

ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਇੰਮੀਗ੍ਰੇਸ਼ਨ ਲਾਇਸੰਸ ਰੱਦ ਸੰਗਰੂਰ, 11 ਜੂਨ: : ਜ਼ਿਲ੍ਹਾ ਮੈਜਿਸਟ੍ਰੇਟ ਸ਼੍ਰੀ ਸੰਦੀਪ ਰਿਸ਼ੀ ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਪੰਜਾਬ ਮਨੁੱਖੀ ਤਸ਼ਕਰੀ ਰੋਕੂ ਐਕਟ 2012 ਅਧੀਨ ਜਾਰੀ ਪੰਜਾਬ ਮਨੁੱਖੀ ਤਸਕਰੀ ਨਿਯਮ 2013 (ਸੋਧਿਆ ਨਾਮ ਟਰੈਵਲ ਪ੍ਰਫੈਸ਼ਨਲ ਰੈਗੂਲੇਸ਼ਨ) ਦੇ ਤਹਿਤ ਐਮ/ਐਸ ਪੈਸ਼ਨ ਬਰੌਡਵੇਅਜ਼ ਪ੍ਰਾਈਵੇਟ ਲਿਮਟਿਡ, ਬੱਸ ਸਟੈਂਡ ਰੋਡ, ਨੇੜੇ ਐਚ.ਬੀ.ਸੀ, ਸੰਗਰੂਰ ਦੇ ਨਾਮ 'ਤੇ ਸੰਜੀਵ ਸਿੰਘ ਪੁੱਤਰ ਪ੍ਰੀਤਮ ਸਿੰਘ ਮਕਾਨ ਨੰ: 21, ਧਾਲੀਵਾਲ ਕਾਲੋਨੀ, ਪੋਸਟ ਆਫਿਸ ਰੋਡ, ਪਟਿਆਲਾ ਨੂੰ ਇੰਮੀਗ੍ਰੇਸ਼ਨ ਦਾ ਲਾਇਸੰਸ ਨੰਬਰ 50/DC/MA/SGR/2018 ਨੂੰ ਜਾਰੀ ਕੀਤਾ ਗਿਆ ਸੀ। ਜਿਸ ਦੀ ਮਿਆਦ 31-10-2023 ਤੱਕ ਸੀ। ਪ੍ਰਾਰਥੀ ਵੱਲੋਂ ਲਿਖਤੀ ਦਰਖਾਸਤ ਪੇਸ਼ ਕੀਤੀ ਗਈ ਸੀ ਕਿ ਹੁਣ ਉਹ ਆਪਣਾ ਲਾਇਸੰਸ ਸਰੰਡਰ ਕਰਵਾਉਣਾ ਚਾਹੁੰਦਾ ਹੈ। ਇਹ ਲਾਇਸੰਸ ਕੈਂਸਲ ਕੀਤਾ ਜਾਵੇ ਜੀ। ਪੰਜਾਬ ਟਰੈਵਲ ਪ੍ਰੋਫੈਸ਼ਨਲ ਰੇਗੂਲੇਸ਼ਨ ਐਕਟ ਤਹਿਤ ਬਣੇ ਰੂਲਜ ਦੇ ਸਕੇਸ਼ਨ 8(1) ਵਿੱਚ ਦਰਜ ਉਪਬੰਧ ਅਨੂਸਾਰ ਪ੍ਰਾਰਥੀ ਦਾ ਲਾਇਸੰਸ ਰੱਦ ਕੀਤਾ ਜਾ ਸਕਦਾ ਹੈ। ਇਸ ਲਈ ਪ੍ਰਾਰਥੀ ਵੱਲੋਂ ਪ੍ਰਾਪਤ ਹੋਈ ਪ੍ਰਤੀਬੇਨਤੀ ਅਤੇ ਉਪਰੋਕਤ ਪ੍ਰਸਥਿਤੀਆਂ ਦੇ ਮੱਦੇਨਜ਼ਰ ਐਮ/ਐਸ ਪੈਸ਼ਨ ਬਰੌਡਵੇਅਜ਼ ਪ੍ਰਾਈਵੇਟ ਲਿਮਟਿਡ, ਬੱਸ ਸਟੈਂਡ ਰੋਡ, ਨੇੜੇ ਐਚ.ਬੀ.ਸੀ, ਸੰਗਰੂਰ ਦੇ ਨਾਮ 'ਤੇ ਸੰਜੀਵ ਸਿੰਘ ਪੁੱਤਰ ਪ੍ਰੀਤਮ ਸਿੰਘ ਮਕਾਨ ਨੰ: 21, ਧਾਲੀਵਾਲ ਕਾਲੋਨੀ, ਪੋਸਟ ਆਫਿਸ ਰੋਡ, ਪਟਿਆਲਾ ਨੂੰ ਜਾਰੀ ਇੰਮੀਗ੍ਰੇਸ਼ਨ ਦਾ ਲਾਇਸੰਸ ਨੰਬਰ 50/DC/MA/SGR/2018 ਪ੍ਰੋਫੈਸਨਲ ਰੇਗੂਲੇਸ਼ਨ ਦੇ ਸੈਕਸ਼ਨ 8 (1) ਤਹਿਤ ਤੁਰੰਤ ਪ੍ਰਭਾਵ ਤੋਂ ਰੱਦ ਕੀਤਾ ਜਾਂਦਾ ਹੈ। ਇਸ ਇਮੀਗਰੇਸ਼ਨ ਲਾਇਸੰਸ ਦੇ ਨਾਲ ਸਬੰਧਤ ਦੇ ਖਿਲਾਫ਼ ਕੋਈ ਸ਼ਿਕਾਇਤ/ਕੇਸ ਹੋਵੇਗਾ ਤਾਂ ਇਸ ਸਬੰਧੀ ਸੰਜੀਵ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਮਕਾਨ ਨੰ: 21, ਧਾਲੀਵਾਲ ਕਾਲੋਨੀ, ਪੋਸਟ ਆਫਿਸ ਰੋਡ, ਪਟਿਆਲਾ ਇਸ ਦਾ ਖੁਦ ਜ਼ਿੰਮੇਵਾਰ ਹੋਵੇਗਾ।
Related Post
Popular News
Hot Categories
Subscribe To Our Newsletter
No spam, notifications only about new products, updates.