
ਜ਼ਿਲ੍ਹਾ ਮੈਜਿਸਟ੍ਰੇਟ ਸੰਗਰੂਰ ਵੱਲੋਂ ਆਈਲੈਟਸ ਅਤੇ ਇਮੀਗਰੇਸ਼ਨ ਕੰਸਲਟੈਂਸੀ ਆਦਿ ਦੇ ਲਾਇਸੰਸ ਰੱਦ
- by Jasbeer Singh
- June 16, 2025

ਜ਼ਿਲ੍ਹਾ ਮੈਜਿਸਟ੍ਰੇਟ ਸੰਗਰੂਰ ਵੱਲੋਂ ਆਈਲੈਟਸ ਅਤੇ ਇਮੀਗਰੇਸ਼ਨ ਕੰਸਲਟੈਂਸੀ ਆਦਿ ਦੇ ਲਾਇਸੰਸ ਰੱਦ ਸੰਗਰੂਰ 16 ਜੂਨ: ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀ ਸੰਦੀਪ ਰਿਸ਼ੀ ਨੇ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੇਗੂਲੇਸ਼ਨ ਐਕਟ ਤਹਿਤ ਬਣੇ ਰੂਲਜ ਦੇ ਸਕੇਸ਼ਨ 8(1) ਵਿੱਚ ਦਰਜ ਉਪਬੰਧ ਅਨੂਸਾਰ ਪ੍ਰਾਰਥੀਆਂ ਵੱਲੋਂ ਕੀਤੀ ਗਈ ਪ੍ਰਤੀ ਬੇਨਤੀ ਤਹਿਤ ਉਨ੍ਹਾਂ ਦੇ ਆਇਲੈਟਸ ਇਮੀਗਰੇਸ਼ਨ ਕੰਨਸਲਟੈਂਸੀ ਆਦਿ ਦੇ ਲਾਇਸੰਸ ਰੱਦ ਕਰ ਦਿੱਤੇ ਹਨ। ਜ਼ਿਲ੍ਹਾ ਮੈਜਿਸਟ੍ਰੇਟ ਸੰਦੀਪ ਰਿਸ਼ੀ ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਸਰਕਾਰ ਵੱਲੋ ਜਾਰੀ ਕੀਤੇ ਗਏ ਪੰਜਾਬ ਮਨੁੱਖੀ ਤਸ਼ਕਰੀ ਰੋਕੂ ਐਕਟ 2012 ਅਧੀਨ ਜਾਰੀ ਪੰਜਾਬ ਮਨੁੱਖੀ ਤਸ਼ਕਰੀ ਨਿਯਮ 2013 (ਸੋਧਿਆ ਨਾਮ ਟਰੈਵਲ ਪ੍ਰਫੈਸ਼ਨਲ ਰੈਗੂਲੇਸ਼ਨ) ਦੇ ਤਹਿਤ" (M/S Marahar Education Services) ਸਾਹਮਣੇ ਮੁਲਤਾਨੀ ਢਾਬਾ ਬੱਸ ਸਟੈਂਡ ਰੋਡ, ਧੂਰੀ ਦੇ ਨਾਮ ਤੇ ਸ੍ਰੀਮਤੀ ਲਵਪ੍ਰੀਤ ਕੌਰ ਮਰਾਹੜ ਪਤਨੀ ਸਿਮਰਜੀਤ ਸਿੰਘ ਵਾਸੀ ਕੱਕੜਵਾਲ ਥਾਣਾ ਸਦਰ ਧੂਰੀ ਜ਼ਿਲ੍ਹਾ ਸੰਗਰੂਰ ਨੂੰ ਆਈਲੈਟਸ ਦਾ ਲਾਇਸੰਸ ਨੰਬਰ 122/DC/MA/SGR/2020 ਨੂੰ ਜਾਰੀ ਕੀਤਾ ਗਿਆ ਸੀ। ਜਿਸ ਦੀ ਮਿਆਦ 31-1-2025 ਤੱਕ ਸੀ। (M/S Abroad law Firm) ਦੁਕਾਨ ਨੰਬਰ 207, ਨਿਊ ਐਮ.ਏ ਗਰੇਨ ਮਾਰਕਿਟ ਸੁਨਾਮ ਦੇ ਨਾਮ ਤੇ ਸ੍ਰੀ ਦਿਲਪ੍ਰੀਤ ਸਿੰਘ ਪੁੱਤਰ ਪ੍ਰਿਤਪਾਲ ਸਿੰਘ ਵਾਸੀ ਮਕਾਨ ਨੰਬਰ 405, ਗੋਪਾਲ ਨਗਰ ਸੁਨਾਮ ਥਾਣਾ ਸਿਟੀ ਸੁਨਾਮ, ਜ਼ਿਲ੍ਹਾ ਸੰਗਰੂਰ ਨੂੰ ਇੰਮੀਗ੍ਰੇਸ਼ਨ ਕੰਨਸਲਟੈਸੀ ਦਾ ਲਾਇਸੰਸ ਨੰਬਰ 06/ਡੀ.ਸੀ/ਐਮ.ਏ/ਸੰਗਰੂਰ/2018 ਨੂੰ ਜਾਰੀ ਕੀਤਾ ਗਿਆ ਸੀ। ਜਿਸ ਦੀ ਮਿਆਦ 14-03-2023 ਤੱਕ ਸੀ। (M/S Spring Institute of Foreign Languages) ਨੇੜੇ ਮਾਤਾ ਮੋਦੀ ਪਾਰਕ ਸੁਨਾਮ ਦੇ ਨਾਮ ਤੇ ਸ੍ਰੀ ਨਵਿੰਦਰਪਾਲ ਸਿੰਘ ਮਹਿਰੋਕ ਪੁੱਤਰ ਗੁਰਚਰਨ ਸਿੰਘ ਵਾਸੀ ਮਕਾਨ ਨੰਬਰ 277, ਵਾਰਡ ਨੰਬਰ 19, ਬਾਬਾ ਗੁਰਦੁਆਰਾ ਸੁਨਾਮ, ਜ਼ਿਲ੍ਹਾ ਸੰਗਰੂਰ ਨੂੰ ਆਈਲੈਟਸ ਅਤੇ ਕੰਨਸਲਟੈਂਸੀ ਦਾ ਲਾਇਸੰਸ ਨੰਬਰ 49/DC/MA/SGR/2018 ਨੂੰ ਜਾਰੀ ਕੀਤਾ ਗਿਆ ਸੀ। ਜਿਸ ਦੀ ਮਿਆਦ 14-03-2023 ਤੱਕ ਸੀ। (M/S Global Visa junction) ਐਮ.ਕੇ ਰੋਡ ਸਾਹਮਣੇ ਜਗਨ ਨਾਥ ਪੈਟਰੋਲ ਪੰਪ ਧੂਰੀ, ਜ਼ਿਲ੍ਹਾ ਸੰਗਰੂਰ ਦੇ ਨਾਮ ਸ੍ਰੀ ਹੀਰਾ ਜਿੰਦਲ ਪੁੱਤਰ ਸ਼ਾਮ ਲਾਲ ਵਾਸੀ ਮਕਾਨ ਨੰਬਰ 418, ਵਾਰਡ ਨੰਬਰ 2ਏ, ਜਨਤਾ ਨਗਰ ਧੂਰੀ, ਜ਼ਿਲ੍ਰਾ ਸੰਗਰੂਰ ਨੂੰ ਕੰਨਸਲਟੈਂਸੀ ਦਾ ਲਾਇਸੰਸ ਨੰਬਰ 141/DC/MA/SGR/2020 ਨੂੰ ਜਾਰੀ ਕੀਤਾ ਗਿਆ ਸੀ। ਜਿਸ ਦੀ ਮਿਆਦ 16-07-2025 ਤੱਕ ਸੀ। (M/S Justin Services) ਮਹਿਲਾ ਰੋਡ, ਨੇੜੇ ਐਮ.ਆਰ.ਐਫ ਟਾਇਰਜ਼ ਸ਼ੋਅਰੂਮ ਸੰਗਰੂਰ ਦੇ ਨਾਮ ਸ੍ਰੀ ਵਿਨੋਦ ਕੁਮਾਰ ਸ਼ਰਮਾ ਪੁੱਤਰ ਧੰਨ ਰਾਜ ਸ਼ਰਮਾਂ ਵਾਸੀ ਸੇਵਾ ਸਿੰਘ ਠੀਕਰੀਵਾਲ ਕਲੋਨੀ ਸੰਗਰੂਰ ਅਤੇ ਸ੍ਰੀ ਸਚਿਨ ਗਰਗ ਪੁੱਤਰ ਕਾਲੀ ਰਾਮ ਗਰਗ ਕੁਟੇਜ ਗੁਰੂ ਨਾਨਕ ਕਲੋਨੀ ਸੰਗਰੂਰ ਨੂੰ ਇਮੀਗ੍ਰੇਸ਼ਨ ਕੰਨਸਲਟੈਂਸੀ ਦਾ ਲਾਇਸੰਸ ਨੰਬਰ 78/DC/MA/SGR/2018 ਨੂੰ ਜਾਰੀ ਕੀਤਾ ਗਿਆ ਸੀ। ਜਿਸ ਦੀ ਮਿਆਦ 01-05-2024 ਤੱਕ ਸੀ। (M/S Achievers Hub) ਨੇੜੇ ਰਿਸ਼ੀ ਹਸਪਤਾਲ , ਮੰਡੇਰ ਇਨਕਲੇਵ , ਜ਼ਿਲ੍ਹਾ ਸੰਗਰੂਰ ਦੇ ਨਾਮ ਤੇ ਸ੍ਰੀ ਪਰਮਿੰਦਰ ਸਿੰਘ ਵਾਸੀ ਹੇੜੀਕੇ, ਤਹਿਸੀਲ ਧੂਰੀ, ਜ਼ਿਲ੍ਹਾ ਸੰਗਰੂਰ ਨੂੰ ਆਈਲੈਟਸ ਦਾ ਲਾਇਸੰਸ ਨੰਬਰ 72/DC/MA/SGR/2019 ਨੂੰ ਜਾਰੀ ਕੀਤਾ ਗਿਆ ਸੀ। ਜਿਸ ਦੀ ਮਿਆਦ 26-03-2024 ਤੱਕ ਸੀ। (M/S Inspire Global British School ) ਰੇਲਵੇ ਰੋਡ, ਸੁਨਾਮ ਊਧਮ ਸਿੰਘ ਵਾਲਾ, ਜ਼ਿਲ੍ਹਾ ਸੰਗਰੂਰ ਦੇ ਨਾਮ ਸ੍ਰੀ ਭਗਵਤੀ ਚਰਨ ਧਾਰਨੀ ਪੁੱਤਰ ਲਛਮਣ ਦਾਸ ਵਾਸੀ ਦਸਮੇਸ਼ ਨਗਰ, ਗਲੀ ਨੰ: 1, ਸੰਗਰੂਰ ਵ ਗੁਰਕੀਰਤ ਸਿੰਘ ਪੁੱਤਰ ਸ੍. ਹਰਨਰੈਣ ਸਿੰਘ ਵਾਸੀ ਗਲੀ ਨੰ: 5ਡੀ, ਦਸਮੇਸ਼ ਨਗਰ, ਸੰਗਰੂਰ ਵੱਲੋਂ ਬੇਨਤੀ ਕੀਤੀ ਹੈ ਕਿ ਅਸੀ ਉਕਤ ਦੋਵੇਂ ਅਤੇ ਸੁਰਿੰਦਰ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਸੰਗਤੀਵਾਲਾ, ਤਹਿ: ਲਹਿਰਾ, ਜ਼ਿਲ੍ਹਾ ਸੰਗਰੂਰ ਨੂੰ ਆਈਲੈਂਟਸ ਦਾ ਲਾਇਸੰਸ ਨੰਬਰ 55/ਡੀ.ਸੀ/ਐਮ.ਏ/ਸੰਗਰੂਰ/2018 ਨੂੰ ਜਾਰੀ ਕੀਤਾ ਗਿਆ ਸੀ। ਜਿਸ ਦੀ ਮਿਆਦ 13-12-2023 ਤੱਕ ਸੀ। ਜ਼ਿਲ੍ਹਾ ਮੈਜਿਸਟ੍ਰੇਟ ਨੇ ਸਪੱਸ਼ਟ ਕੀਤਾ ਕਿ ਜੇਕਰ ਉਕਤ ਲਾਇਸੈਂਸ ਧਾਰਕਾਂ ਜਾਂ ਫਰਮਾਂ ਦੇ ਨਾਲ ਸਬੰਧਤ ਕੋਈ ਸ਼ਿਕਾਇਤ/ਕੇਸ ਹੋਵੇਗਾ ਤਾਂ ਇਸ ਸਬੰਧੀ ਉਹ ਖੁਦ ਜਿੰਮੇਵਾਰ ਹੋਣਗੇ।
Related Post
Popular News
Hot Categories
Subscribe To Our Newsletter
No spam, notifications only about new products, updates.