post

Jasbeer Singh

(Chief Editor)

National

ਜੌਨਪੁਰ `ਚ ਚਾਈਨਾ ਡੋਰ ਦੀ ਲਪੇਟ `ਚ ਆਉਣ ਨਾਲ ਡਾਕਟਰ ਦੀ ਮੌਤ

post-img

ਜੌਨਪੁਰ `ਚ ਚਾਈਨਾ ਡੋਰ ਦੀ ਲਪੇਟ `ਚ ਆਉਣ ਨਾਲ ਡਾਕਟਰ ਦੀ ਮੌਤ ਜੌਨਪੁਰ, 15 ਜਨਵਰੀ 2026 : ਭਾਰਤ ਦੇਸ਼ ਦੇ ਸੂਬੇ ਉੱਤਰ ਪ੍ਰਦੇਸ਼ ਦੇ ਜੌਨਪੁਰ ਜਿ਼ਲੇ ਵਿਚ ਚਾਈਨਾ ਡੋਰ ਦੀ ਲਪੇਟ ਵਿਚ ਆਉਣ ਨਾਲ ਇਕ ਡਾਕਟਰ ਦੀ ਮੌਤ ਹੋ ਗਈ ਹੈ। ਘਟਨਾ ਲਾਈਨ ਬਾਜ਼ਾਰ ਥਾਣੇ ਦੇ ਖੇਤਰ ਪਚਹਟੀਆ ਪਿੰਡ ਨੇੜੇ ਵਾਪਰੀ ਪੁਲਸ ਅਨੁਸਾਰ ਇਹ ਘਟਨਾ ਲਾਈਨ ਬਾਜ਼ਾਰ ਥਾਣੇ ਦੇ ਇਲਾਕੇ ਦੇ ਪਚਹਟੀਆ ਪਿੰਡ ਨੇੜੇ ਪ੍ਰਸਾਦ ਇੰਟਰਨੈਸ਼ਨਲ ਸਕੂਲ ਦੇ ਸਾਹਮਣੇ ਵਾਪਰੀ। ਪੁਲਸ ਕਪਤਾਨ (ਸ਼ਹਿਰ) ਆਯੂਸ਼ ਸ਼੍ਰੀਵਾਸਤਵ ਨੇ ਦੱਸਿਆ ਕਿ ਕੇਰਾਕਤ ਕੋਤਵਾਲੀ ਇਲਾਕੇ ਦੇ ਨਿਵਾਸੀ ਡਾ. ਮੁਹੰਮਦ ਸ਼ਮੀਰ ਫਿਜ਼ੀਓਥੈਰੇਪਿਸਟ ਅਤੇ ਨਿੱਜੀ ਡਾਕਟਰ ਸਨ । ਟੈ੍ਰਫਿਕ ਇੰਸਪੈਕਟਰ ਨੇ ਤੁਰੰਤ ਪਹੁੰਚਾਇਆ ਜ਼਼ਖਮੀ ਨੂੰ ਹਸਪਤਾਲ ਉਨ੍ਹਾਂ ਦੱਸਿਆ ਕਿ ਡਾ. ਸ਼ਮੀਰ ਬੁੱਧਵਾਰ ਸਵੇਰੇ ਮੋਟਰਸਾਈਕਲ `ਤੇ ਜੌਨਪੁਰ ਹੈੱਡਕੁਆਰਟਰ ਵਿਖੇ ਕਿਸੇ ਡਾਕਟਰ ਨੂੰ ਮਿਲਣ ਆਏ ਸਨ । ਵਾਪਸ ਪਰਤਦੇ ਸਮੇਂ ਪ੍ਰਸਾਦ ਇੰਟਰਨੈਸ਼ਨਲ ਸਕੂਲ ਦੇ ਕੋਲ ਸੜਕ `ਤੇ ਫੈਲੀ ਚਾਈਨੀ ਡੋਰ ਦੀ ਲਪੇਟ ਵਿਚ ਆਉਣ ਨਾਲ ਉਨ੍ਹਾਂ ਦੀ ਧੌਣ ਗੰਭੀਰ ਤੌਰ `ਤੇ ਵੱਢੀ ਗਈ । ਅਧਿਕਾਰੀ ਨੇ ਦੱਸਿਆ ਕਿ ਮੌਕੇ `ਤੇ ਪਹੁੰਚੇ ਟ੍ਰੈਫਿਕ ਇੰਸਪੈਕਟਰ ਸੁਸ਼ੀਲ ਮਿਸ਼ਰਾ ਨੇ ਤੁਰੰਤ ਜ਼ਖਮੀ ਨੂੰ ਜਿ਼ਲਾ ਹਸਪਤਾਲ ਪਹੁੰਚਾਇਆ, ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।

Related Post

Instagram