post

Jasbeer Singh

(Chief Editor)

Patiala News

ਪਟਿਆਲਾ ਸਹਿਰ ਵਿੱਚ ਕੁੱਤਿਆਂ ਦੀ ਦਹਿਸ਼ਤ

post-img

ਪਟਿਆਲਾ ਸਹਿਰ ਵਿੱਚ ਕੁੱਤਿਆਂ ਦੀ ਦਹਿਸ਼ਤ -23 ਦਿਨਾਂ ਵਿੱਚ ਆਏ ਕੁੱਤਿਆਂ ਦੇ ਵੱਢਣ ਦੇ 200 ਮਾਮਲੇ ਇੱਥੇ ਬੰਦੇ ਘੱਟ, ਸਿਰਫ ਨਜਰ ਆਉਂਦੇ ਕੁੱਤਿਆਂ ਦੇ ਝੁੰਡ, ਗਲੀਆਂ ‘ਚ ਨਿਕਲਣਾ ਹੋਇਆ ਮੁਸ਼ਕਿਲ ਪਟਿਆਲਾ : ਪਟਿਆਲਾ ਸ਼ਹਿਰ ਵਿੱਚ ਆਵਾਰਾ ਕੁੱਤਿਆਂ ਕਾਰਨ ਦਹਿਸ਼ਤ ਦਾ ਮਾਹੌਲ ਹੈ। ਸ਼ਹਿਰ ਦੀ ਹਰ ਗਲੀ, ਬਾਜ਼ਾਰ, ਜਨਤਕ ਪਾਰਕ, ਸਰਕਾਰੀ ਹਸਪਤਾਲ, ਹਰ ਗਲੀ, ਹਰ ਮੁਹੱਲਾ ਇਨ੍ਹਾਂ ਆਵਾਰਾ ਕੁੱਤਿਆਂ ਨਾਲ ਭਰਿਆ ਹੋਇਆ ਹੈ। ਪਟਿਆਲਾ ਸ਼ਹਿਰ ਇਨ੍ਹਾਂ ਆਵਾਰਾ ਕੁੱਤਿਆਂ ਦੀ ਬਹੁਤਾਤ ਤੋਂ ਪ੍ਰੇਸ਼ਾਨ ਹੈ । ਪ੍ਰਸ਼ਾਸਨ ਅੱਖਾਂ ਬੰਦ ਕਰਕੇ ਬੈਠਾ ਹੈ, ਉੱਥੇ ਪਟਿਆਲਾ ਵਿੱਚ ਰੋਜ਼ਾਨਾ 20 ਤੋਂ 22 ਕੇਸ ਕੁੱਤਿਆਂ ਵਲੋਂ ਲੋਕਾਂ ਨੂੰ ਵੱਢੇ ਜਾਣ ਦੇ ਮਾਮਲੇ ਸਾਹਮਣੇ ਆ ਰਹੇ ਹਨ, ਜਦਕਿ ਇਕੱਲੇ ਜਨਵਰੀ ਮਹੀਨੇ ਵਿੱਚ 200 ਦੇ ਕਰੀਬ ਕੇਸ ਕੁੱਤਿਆਂ ਵਲੋਂ ਕੱਟੇ ਜਾਣ ਦੇ ਸਰਕਾਰੀ ਹਸਪਤਾਲ ਦੇ ਰਿਕਾਰਡ ਵਿੱਚ ਦਰਜ ਹਨ। ਇੱਥੇ ਬੰਦੇ ਘੱਟ, ਸਿਰਫ ਨਜਰ ਆਉਂਦੇ ਕੁੱਤਿਆਂ ਦੇ ਝੁੰਡ, ਗਲੀਆਂ ‘ਚ ਨਿਕਲਣਾ ਹੋਇਆ ਮੁਸ਼ਕਲ : ਲਰੋਜਾਨਾ ਸਥਾਨਕ ਲੋਕਾਂ ਕੁੱਤੇ ਬਣਾ ਰਹੇ ਆਪਣਾ ਸ਼ਿਕਾਰ ਪਟਿਆਲਾ ਦੇ ਲੋਕ ਨਗਰ ਨਿਗਮਅਤੇ ਜ ਿਲ੍ਹਾ ਪ੍ਰਸ਼ਾਸ਼ਨ ਤੋਂ ਇਨ੍ਹਾਂ ਕੁੱਤਿਆਂ ਦੀ ਸਮੱਸਿਆ ਦੇ ਹੱਲ ਦੀਆਂ ਅਪੀਲਾਂ ਕਰ ਰਹੇ ਹਨ। ਇਸ ਅਰਬਨ ਅਸਟੇਟ ਫੇਸ 3 ਦੇ ਨਿਵਸੀ ਕੁਲਵਿੰਦਰ ਸਿੰਘ ਖਗੁੱੜਾ ਅਤੇ ਹੋਰ ਲੋਕਾਂ ਨੇ ਕਿਹਾ ਕਿ ਹਰ ਰੋਜ਼ ਆਵਾਰਾ ਕੁੱਤਿਆਂ ਦੇ ਕੱਟਣ ਦੇ ਮਾਮਲੇ ਸਾਹਮਣੇ ਆ ਰਹੇ ਹਨ, ਇਸ ਨਾਲ ਜਾਨ ਮਾਲ ਦਾ ਨੁਕਸਾਨ ਹੋ ਰਿਹਾ ਹੈ। ਆਵਾਰਾ ਕੁੱਤਿਆਂ ਦੀ ਬਹੁਤਾਤ ਕਾਰਨ ਪਟਿਆਲਾ ਸ਼ਹਿਰ ਡਰਿਆ ਹੋਇਆ ਹੈ । ਪਟਿਆਲਾ ਸਹਿਰ ਵਿੱਚ ਆਵਾਰਾ ਕੁੱਤਿਆਂ ਦਾ ਰਾਜ, ਹੈ ਇਹ ਆਵਾਰਾ ਕੁੱਤੇ ਸੜਕ ਹਾਦਸਿਆਂ ਦਾ ਕਾਰਨ ਵੀ ਬਣ ਰਹੇ ਹਨ। ਸਹਿਰ ਵਾਸੀਆਂ ਦਾ ਕਹਿਣਾ ਹੈ ਕਿ ਪਟਿਆਲਾ ਸ਼ਹਿਰ ਦੇ ਇਸ ਬਹੁਤ ਹੀ ਮਹੱਤਵਪੂਰਨ ਮੁੱਦੇ ਵੱਲ ਨਾ ਤਾਂ ਪ੍ਰਸ਼ਾਸਨ ਅਤੇ ਨਾ ਹੀ ਸਬੰਧਤ ਵਿਭਾਗ ਧਿਆਨ ਦੇ ਰਿਹਾ ਹੈ । ਅੱਜ ਪਟਿਆਲਾ ਸ਼ਹਿਰ ਵਿੱਚ, ਹਰ ਜਗ੍ਹਾ ਕੁੱਤੇ ਬਹੁਤ ਜ਼ਿਆਦਾ ਦਿਖਾਈ ਦਿੰਦੇ ਹਨ। ਪੂਰਾ ਸ਼ਹਿਰ ਇਨ੍ਹਾਂ ਆਵਾਰਾ ਕੁੱਤਿਆਂ ਤੋਂ ਪ੍ਰੇਸ਼ਾਨ ਹੈ ਅਤੇ ਬੇਨਤੀ ਕਰ ਰਿਹਾ ਹੈ ਕਿ ਪਟਿਆਲਾ ਪ੍ਰਸ਼ਾਸਨ ਨੂੰ ਆਵਾਰਾ ਕੁੱਤਿਆਂ ਦਾ ਜਲਦੀ ਹੱਲ ਕੱਢਣ ਦੀ ਲੋੜ ਹੈ । ਉਨ੍ਹਾਂ ਕਿਹਾ ਕਿ ਜਾਂ ਤਾਂ ਕੁੱਤਿਆਂ ਲਈ ਵੱਖਰੀ ਥਾਂ ਬਣਾਈ ਜਾਵੇ, ਜਾਂ ਫਿਰ ਇਨ੍ਹਾਂ ਦੀ ਨਸਬੰਦੀ ਕੀਤੀ ਜਾਵੇ । ਇੱਥੇ ਬੰਦੇ ਘੱਟ, ਸਿਰਫ ਨਜਰ ਆਉਂਦੇ ਕੁੱਤਿਆਂ ਦੇ ਝੁੰਡ : ਪਿਛਲੇ ਸਾਲ ਨਾਲੋਂ ਵਧੇ ਡੌਗ ਬਾਈਟ ਮਾਮਲੇਕੁੱਤਿਆਂ ਦੇ ਕੱਟਣ ਤੋਂ ਬਾਅਦ ਟੀਕਾਕਰਨ ਲਈ ਲੋਕ ਪਟਿਆਲਾ ਦੇ ਸਰਕਾਰੀ ਹਸਪਤਾਲ ਵਿੱਚ ਆ ਰਹੇ ਹਨ, ਜਿੱਥੇ ਪੀੜਤਾਂ ਨੂੰ ਇਸਦੀ ਲੋੜੀਂਦੀ ਵੈਕਸੀਨ ਕੀਤੀ ਜਾਂਦੀ ਹੈ । ਲੋਕਾਂ ਨੇ ਕਿਹਾ ਕਿ ਸ਼ਹਿਰ ਵਿੱਚ ਘੁੰਮ ਰਹੇ ਆਵਾਰਾ ਕੁੱਤਿਆਂ ਕਾਰਨ ਉਹ ਬਹੁਤ ਪਰੇਸ਼ਾਨ ਹਨ । ਉਨ੍ਹਾਂ ਕਿਹਾ ਕਿ ਸਰਕਾਰ ਇਨ੍ਹਾਂ ਆਵਾਰਾ ਕੁੱਤਿਆਂ ਵਿਰੁੱਧ ਸਖ਼ਤ ਕਾਨੂੰਨ ਬਣਾ ਰਹੀ ਹੈ, ਪਰ ਬਹੁਤ ਸਾਰੇ ਇਨ੍ਹਾਂ ਆਵਾਰਾ ਕੁੱਤਿਆਂ ਕਾਰਨ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ । ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਹੋ ਰਹੇ ਹਾਦਸਿਆਂ ਵੱਲ ਅੱਖਾਂ ਮੀਚ ਰਿਹਾ ਹੈ । ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਸਮੇਂ ਪਟਿਆਲਾ ਦੇ ਸਰਕਾਰੀ ਹਸਪਤਾਲਾਂ ਵਿੱਚ ਅਵਾਰਾ ਕੁੱਤਿਆਂ ਦੇ ਕੱਟਣ ਦੇ 200 ਦੇ ਕਰੀਬ ਮਾਮਲੇ ਹਨ, ਜਿਨ੍ਹਾਂ ਦਾ ਟੀਕਾਕਰਨ ਲਗਾਤਾਰ ਕੀਤਾ ਜਾ ਰਿਹਾ ਹੈ ਅਤੇ ਸਰਕਾਰੀ ਹਸਪਤਾਲਾਂ ਵਿੱਚ ਰੋਜਾਨਾ ਔਸਤਨ 15-20 ਕੁੱਤਿਆਂ ਦੇ ਕੱਟਣ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ । ਸਾਲ 2023 ਵਿੱਚ ਸਰਕਾਰੀ ਹਸਪਤਾਲ ਪਟਿਆਲਾ ਵਿੱਚ ਕੁੱਤਿਆਂ ਦੇ ਕੱਟਣ ਦੇ 2003 ਮਾਮਲੇ ਦਰਜ ਕੀਤੇ ਗਏ ਸਨ ਅਤੇ ਸਾਲ 2024 ਵਿੱਚ ਕੁੱਤਿਆਂ ਦੇ ਕੱਟਣ ਦੇ ਤਾਜਾ 2023 ਮਾਮਲੇ ਸਾਹਮਣੇ ਆਏ ਹਨ ।

Related Post