
ਡਾਕਟਰ ਬਲਬੀਰ ਸਿੰਘ ਸਿਹਤ ਮੰਤਰੀ ਪੰਜਾਬ ਨੇ ਕੀਤਾ ਰਣਜੀਤ ਨਗਰ ਵਿਖੇ ਸੜਕ ਦਾ ਉਦਘਾਟਨ
- by Jasbeer Singh
- May 29, 2025

ਡਾਕਟਰ ਬਲਬੀਰ ਸਿੰਘ ਸਿਹਤ ਮੰਤਰੀ ਪੰਜਾਬ ਨੇ ਕੀਤਾ ਰਣਜੀਤ ਨਗਰ ਵਿਖੇ ਸੜਕ ਦਾ ਉਦਘਾਟਨ ਪਟਿਆਲਾ: 29 ਮਈ : ਅੱਜ ਡਾਕਟਰ ਬਲਬੀਰ ਸਿੰਘ ਸਿਹਤ ਮੰਤਰੀ ਪੰਜਾਬ ਨੇ ਰਣਜੀਤ ਨਗਰ ਵਿੱਖੇ ਸੜਕ ਦਾ ਉਦਘਾਟਨ ਕੀਤਾ। ਕੁਝ ਸਮਾਂ ਪਹਿਲਾਂ ਇਸ ਸੜਕ ਤੇ ਸੀਵਰੇਜ ਪਾਇਆ ਗਿਆ ਸੀ, ਕਾਫੀ ਸਮੇਂ ਤੋਂ ਇਲਾਕਾ ਨਿਵਾਸੀਆਂ ਦੀ ਸੜਕ ਬਣਾਉਣ ਦੀ ਮੰਗ ਸੀ, ਇਹ ਸੜਕ ਉੱਪਲ ਚੌਕ ਤੋਂ ਸਿਹੋਨਾ ਪਿੰਡ ਤੱਕ ਬਣਾਈ ਜਾਏਗੀ ,ਜਿਸ ਦੀ ਲੰਬਾਈ ਲਗਭਗ ਸਵਾ ਕਿਲੋਮੀਟਰ ਹੈ। ਇਸ ਸੜਕ ਦੇ ਬਣ ਜਾਣ ਨਾਲ ਪਿੰਡ ਸਿਹੋਨਾ ,ਰੋਂਗਲਾ ,ਲੰਗ, ਕਾਠਮੱਠੀ ਅਤੇ ਰੋੜੇਵਾਲ ਦੇ ਨਿਵਾਸੀਆਂ ਨੂੰ ਆਵਾਜਾਵੀ ਦੇ ਸਾਧਨਾਂ ਵਿੱਚ ਲਾਭ ਪੁੱਜੇਗਾ, ਇਸ ਮੌਕੇ ਡਾਕਟਰ ਬਲਬੀਰ ਸਿੰਘ ਸਿਹਤ ਮੰਤਰੀ ਨੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਵਿਚੋਂ ਨਸ਼ਾ ਖਤਮ ਕਰਨ ਲਈ ਉਲੀਕੀ ਗਈ ਮਹਿਮ" ਯੁੱਧ ਨਸ਼ਿਆਂ ਵਿਰੁੱਧ " ਬਾਰੇ ਕਿਹਾ ਕਿ ਨਸ਼ਾ ਸਮਾਜ ਵਿੱਚ ਕੋੜ ਹੈ ਜਿਸ ਨੇ ਸੈਂਕੜਿਆਂ ਹੀ ਮਾਵਾਂ ਦੇ ਪੁੱਤਾਂ ਨੂੰ ਮੌਤ ਦੇ ਮੂੰਹ ਵਿੱਚ ਧੱਕ ਦਿੱਤਾ ਹੈ ,ਨੂੰ ਵੇਖਦੇ ਹੋਏ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਅਤੇ ਪਾਰਟੀ ਸੁਪਰੀਮੋ ਅਤੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ ਵਿੱਚੋਂ ਨਸ਼ਾ ਖਤਮ ਕਰਨ ਲਈ ਤਹਈਆ ਕੀਤਾ ਹੈ, ਜਿਸ ਦੀ ਹਰ ਪਾਸਿਓਂ ਪ੍ਰਸ਼ੰਸਾ ਕੀਤੀ ਜਾ ਰਹੀ ਹੈ ,ਕਿਉਂਕਿ ਇਹੋ ਜਿਹਾ ਪ੍ਰੋਗਰਾਮ ਕਿਸੇ ਵੀ ਪਿਛਲੀਆਂ ਸਰਕਾਰਾਂ ਵੱਲੋਂ ਐਸਾ ਪ੍ਰੋਗਰਾਮ ਨਹੀਂ ਉਲੀਕਿਆ ਗਿਆ। ਇਸ ਮੌਕੇ ਪੰਜਾਬ ਮੰਡੀਕਰਨ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਡਾਕਟਰ ਬਲਬੀਰ ਸਿੰਘ ਵੱਲੋਂ ਇਲਾਕੇ ਵਿੱਚ ਨਸ਼ਾ ਵਿਰੋਧੀ ਪ੍ਰੋਗਰਾਮਾਂ ਅਤੇ ਵਿਕਾਸ ਸਬੰਧੀ ਕੰਮਾਂ ਤੇ ਚਾਨਣ ਪਾਇਆ ਅਤੇ ਉਹਨਾਂ ਦੀ ਪ੍ਰਸੰਸਾ ਕਰਦਿਆਂ ਦੱਸਿਆ ਕਿ ਉਹ ਇਲਾਕੇ ਵਿੱਚ ਦਿਨ - ਰਾਤ ਮਿਹਨਤ ਕਰਕੇ ਇਲਾਕਾ ਨਿਵਾਸੀਆਂ ਦੇ ਸੇਵਾ ਕਰ ਰਹੇ ਹਨ। ਇਸ ਮੌਕੇ ਐਸਐਮਓ ਡਾਕਟਰ ਮੋਨੀਕਾ ਬੀਡੀਪੀਓ ਬਲਜੀਤ ਸਿੰਘ ਸੋਹੀ ਆਮ ਆਦਮੀ ਪਾਰਟੀ ਤੋਂ ਕੌਂਸਲਰ ਜਸਬੀਰ ਸਿੰਘ ਗਾਂਧੀ ਅਮਰੀਕ ਸਿੰਘ ਬੰਗੜ ਸਟੇਟ ਸੈਕਟਰੀ ਗੱਜਨ ਸਿੰਘ ਮੀਡੀਆ ਸਲਾਹਕਾਰ ਜੈ ਸ਼ੰਕਰ ਸ਼ਰਮਾ ਦਿਹਾਤੀ ਪੇਂਡੂ ਇਲਾਕਾ ਇੰਚਾਰਜ ਗੁਰਚਰਨ ਸਿੰਘ ਰੁਪਾਣਾ ਸਟੇਟ ਵਾਈਸ ਪ੍ਰੈਜੀਡੈਂਟ ਜਨ ਜਾਤੀ, ਕੌਂਸਲਰ ਦਵਿੰਦਰ ਕੌਰ ,ਚਰਨਜੀਤ ਸਿੰਘ ਐਸਕੇ ,ਸੰਜੀਵ ਰਾਏ ਸਰਪੰਚ ਦੀਪ ਨਗਰ, ਸਰਪੰਚ ਰਣਜੀਤ ਨਗਰ ਸੰਤੋਖ ਸਿੰਘ ਸ਼ੌਂਕੀ ਤੋਂ ਇਲਾਵਾ ਮੈਂਬਰ ਪੰਚਾਇਤ ਅਤੇ ਅਹੁਦੇਦਾਰ ਹਰਜਿੰਦਰ ਕੌਰ ,ਰੂਪਿੰਦਰ ਕੌਰ, ਹਰਜਿੰਦਰ ਸਿੰਘ ,ਅਵਤਾਰ ਸਿੰਘ, ਹਰਬੰਸ ਸਿੰਘ ,ਧਨਰਾਜ ਗੁਪਤਾ, ਸੁਖਵਿੰਦਰ ਸਿੰਘ, ਹਰਵਿੰਦਰ ਸਿੰਘ ਆਦਿ ਹਾਜ਼ਰ ਸਨ।
Related Post
Popular News
Hot Categories
Subscribe To Our Newsletter
No spam, notifications only about new products, updates.