
ਜ਼ਿਲ੍ਹਾ ਮੈਜਿਸਟਰੇਟ ਸੰਗਰੂਰ ਸੰਦੀਪ ਰਿਸ਼ੀ ਵੱਲੋਂ ਆਇਲੈਟਸ ਸੈਂਟਰ ਦਾ ਲਾਇਸੰਸ ਰੱਦ
- by Jasbeer Singh
- February 8, 2025

ਜ਼ਿਲ੍ਹਾ ਮੈਜਿਸਟਰੇਟ ਸੰਗਰੂਰ ਸੰਦੀਪ ਰਿਸ਼ੀ ਵੱਲੋਂ ਆਇਲੈਟਸ ਸੈਂਟਰ ਦਾ ਲਾਇਸੰਸ ਰੱਦ ਸੰਗਰੂਰ, 8 ਫਰਵਰੀ : ਜ਼ਿਲ੍ਹਾ ਮੈਜਿਸਟਰੇਟ ਸੰਗਰੂਰ ਸੰਦੀਪ ਰਿਸ਼ੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਪੰਜਾਬ ਮਨੁੱਖੀ ਤਸ਼ਕਰੀ ਰੋਕੂ ਐਕਟ 2012 ਅਧੀਨ ਜਾਰੀ ਪੰਜਾਬ ਮਨੁੱਖੀ ਤਸਕਰੀ ਨਿਯਮ 2013 (ਸੋਧਿਆ ਨਾਮ ਟਰਵਲ ਪ੍ਰੋਫੈਸ਼ਨਲ ਰੈਗੂਲੇਸ਼ਨ) ਦੇ ਤਹਿਤ "M/s GR Study Abroad, Super Market, Near Bus Stand, Sunam Udham Singh Wala, District Sangrur ਦੇ ਨਾਮ ਸ਼੍ਰੀ ਗਗਨਦੀਪ ਕੁਮਾਰ ਪੁੱਤਰ ਵਿਜੈ ਕੁਮਾਰ ਵਾਸੀ ਬਾਬਾ ਪਰਮਾਨੰਦ ਬਸਤੀ, ਨੇੜੇ ਐਮ. ਸੀ. ਪਾਰਕ, ਮਕਾਨ ਨੰਬਰ 164 ਸੁਨਾਮ ਊਧਮ ਸਿੰਘ ਵਾਲਾ, ਜ਼ਿਲ੍ਹਾ ਸੰਗਰੂਰ ਨੂੰ ਆਇਲੈਟਸ ਦਾ ਲਾਇਸੰਸ ਨੰਬਰ 64/ਡੀ. ਸੀ/ਐਮ. ਏ/ਸੰਗਰੂਰ/ 2019 ਜਾਰੀ ਕੀਤਾ ਗਿਆ ਸੀ ਜਿਸ ਦੀ ਮਿਆਦ 10/02/2024 ਤੱਕ ਸੀ । ਪ੍ਰਾਰਥੀ ਵੱਲੋਂ ਲਿਖਤੀ ਦਰਖਾਸਤ ਪੇਸ਼ ਕੀਤੀ ਗਈ ਸੀ ਕਿ ਉਹ ਕੋਵਿਡ-19 ਸਮੇਂ ਤੋਂ ਹੀ ਉਸ ਦਾ ਆਇਲੈਟਸ ਸੈਂਟਰ ਬੰਦ ਪਿਆ ਹੈ ਅਤੇ ਪਹਿਲਾਂ ਹੀ ਬਹੁਤ ਜ਼ਿਆਦਾ ਵਿੱਤੀ ਨੁਕਸਾਨ ਝੱਲ ਚੁੱਕਾ ਹੈ, ਇਸ ਲਈ ਉਹ ਅਪਣੇ ਅਸਲ ਆਇਲੈਟਸ ਦਾ ਲਾਇਸੰਸ ਸਰੰਡਰ ਕਰ ਹਿਹਾ ਹੈ । ਪੰਜਾਬ ਟਰੈਵਲ ਪ੍ਰੋਫੈਸ਼ਨਲ ਰੇਗੂਲੇਸ਼ਨ ਐਕਟ ਤਹਿਤ ਬਣੇ ਰੂਲਜ ਦੇ ਸੈਕਸ਼ਨ 8 (1) ਵਿੱਚ ਦਰਜ ਉਪਬੰਧ ਅਨੂਸਾਰ ਪ੍ਰਾਰਥੀ ਦਾ ਲਾਇਸੰਸ ਰੱਦ ਕੀਤਾ ਜਾ ਸਕਦਾ ਹੈ । ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਇਸ ਲਈ ਪ੍ਰਾਰਥੀ ਵੱਲੋ ਪ੍ਰਾਪਤ ਹੋਈ ਪ੍ਰਤੀ ਬੇਨਤੀ ਅਤੇ ਉਪਰੋਕਤ ਪ੍ਰਸਥਿਤੀਆਂ ਦੇ ਮੱਦੇ ਨਜ਼ਰ " M/s GR Study Abroad, Super Market, Near Bus Stand, Sunam Udham Singh Wala, District Sangrur ਦੇ ਨਾਮ ‘ਤੇ ਸ਼੍ਰੀ ਗਗਨਦੀਪ ਕੁਮਾਰ ਪੁੱਤਰ ਵਿਜੈ ਕੁਮਾਰ ਵਾਸੀ ਬਾਬਾ ਪਰਮਾਨੰਦ ਬਸਤੀ, ਨੇੜੇ ਐਮ. ਸੀ. ਪਾਰਕ, ਮਕਾਨ ਨੰਬਰ 164 ਸੁਨਾਮ ਊਧਮ ਸਿੰਘ ਵਾਲਾ, ਜ਼ਿਲ੍ਹਾ ਸੰਗਰੂਰ ਨੂੰ ਜਾਰੀ ਕੀਤਾ ਗਿਆ ਆਇਲੈਟਸ ਦਾ ਲਾਇਸੰਸ ਨੰਬਰ 64/ਡੀ. ਸੀ/ਐਮ. ਏ/ਸੰਗਰੂਰ/ 2019 ਪ੍ਰੋਫੈਸਨਲ ਰੇਗੂਲੇਸ਼ਨ ਦੇ ਸੈਕਸ਼ਨ 8(1) ਤਹਿਤ ਤੁਰੰਤ ਪ੍ਰਭਾਵ ਤੋਂ ਰੱਦ ਕੀਤਾ ਜਾਂਦਾ ਹੈ । ਇਸ ਆਇਲੈਟਸ ਦੇ ਲਾਇਸੰਸ ਨਾਲ ਸਬੰਧਤ ਦੇ ਖਿਲਾਫ ਕੋਈ ਸ਼ਿਕਾਇਤ/ਕੇਸ ਹੋਵੇਗਾ ਤਾਂ ਇਸ ਸਬੰਧੀ ਸ਼੍ਰੀ ਗਗਨਦੀਪ ਕੁਮਾਰ ਪੁੱਤਰ ਵਿਜੈ ਕੁਮਾਰ ਵਾਸੀ ਬਾਬਾ ਪਰਮਾਨੰਦ ਬਸਤੀ, ਨੇੜੇ ਐਮ. ਸੀ. ਪਾਰਕ, ਮਕਾਨ ਨੰਬਰ 164 ਸੁਨਾਮ ਊਧਮ ਸਿੰਘ ਵਾਲਾ, ਜ਼ਿਲ੍ਹਾ ਸੰਗਰੂਰ ਇਸ ਦਾ ਖੁਦ ਜ਼ਿੰਮੇਵਾਰ ਹੋਵੇਗਾ ।
Related Post
Popular News
Hot Categories
Subscribe To Our Newsletter
No spam, notifications only about new products, updates.