July 9, 2024 05:50:25
post

Jasbeer Singh

(Chief Editor)

Patiala News

ਅੰਤਰ-ਰਾਸ਼ਟਰੀ ਡਾਕਟਰ ਦਿਵਸ ਮੌਕੇ ਬ੍ਰਹਮ ਕੁਮਾਰੀ ਸੰਸ਼ਥਾ ਮਾਡਲ ਟਾਊਨ ਸ਼ਾਖਾ,ਪਟਿਆਲਾ ਵੱਲੋਂ ਡਾਕਟਰਾਂ ਨੂੰ ਕੀਤਾ ਗਿਆ ਸਨਮਾ

post-img

ਅੰਤਰ-ਰਾਸ਼ਟਰੀ ਡਾਕਟਰ ਦਿਵਸ ਮੌਕੇ ਬ੍ਰਹਮ ਕੁਮਾਰੀ ਸੰਸ਼ਥਾ ਮਾਡਲ ਟਾਊਨ ਸ਼ਾਖਾ,ਪਟਿਆਲਾ ਵੱਲੋਂ ਡਾਕਟਰਾਂ ਨੂੰ ਕੀਤਾ ਗਿਆ ਸਨਮਾਨਿਤ ਪਟਿਆਲਾ , 3 ਜੁਲਾਈ 2024 () ਕਮਿਊਨਟੀ ਸਿਹਤ ਕੇਂਦਰ ਮਾਡਲ ਟਾਊਨ ਵਿਖੇ ਡਾਕਟਰ ਦਿਵਸ ਮੌਕੇ ਬ੍ਰਹਮ ਕੁਮਾਰੀ ਸੰਸ਼ਥਾਂ ਮਾਡਲ ਟਾਊਨ ਸ਼ਾਖਾ ਪਟਿਆਲਾ ਵੱਲੋਂ ਸੀਨੀਅਰ ਮੈਡੀਕਲ ਅਫਸਰ ਡਾ. ਵੀਨੂੰ ਗੋਇਲ,ਡਾ. ਗਗਨਜੀਤ ਵਾਲੀਆ,ਡਾ. ਜੈਸਮੀਨ ,ਡਾ. ਕਿਰਨਜੀਤ ਕੋਰ, ਡਾ.ਨੈਨਸੀ,ਡਾ.ਰਾਮੂ ਗੋਇਲ,ਡਾ.ਸਿਮਰਨਜੀਤ ਸਿੰਘ,ਡਾ.ਸੁਨੀਤਾ ਸੰਧੂ ਦਾ ਉਹਨਾਂ ਦੀਆਂ ਅਣਥੱਕ ਸੇਵਾਵਾਂ ਅਤੇ ਮਨੁੱਖੀ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਲਈ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਦੌਰਾਨ ਬ੍ਰਹਮ ਕੁਮਾਰੀਜ ਸੰਸਥਾਂ ਦੀ ਪ੍ਰਧਾਨ ਬ੍ਰਹਮ ਕੁਮਾਰੀਜ ਰਾਖੀ ਦੀਦੀ ਅਤੇ ਦਿਵਿਆ ਭੈਣ ਅਤੇ ਉਹਨਾਂ ਦੇ ਸਹਿਯੋਗੀ ਬ੍ਰਹਮਾ ਕੁਮਾਰ ਸੰਜੇ ਭਾਈ ਨੇ ਕਿਹਾ ਕਿ ਡਾਕਟਰ ਰੱਬ ਦਾ ਦੂਸਰਾ ਰੂਪ ਹੁੰਦੇ ਹਨ ਜੋ ਦਿਨ ਰਾਤ ਮਨੁੱਖਤਾ ਦੀ ਸੇਵਾ ਵਿੱਚ ਅਪਣੀ ਜਿੰਦਗੀ ਗੁਜਾਰਦੇ ਹਨ।ਇਹਨਾਂ ਦੀ ਸੇਵਾ ਭਾਵਨਾ ਨੂੰ ਨਜਰ ਅੰਦਾਜ ਨਹੀਂ ਕੀਤਾ ਜਾ ਸਕਦਾ ।ਕਿਉਂਕਿ ਅਜੋਕੇ ਤੇਜੀ,ਭਜਦੌੜ ਦੇ ਸਮੇਂ ਵਿੱਚ ਹਰ ਕੋਈ ਕਿਸੇ ਨਾ ਕਿਸੇ ਬਿਮਾਰੀ ਨਾਲ ਘਿਰਿਆ ਹੋਇਆ ਹੈ।ਉਹਨਾਂ ਕਿਹਾ ਕਿ ਕਈ ਵਾਰ ਵਿਅਕਤੀ ਅਪਣੇ ਆਪ ਢੇਰੀ ਢਾਹ ਕੇ ਬਹਿ ਜਾਂਦਾ ਹੈ,ਪਰ ਡਾਕਟਰ ਹੀ ਰੱਬ ਬਣ ਕੇ ਵਿਅਕਤੀ ਨੂੰ ਤਨੋਂ,ਮਨੋਂ ਤੰਦਰੁਸਤ ਕਰਦਾ ਹੈ,ਜਦੋਂ ਕਿ ਡਾਕਟਰ ਬਹੁਤੀ ਵਾਰ ਅਪਣੇ ਪਰਿਵਾਰ ਨੂੰ ਸਮਾਂ ਨਾਂ ਦੇ ਕੇ ਲੋਕਾਂ ਦੀ ਸਿਹਤਯਾਬੀ ਲਈ 24-24 ਘੰਟੇ ਵੀ ਡਿਊਟੀ ਕਰਦੇ ਹਨ।ਬ੍ਰਹਮਾ ਕੁਮਾਰੀ ਦੇ ਮੈਡੀਕਲ ਵਿੰਗ ਵੱਲੋਂ ਦਿਮਾਗ-ਸਰੀਰ-ਦਵਾਈ ਪ੍ਰੋਗਰਾਮ ਲਈ ਸੱਦਾ ਵੀ ਦਿੱਤਾ ਗਿਆ।ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਵੀਨੂੰ ਗੋਇਲ ਵੱਲੋਂ ਸਮੂਹ ਡਾਕਟਰਾਂ ਨੂੰ ਮੁਬਾਰਕਬਾਦ ਦਿੰਦਿਆ ਅਪਣੀ ਡਿਊਟੀ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਕਰਨ ਦੀ ਅਪੀਲ ਕੀਤੀ ਗਈ ।ਰਾਖੀ ਦੀਦੀ ਦਾ ਰੱਬੀ ਪਿਆਰ ਦਾ ਸੰਦੇਸ਼ ਸੁਣ ਕੇ ਸਾਰੇ ਡਾਕਟਰਾਂ ਨੇ ਭਵਿੱਖ ਵਿੱਚ ਹੋਰ ਵੀ ਪਿਆਰ ਨਾਲ ਬਿਮਾਰ ਲੋਕਾਂ ਦਾ ਇਲਾਜ ਕਰਨ ਦਾ ਸੰਕਲਪ ਲਿਆ।

Related Post