
ਜਲਦ ਹੀ ਖੁੱਲਣਗੇ ਜਿਲ੍ਹਾਂ ਪੱਧਰ ਤੇ ਆਮ ਆਦਮੀ ਪਾਰਟੀ ਦੇ ਜਿਲ੍ਹਾ ਦਫ਼ਤਰ
- by Jasbeer Singh
- August 5, 2024

ਜਲਦ ਹੀ ਖੁੱਲਣਗੇ ਜਿਲ੍ਹਾਂ ਪੱਧਰ ਤੇ ਆਮ ਆਦਮੀ ਪਾਰਟੀ ਦੇ ਜਿਲ੍ਹਾ ਦਫ਼ਤਰ ਹਰਚੰਦ ਸਿੰਘ ਬਰਸਟ ਨੇ ਪੰਜਾਬ ਦੇ ਸਾਰੇ ਜਿਲ੍ਹਾ ਪ੍ਰਧਾਨਾਂ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਸੌਂਪੇ ਮੰਗ ਪੱਤਰ ਚੰਡੀਗੜ੍ਹ, 5 ਅਗਸਤ : ਆਮ ਆਦਮੀ ਪਾਰਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮੁਲਾਕਾਤ ਕਰਕੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀਆਂ ਕੀਤੀਆਂ ਜਾ ਰਹੀਆਂ ਗਤੀਵਿਧਿਆਂ ਬਾਰੇ ਜਾਣਕਾਰੀ ਦਿੱਤੀ। ਪੰਜਾਬ ਵਿੱਚ ਆਮ ਆਦਮੀ ਪਾਰਟੀ ਜੋ ਕਿ 117 ਵਿੱਚੋਂ 92 ਵਿਧਾਇਕ ਜਿੱਤ ਕੇ ਵੱਡੀ ਪਾਰਟੀ ਬਣੀ ਹੈ। ਜਿਲ੍ਹਾ ਪ੍ਰਧਾਨਾ ਦਾ ਪ੍ਰਸ਼ਾਸਨ, ਸਰਕਾਰੀ ਨੁਮਾਇੰਦਿਆਂ ਅਤੇ ਆਮ ਲੋਕਾਂ ਵਿਚਾਲੇ ਤਾਲਮੇਲ ਹੋਣਾ ਜਰੂਰੀ ਹੈ। ਇਨ੍ਹਾਂ ਸਭ ਵਿਚਾਰਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਆਮ ਆਦਮੀ ਪਾਰਟੀ ਪੰਜਾਬ ਦੇ ਸਾਰੇ ਜਿਲ੍ਹਾ ਪ੍ਰਧਾਨਾਂ ਨੇ ਮੁੱਖ ਮੰਤਰੀ ਪੰਜਾਬ ਦੇ ਨਾਂ ਅਲਗ-ਅਲਗ ਮੰਗ ਪੱਤਰ ਲਿਖੇ ਹਨ ਤਾਂ ਜੋ ਪਾਰਟੀ, ਲੋਕਾਂ ਅਤੇ ਸਰਕਾਰ ਵਿਚਕਾਰ ਤਾਲਮੇਲ ਬਣਿਆ ਰਹੇ। ਹਰ ਜਿਲ੍ਹਾ ਪ੍ਰਧਾਨ ਨੇ ਇਸ ਮਕਸਦ ਲਈ ਜਿਲ੍ਹਾ ਪਾਰਟੀ ਦਫ਼ਤਰ ਬਣਾਉਣ ਲਈ ਸਰਕਾਰ ਤੋਂ ਮੰਗ ਕੀਤੀ ਹੈ ਕਿ ਹਰ ਜਿਲ੍ਹੇ ਵਿੱਚ 1000 ਵਰਗ ਗੱਜ਼ ਜਗ੍ਹਾਂ ਕੁਲੈਕਟਰ ਰੇਟਾਂ ਤੇ ਜਿਲ੍ਹਾ ਪੱਧਰ ਤੇ ਦਫ਼ਤਰ ਬਣਾਉਣ ਲਈ ਉਪਲਬਧ ਕਰਵਾਈ ਜਾਵੇ। ਸ. ਬਰਸਟ ਨੇ ਪੰਜਾਬ ਦੇ ਸਾਰੇ ਜਿਲ੍ਹਾ ਪ੍ਰਧਾਨਾਂ ਵੱਲੋਂ ਪ੍ਰਾਪਤ ਹੋਏ ਅਲਗ-ਅਲਗ ਮੰਗ ਪੱਤਰਾਂ ਨੂੰ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੂੰ ਸੌਂਪਿਆ । ਬਰਸਟ ਨੇ ਦੱਸਿਆ ਕਿ ਪਾਰਟੀ, ਲੋਕਾਂ ਅਤੇ ਸਰਕਾਰ ਦੇ ਆਪਸੀ ਤਾਲਮੇਲ ਲਈ ਜਿਲ੍ਹਾ ਪੱਧਰ ਤੇ ਜਿਲ੍ਹਾ ਹੈਡ ਕੁਆਟਰ ਬਣਾਉਣ ਦੇ ਸੁਝਾਅ ਦਾ ਸ. ਭਗਵੰਤ ਸਿੰਘ ਮਾਨ ਨੇ ਭਰਪੂਰ ਸੁਆਗਤ ਕੀਤਾ ਹੈ। ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ ਆਪ ਦੇ ਸੂਬਾ ਜਨਰਲ ਸਕੱਤਰ ਸ. ਹਰਚੰਦ ਸਿੰਘ ਬਰਸਟ ਨੂੰ ਭਰੋਸਾ ਦਵਾਇਆ ਕਿ ਪੰਜਾਬ ਦੇ ਸਾਰੇ ਜਿਲ੍ਹਿਆਂ ਵਿੱਚ ਜਿਲ੍ਹਾ ਪੱਧਰ ਤੇ ਘੱਟੋ-ਘੱਟ 1000 ਵਰਗ ਗੱਜ ਜਗ੍ਹਾਂ ਜਾਂ ਇਸ ਤੋਂ ਵੱਧ ਜਿਨ੍ਹੀਂ ਸੰਭਵ ਹੋ ਸਕੇ ਜਗ੍ਹਾਂ ਕੁਲੈਕਟਰ ਰੇਟਾਂ ਤੇ ਜਿਲ੍ਹਾਂ ਪ੍ਰਧਾਨਾਂ ਨੂੰ ਉਪਲਬਧ ਕਰਵਾਈ ਜਾਵੇਗੀ।
Related Post
Popular News
Hot Categories
Subscribe To Our Newsletter
No spam, notifications only about new products, updates.