post

Jasbeer Singh

(Chief Editor)

Patiala News

ਜੈਨ ਸਮਾਜ ਦੇ ਰੋਸ ਤੋਂ ਬਾਅਦ ਜ਼ਿਲਾ ਪ੍ਰਸ਼ਾਸਨ ਨੇ ਮੁੜ ਕੀਤੇ ਮੀਟ, ਮੱਛੀ ਅਤੇ ਅੰਡਿਆਂ ਦੀਆਂ ਮੁਕੰਮਲ ਦੁਕਾਨਾਂ ਬੰਦ ਰੱਖਣ

post-img

ਪਟਿਆਲਾ, 20 ਅਪ੍ਰੈਲ (ਜਸਬੀਰ)-ਜ਼ਿਲਾ ਪ੍ਰਸ਼ਾਸਨ ਨੇ ਆਖਰ 21 ਅਪ੍ਰੈ੍ਰਲ ਨੂੰ ਮਹਾਵੀਰ ਜੈਅੰਤੀ ਮੌਕੇ ਮੀਟ, ਮੱਛੀ ਅਤੇ ਅੰਡਿਆਂ ਦੀਆਂ ਮੁਕੰਮਲ ਦੁਕਾਨਾਂ ਬੰਦ ਰੱਖਣ ਦੇ ਹੁਕਮ ਜਾਰੀ ਕਰ ਦਿੱਤੇ ਹਨ। ਇਸ ਤੋਂ ਪਹਿਲਾਂ ਪ੍ਰਸ਼ਾਸਨ ਨੇ ਕੁੱਝ ਸੀਮਤ ਖੇਤਰਾਂ ਵਿਚ ਇਨ੍ਹਾਂ ਹੁਕਮਾਂ ਨੂੰ ਲਾਗੂ ਕੀਤਾ ਸੀ, ਜਿਸ ਤੋਂ ਬਾਅਦ ਜੈਨ ਸਮਾਜ ਨੇ ਵਿਸ਼ੇਸ਼ ਨਾਰਾਜ਼ਗੀ ਪ੍ਰਗਟਾਈ ਅਤੇ ਐਸ. ਐਸ. ਜੈਨ ਸਮਾਜ ਵਲੋਂ ਇਕ ਮੀਟਿੰਗ ਦਾ ਆਯੋਜਨ ਕਰਕੇ ਸਰਕਾਰ ਨੂੰ ਮਹਾਵੀਰ ਜੈਅੰਤੀ ਮੌਕੇ ਮੁਕੰਮਲ ਮੀਟ, ਮੱਛੀ ਅਤੇ ਅੰਡਿਆਂ ਦੀ ਦੁਕਾਨਾਂ ਬੰਦ ਰੱਖਣ ਦੀ ਅਪੀਲ ਕੀਤੀ ਸੀ। ਅੱਜ ਐਸ. ਐਸ. ਜੈਨ ਸਭਾ ਦੇ ਸਕੱਤਰ ਅਵਿਨਾਸ਼ ਜੈਨ ਦੀ ਅਗਵਾਈ ਹੇਠ ਇਕ ਵਫ਼ਦ ਨੇ ਪ੍ਰਸ਼ਾਸਨ ਨਾਲ ਮੀਟਿੰਗ ਕੀਤੀ ਅਤੇ ਇਸ ਮੀਟਿੰਗ ਤੋਂ ਬਾਅਦ ਜ਼ਿਲਾ ਪ੍ਰਸ਼ਾਸਨ ਨੇ ਮਹਾਵੀਰ ਜੈਅੰਤੀ ਮੌਕੇ ਮੀਟ, ਮੱਛੀ ਅਤੇ ਅੰਡਿਆਂ ਦੀਆਂ ਦੁਕਾਨਾਂ, ਮਾਸਾਹਾਰੀ ਹੋਟਲ, ਢਾਬੇ ਤੇ ਦੁਕਾਨਾਂ ਬੰਦ ਰੱਖਣ ਦੇ ਹੁਕਮ ਜਾਰੀ ਕਰ ਦਿੱਤੇ। ਇਸ ਸਬੰਧੀ ਐਸ. ਐਸ. ਜੈਨ ਸਭਾ ਦੇ ਸਕੱਤਰ ਅਵਿਨਾਸ਼ ਜੈਨ ਨੇ ਜ਼ਿਲਾ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਪ੍ਰਸ਼ਾਸਨ ਦੇ ਇਸ ਉਪਰਾਲੇ ਸਦਕਾ ਜੈਨ ਸਮਾਜ ਸ੍ਰੀ ਮਹਾਵੀਰ ਜੈਅੰਤੀ ਨੂੰ ਸ਼ਰਧਾ ਨਾਲ ਮਨਾ ਸਕੇਗਾ। ਇਥੇ ਦੱਸਣਯੋਗ ਹੈ ਕਿ ਪ੍ਰਸ਼ਾਸਨ ਨੇ 9 ਅਪੈ੍ਰਲ ਨੂੰ ਮੁਕੰਮਲ ਦੁਕਾਨਾਂ ਬੰਦ ਕਰਨ ਦਾ ਹੀ ਹੁਕਮ ਜਾਰੀ ਕੀਤਾ ਸੀ ਪਰ ਅਚਾਨਕ 19 ਅਪੈ੍ਰਲ ਨੂੰ ਫਿਰ ਤੋਂ ਕੁੱਝ ਸੀਮਤ ਖੇਤਰਾਂ ਵਿਚ ਦੁਕਾਨਾਂ ਬੰਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਸਨ। ਜਿਸ ਤੋਂ ਬਾਅਦ ਜੈਨ ਸਮਾਜ ਨੇ ਰੋਸ ਪ੍ਰਗਟ ਕੀਤਾ ਸੀ। ਜ਼ਿਲਾ ਪ੍ਰਸ਼ਾਸਨ ਵਲੋਂ ਜਾਰੀ ਕੀਤੇ ਗਏ ਨਵੇਂ ਹੁਕਮ :ਵਧੀਕ ਜ਼ਿਲ੍ਹਾ ਮੈਜਿਸਟਰੇਟ ਪਟਿਆਲਾ ਮੈਡਮ ਕੰਚਨ ਨੇ ਫੌਜਦਾਰੀ ਜਾਬਤਾ ਸੰਘਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਮਹਾਵੀਰ ਜਯੰਤੀ ਦੇ ਦਿਹਾੜੇ ਮੌਕੇ 21 ਅਪ੍ਰੈਲ 2024 ਨੂੰ ਪਟਿਆਲਾ ਜ਼ਿਲ੍ਹੇ ’ਚ ਮੀਟ, ਮੱਛੀ ਅਤੇ ਅੰਡਿਆਂ ਦੀਆਂ ਦੁਕਾਨਾਂ, ਮਾਸਾਹਾਰੀ ਹੋਟਲ/ਢਾਬੇ ਅਤੇ ਅਹਾਤੇ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹਨ। ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਮਿਤੀ 19 ਅਪ੍ਰੈਲ 2024 ਨੂੰ ਜਾਰੀ ਹੁਕਮ ਨੰ: 2500-2513/ਐਮ.2 ਨੂੰ ਰੱਦ ਕਰਦੇ ਹੋਏ ਹੁਣ 20 ਅਪ੍ਰੈਲ 2024 ਨੂੰ ਜਾਰੀ ਨਵੇਂ ਹੁਕਮਾਂ ਅਨੁਸਾਰ 21 ਅਪ੍ਰੈਲ 2024 ਨੂੰ ਪਟਿਆਲਾ ਜ਼ਿਲ੍ਹੇ ਵਿੱਚ ਮੀਟ/ਮੱਛੀ ਅਤੇ ਅੰਡਿਆਂ ਦੀਆਂ ਦੁਕਾਨਾਂ, ਨਾਨ ਵੈਜੀਟੇਰੀਅਨ ਹੋਟਲ/ਢਾਬੇ, ਅਹਾਤੇ ਬੰਦ ਰਹਿਣਗੇ ਜਿਸ ਵਿੱਚ ਮੀਟ/ਮੱਛੀ ਦੀ ਕੱਟ/ਵੱਡ ਪੂਰਨ ਰੂਪ ਵਿੱਚ ਬੰਦ ਰਹੇਗੀ। ਪ੍ਰੰਤੂ ਜੇਕਰ ਕਿਸੇ ਮੈਰਿਜ ਪੈਲਸ/ਹੋਟਲ ਅਤੇ ਸਮਾਗਮ ਵਿੱਚ ਨਾਨ ਵੈਜੀਟੇਰੀਅਨ ਦੀ ਪਹਿਲਾਂ ਤੋਂ ਕੋਈ ਬੂਕਿੰਗ ਹੋਈ ਹੈ ਤਾਂ ਉਸ ਦੀ ਸਪਲਾਈ ਤੇ ਕੋਈ ਪਾਬੰਦੀ ਨਹੀਂ ਹੋਵੇਗੀ ਅਤੇ ਧਾਰਮਿਕ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਕੀਤੀ ਜਾਣ ਵਾਲੀ ਸਪਲਾਈ ਦੌਰਾਨ ਮੀਟ/ਮੱਛੀ ਅਤੇ ਅੰਡੇ ਦੁਕਾਨਾਂ ਤੇ ਪ੍ਰਦਰਸ਼ਿਤ ਨਾ ਕੀਤੇ ਜਾਣ।   

Related Post