂ ਨੂੰ ਨਾਲ ਲ਼ੈ ਕੇ,ਜਿਸ ਵਿਚ ਕੱਚੇ, ਪੱਕੇ, ਕਲਾਸ ਫੌਰਥ ਅਤੇ ਟੈਕਨੀਕਲ ਕਰਮਚਾਰੀ ਅਤੇ ਜ਼ਿਲੇ ਦੇ ਵੱਖ ਵੱਖ ਵਿਭਾਗਾਂ ਤੋਂ ਆਗੂ ਸ਼ਾਮਲ ਹੋ ਕੇ ਡਾਕਟਰ ਬਲਬੀਰ ਸਿੰਘ ਸਿਹਤ ਮੰਤਰੀ ਪੰਜਾਬ ਦੀ ਪਟਿਆਲਾ ਰਿਹਾਇਸ਼ ਦੇ ਸਾਹਮਣੇ ਲਗਾਤਾਰ ਧਰਨਾ ਦਿੱਤਾ ਜਾਵੇਗਾ, ਇਸ ਸੰਘਰਸ਼ ਦੌਰਾਨ ਹੋਣ ਵਾਲੇ ਵਾਧੇ ਘਾਟੇ ਦੀ ਸਾਰੀ ਜ਼ਿੰਮੇਵਾਰੀ ਹਸਪਤਾਲ ਅਤੇ ਮੈਡੀਕਲ ਕਾਲਜ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦੀ ਹੋਵੇਗੀ । ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਥੀ ਸਵਰਨ ਸਿੰਘ ਬੰਗਾ ਜ਼ਿਲ੍ਹਾ ਪ੍ਰਧਾਨ, ਚੇਅਰਮੈਨ ਰਾਮ ਕ੍ਰਿਸ਼ਨ, ਸੀਨ. ਮੀਤ ਪ੍ਰਧਾਨ ਅਜੇ ਕੁਮਾਰ ਸੀਪਾ, ਮੀਤ ਪ੍ਰਧਾਨ ਗੀਤਾ, ਸੈਕਟਰੀ ਮਹਿੰਦਰ ਸਿੰਘ ਸਿੱਧੂ, ਕੈਸ਼ੀਅਰ ਪ੍ਰੇਮੀ ਅਨਿਲ ਕੁਮਾਰ, ਦੇਸ ਰਾਜ ਜੀ ਵਿਸ਼ੇਸ਼ ਤੌਰ ਤੇ ਸ਼ਾਮਿਲ ਸਨ ।

Related Post