

ਦੀਵਾਲੀ ਦੀ ਰਾਤ ਦੋ ਪਰਿਵਾਰਾਂ ਲਈ ਬਣ ਗਈ ਮਾਤਮ ਦੀ ਰਾਤ ਬਟਾਲਾ : ਬਟਾਲਾ ਦੇ ਡੇਰਾ ਬਾਬਾ ਨਾਨਕ ਰੋਡ ਤੇ ਧਰਮਕੋਟ ਨਜਦੀਕ ਦੇਰ ਰਾਤ ਵਾਪਰੇ ਭਿਆਨਕ ਹਾਦਸੇ ਨੇ ਦੋ ਘਰਾਂ ਅੰਦਰ ਸੱਥਰ ਵਿਛਾ ਦਿੱਤੇ ਦੀਵਾਲੀ ਦੀਆਂ ਖੁਸ਼ੀਆਂ ਗਮਾਂ ਵਿੱਚ ਬਦਲ ਗਈਆਂ । ਇਸ ਭਿਆਨਕ ਹਾਦਸੇ ਨੇ ਦੋ ਪਰਿਵਾਰਾਂ ਦੇ ਜਵਾਨ ਪੁੱਤਰ ਸਦਾ ਲਈ ਪਰਿਵਾਰ ਕੋਲੋ ਖੋਹ ਲਏ।ਇਸ ਹਾਦਸੇ ਵਿੱਚ ਮੌਤ ਦੀ ਅਗੋਸ ਵਿੱਚ ਗਏ ਲਵਪ੍ਰੀਤ ਸਿੰਘ ਅਤੇ ਵਿਜੈ ਕੁਮਾਰ ਦੋਵੇਂ ਗੂੜੇ ਦੋਸਤ ਸਨ।ਮ੍ਰਿਤਕ ਵਿਜੈ ਕੁਮਾਰ ਉਮਰ 18 ਸਾਲ ਦੇ ਪਰਿਵਾਰਕ ਮੈਬਰਾਂ ਨੇ ਦੱਸਿਆ ਕਿ ਦੇਰ ਰਾਤ ਵਿਜੈ ਕੁਮਾਰ ਆਪਣੇ ਮੋਟਰਸਾਈਕਲ ਤੇ ਆਪਣੇ ਦੋਸਤ ਲਵਪ੍ਰੀਤ ਸਿੰਘ ਨੂੰ ਉਸਦੇ ਘਰ ਛੱਡਣ ਲਈ ਗਿਆ ਸੀ ਕਿਉਂਕਿ ਲਵਪ੍ਰੀਤ ਸਿੰਘ ਦੀ ਗੱਡੀ ਰਸਤੇ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਵਿੱਚ ਲਵਪ੍ਰੀਤ ਦਾ ਤੇ ਕੋਈ ਨੁਕਸਾਨ ਨਹੀਂ ਹੋਇਆ ਪਰ ਉਸਦੀ ਗੱਡੀ ਦਾ ਕਾਫੀ ਨੁਕਸਾਨ ਹੋ ਗਿਆ ਸੀ । ਇਸੇ ਲਈ ਵਿਜੈ ਕੁਮਾਰ ਲਵਪ੍ਰੀਤ ਸਿੰਘ ਨੂੰ ਆਪਣੇ ਮੋਟਰਸਾਈਕਲ ਤੇ ਉਸਨੂੰ ਉਸਦੇ ਪਿੰਡ ਛੱਡਣ ਲਈ ਜਾ ਰਿਹਾ ਸੀ ਪਰ ਹੋਣੀ ਨੇ ਦੋਵਾਂ ਨੂੰ ਰਸਤੇ ਵਿਚ ਹੀ ਘੇਰ ਲਿਆ । ਕਿਸੇ ਅਣਪਛਾਤੇ ਵਾਹਨ ਨਾਲ ਟਕਰਾਉਣ ਕਾਰਨ ਦੋਵਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਮ੍ਰਿਤਕ ਵਿਜੈ ਕੁਮਾਰ ਅਜੇ ਕੁਵਾਰਾ ਸੀ ਅਤੇ ਮ੍ਰਿਤਕ ਲਵਪ੍ਰੀਤ ਸਿੰਘ ਵਿਆਹਿਆ ਹੋਇਆ ਸੀ ਉਸਦੇ ਦੋ ਬੱਚੇ ਸਨ ।
Related Post
Popular News
Hot Categories
Subscribe To Our Newsletter
No spam, notifications only about new products, updates.